ਵਡਹੰਸੁ ਮਹਲਾ ੧ ॥
Wadahans, First Mehl:
ਵਡਹੰਸ ਪਹਿਲੀ ਪਾਤਿਸ਼ਾਹੀ।
ਕਰਹੁ ਦਇਆ ਤੇਰਾ ਨਾਮੁ ਵਖਾਣਾ ॥
Show mercy to me, that I may chant Your Name.
ਹੇ ਪ੍ਰਭੂ! ਮੇਹਰ ਕਰ ਕਿ ਮੈਂ ਤੇਰਾ ਨਾਮ ਸਿਮਰ ਸਕਾਂ। ਵਖਾਣਾ = ਮੈਂ ਉਚਾਰਾਂ।
ਸਭ ਉਪਾਈਐ ਆਪਿ ਆਪੇ ਸਰਬ ਸਮਾਣਾ ॥
You Yourself created all, and You are pervading among all.
ਤੂੰ ਸਾਰੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ ਹੈ ਤੇ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈਂ। ਉਪਾਈਐ = ਪੈਦਾ ਕੀਤੀ ਹੈ। ਸਰਬ = ਸਾਰਿਆਂ ਵਿਚ।
ਸਰਬੇ ਸਮਾਣਾ ਆਪਿ ਤੂਹੈ ਉਪਾਇ ਧੰਧੈ ਲਾਈਆ ॥
You Yourself are pervading among all, and You link them to their tasks.
ਤੂੰ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਪੈਦਾ ਕਰ ਕੇ ਤੂੰ ਆਪ ਹੀ ਸ੍ਰਿਸ਼ਟੀ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ। ਉਪਾਇ = ਪੈਦਾ ਕਰ ਕੇ। ਧੰਧੈ = ਆਹਰ ਵਿਚ, ਮਾਇਆ ਦੀ ਦੌੜ-ਭਜ ਵਿਚ।
ਇਕਿ ਤੁਝ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ ॥
Some, You have made kings, while others go about begging.
ਕਈ ਜੀਵਾਂ ਨੂੰ ਤੂੰ ਆਪ ਹੀ ਰਾਜੇ ਬਣਾ ਦਿੱਤਾ ਹੈ, ਤੇ ਕਈ ਜੀਵਾਂ ਨੂੰ (ਮੰਗਤੇ ਬਣਾ ਕੇ) ਭਿੱਖਿਆ ਮੰਗਣ ਵਾਸਤੇ (ਦਰ ਦਰ) ਭਵਾ ਰਿਹਾ ਹੈਂ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}।
ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ ॥
You have made greed and emotional attachment seem sweet; they are deluded by this delusion.
ਹੇ ਪ੍ਰਭੂ! ਤੂੰ ਲੋਭ ਅਤੇ ਮੋਹ ਨੂੰ ਮਿੱਠਾ ਬਣਾ ਦਿੱਤਾ ਹੈ, ਜਗਤ ਇਸ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਰਿਹਾ ਹੈ। ਏਤੁ ਭਰਮਿ = ਇਸ ਭਰਮ ਵਿਚ, ਇਸ ਭਟਕਣਾ ਵਿਚ।
ਸਦਾ ਦਇਆ ਕਰਹੁ ਅਪਣੀ ਤਾਮਿ ਨਾਮੁ ਵਖਾਣਾ ॥੧॥
Be ever merciful to me; only then can I chant Your Name. ||1||
ਜੇ ਤੂੰ ਸਦਾ ਆਪਣੀ ਮੇਹਰ ਕਰਦਾ ਰਹੇਂ ਤਾਂ ਹੀ ਮੈਂ ਤੇਰਾ ਨਾਮ ਸਿਮਰ ਸਕਦਾ ਹਾਂ ॥੧॥ ਤਾਮਿ = ਤਦੋਂ ਹੀ। ਵਖਾਣਾ = ਮੈਂ ਉਚਾਰਾਂ ॥੧॥
ਨਾਮੁ ਤੇਰਾ ਹੈ ਸਾਚਾ ਸਦਾ ਮੈ ਮਨਿ ਭਾਣਾ ॥
Your Name is True, and ever pleasing to my mind.
ਹੇ ਪ੍ਰਭੂ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੈਨੂੰ ਮਨ ਵਿਚ ਪਿਆਰਾ ਲੱਗਦਾ ਹੈ। ਸਾਚਾ = ਸਦਾ-ਥਿਰ ਰਹਿਣ ਵਾਲਾ। ਮੈ ਮਨਿ = ਮੇਰੇ ਮਨ ਵਿਚ। ਭਾਣਾ = ਪਿਆਰਾ ਲੱਗਦਾ ਹੈ।
ਦੂਖੁ ਗਇਆ ਸੁਖੁ ਆਇ ਸਮਾਣਾ ॥
My pains are dispelled, and I am permeated with peace.
(ਨਾਮ ਸਿਮਰਨ ਨਾਲ) ਦੁਖ ਦੂਰ ਹੋ ਜਾਂਦਾ ਹੈ ਤੇ ਆਤਮਕ ਆਨੰਦ ਅੰਦਰ ਆ ਵੱਸਦਾ ਹੈ।
ਗਾਵਨਿ ਸੁਰਿ ਨਰ ਸੁਘੜ ਸੁਜਾਣਾ ॥
The angels, the mortals and the silent sages sing of You.
ਭਾਗਾਂ ਵਾਲੇ ਸੁਚੱਜੇ ਸਿਆਣੇ ਮਨੁੱਖ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ। ਸੁਰਿ ਨਰ = ਸ੍ਰੇਸ਼ਟ ਮਨੁੱਖ। ਸੁਘੜ = ਸੁਚੱਜੇ।
ਸੁਰਿ ਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ ਮਨਿ ਭਾਵਹੇ ॥
The angels, the mortals and the silent sages sing of You; they are pleasing to Your Mind.
ਹੇ ਪ੍ਰਭੂ! ਜੇਹੜੇ ਬੰਦੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ ਉਹ ਭਾਗਾਂ ਵਾਲੇ ਸੁਚੱਜੇ ਸਿਆਣੇ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ। ਸੁਜਾਣ = ਸਿਆਣੇ। ਭਾਵਹੇ = ਭਾਵਹਿ, ਭਾਉਂਦੇ ਹਨ।
ਮਾਇਆ ਮੋਹੇ ਚੇਤਹਿ ਨਾਹੀ ਅਹਿਲਾ ਜਨਮੁ ਗਵਾਵਹੇ ॥
Enticed by Maya, they do not remember the Lord, and they waste away their lives in vain.
ਪਰ ਮਾਇਆ ਵਿਚ ਮੋਹੇ ਹੋਇਆਂ ਨੂੰ ਤੇਰੀ ਯਾਦ ਨਹੀਂ ਆਉਂਦੀ ਤੇ ਉਹ ਆਪਣਾ ਅਮੋਲਕ ਜਨਮ ਗਵਾ ਲੈਂਦੇ ਹਨ। ਅਹਿਲਾ = ਆਹਲਾ, ਸ੍ਰੇਸ਼ਟ।
ਇਕਿ ਮੂੜ ਮੁਗਧ ਨ ਚੇਤਹਿ ਮੂਲੇ ਜੋ ਆਇਆ ਤਿਸੁ ਜਾਣਾ ॥
Some fools and idiots never think of the Lord; whoever has come, shall have to go.
ਅਨੇਕਾਂ ਐਸੇ ਮੂਰਖ ਮਨੁੱਖ ਹਨ ਜੋ, ਹੇ ਪ੍ਰਭੂ! ਤੈਨੂੰ ਯਾਦ ਨਹੀਂ ਕਰਦੇ। ਜੇਹੜਾ ਜਗਤ ਵਿਚ ਜੰਮਿਆ ਹੈ ਉਸ ਨੇ ਚਲੇ (ਮਰ) ਜਾਣਾ ਹੈ। ਮੂੜ ਮੁਗਧ = ਮੂਰਖ। ਮੂਲੇ = ਉੱਕਾ ਹੀ।
ਨਾਮੁ ਤੇਰਾ ਸਦਾ ਸਾਚਾ ਸੋਇ ਮੈ ਮਨਿ ਭਾਣਾ ॥੨॥
Your Name is True, and ever pleasing to my mind. ||2||
ਹੇ ਪ੍ਰਭੂ! ਤੇਰਾ ਨਾਮ ਸਦਾ ਹੀ ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ ॥੨॥ ਸੋਇ = ਉਹੀ ॥੨॥
ਤੇਰਾ ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ ॥
Beauteous is Your time, O Lord; the Bani of Your Word is Ambrosial Nectar.
(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅੰਮ੍ਰਿਤ ਹੈ ਤੇ ਉਹ ਵਕਤ ਬਹੁਤ ਸੁਹਾਵਣਾ ਹੈ ਜਦੋਂ ਤੇਰਾ ਨਾਮ ਚੇਤੇ ਆਉਂਦਾ ਹੈ। ਵਖਤੁ = ਸਮਾ। ਤੇਰਾ ਵਖਤੁ = ਉਹ ਸਮਾ ਜਦੋਂ ਤੂੰ ਯਾਦ ਆਵੇਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।
ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ ॥
Your servants serve You with love; these mortals are attached to Your essence.
ਜਿਨ੍ਹਾਂ ਬੰਦਿਆਂ ਨੂੰ ਤੇਰੇ ਨਾਮ ਦਾ ਰਸ ਆਉਂਦਾ ਹੈ ਉਹ ਸੇਵਕ ਪ੍ਰੇਮ ਨਾਲ ਤੇਰਾ ਨਾਮ ਸਿਮਰਦੇ ਹਨ। ਭਾਉ = ਪ੍ਰੇਮ। ਸਾਉ = ਸੁਆਦ, ਆਨੰਦ।
ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤੁ ਪਾਇਆ ॥
Those mortals are attached to Your essence, who are blessed with the Ambrosial Name.
ਉਹਨਾਂ ਹੀ ਬੰਦਿਆਂ ਨੂੰ ਨਾਮ ਦਾ ਰਸ ਆਉਂਦਾ ਹੈ ਜਿਨ੍ਹਾਂ ਨੂੰ ਇਹ ਨਾਮ-ਅੰਮ੍ਰਿਤ ਪ੍ਰਾਪਤ ਹੁੰਦਾ ਹੈ।
ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ ॥
Those who are imbued with Your Name, prosper more and more, day by day.
ਜੇਹੜੇ ਬੰਦੇ ਤੇਰੇ ਨਾਮ ਵਿਚ ਜੁੜਦੇ ਹਨ ਉਹ (ਆਤਮਕ ਜੀਵਨ ਦੀ ਉੱਨਤੀ ਵਿਚ) ਸਦਾ ਵਧਦੇ ਫੁੱਲਦੇ ਰਹਿੰਦੇ ਹਨ। ਨਾਮਿ = ਨਾਮ ਵਿਚ। ਜੋਇ = ਜੇਹੜੇ ਬੰਦੇ। ਚੜਹਿ ਸਵਾਇਆ = ਵਧਦੇ ਫੁਲਦੇ ਹਨ।
ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ ॥
Some do not practice good deeds, or live righteously; nor do they practice self-restraint. They do not realize the One Lord.
ਜਦੋਂ ਤਕ ਮੈਂ ਇਕ ਤੇਰੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ ਤਦੋਂ ਤਕ ਹੋਰ ਕੋਈ ਇੱਕ ਭੀ ਧਰਮ-ਕਰਮ ਕੋਈ ਇੱਕ ਭੀ ਸੰਜਮ ਕਿਸੇ ਅਰਥ ਨਹੀਂ। ਜਾਮਿ = ਜਦੋਂ। ਨ ਪਛਾਣੀ = ਮੈਂ ਨਹੀਂ ਪਛਾਣਦਾ।
ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ॥੩॥
Ever beauteous is Your time, O Lord; the Bani of Your Word is Ambrosial Nectar. ||3||
ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ-ਦਾਤੀ ਹੈ ਤੇ ਉਹ ਵੇਲਾ ਬਹੁਤ ਸੁਹਾਵਣਾ ਲੱਗਦਾ ਹੈ ਜਦੋਂ ਤੇਰਾ ਨਾਮ ਸਿਮਰੀਦਾ ਹੈ ॥੩॥ ਵਖਤੁ = ਸਮਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ ॥੩॥
ਹਉ ਬਲਿਹਾਰੀ ਸਾਚੇ ਨਾਵੈ ॥
I am a sacrifice to the True Name.
(ਹੇ ਪ੍ਰਭੂ!) ਮੈਂ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਤੋਂ ਕੁਰਬਾਨ ਜਾਂਦਾ ਹਾਂ। ਹਉ = ਮੈਂ। ਨਾਵੈ = ਨਾਮ ਤੋਂ।
ਰਾਜੁ ਤੇਰਾ ਕਬਹੁ ਨ ਜਾਵੈ ॥
Your rule shall never end.
ਤੇਰਾ ਰਾਜ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈ।
ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ ॥
Your rule is eternal and unchanging; it shall never come to an end.
ਤੇਰਾ ਰਾਜ ਸਦਾ ਅਟੱਲ ਰਹਿਣ ਵਾਲਾ ਹੈ, ਇਹ ਕਦੇ ਭੀ ਨਾਸ ਨਹੀਂ ਹੋ ਸਕਦਾ। ਨਿਹਚਲੁ = ਅਟੱਲ। ਨ ਜਾਵਏ = ਨ ਜਾਵੈ, ਨਹੀਂ ਜਾਂਦਾ।
ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ ॥
He alone becomes Your servant, who contemplates You in peaceful ease.
ਉਹੀ ਮਨੁੱਖ ਤੇਰਾ ਅਸਲ ਭਗਤ-ਸੇਵਕ ਹੈ ਜੋ (ਤੇਰਾ ਨਾਮ ਸਿਮਰ ਕੇ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਚਾਕਰੁ = ਸੇਵਕ। ਸਹਜਿ = ਅਡੋਲ ਆਤਮਕ ਅਵਸਥਾ ਵਿਚ। ਸਮਾਵਏ = ਸਮਾਵੈ, ਲੀਨ ਹੁੰਦਾ ਹੈ।
ਦੁਸਮਨੁ ਤ ਦੂਖੁ ਨ ਲਗੈ ਮੂਲੇ ਪਾਪੁ ਨੇੜਿ ਨ ਆਵਏ ॥
Enemies and pains shall never touch him, and sin shall never draw near him.
ਕੋਈ ਉਸ ਦਾ ਵੈਰੀ ਨਹੀਂ ਬਣਦਾ, ਕੋਈ ਉਸ ਨੂੰ ਦੁੱਖ ਨਹੀਂ ਲਗਦਾ ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦਾ। ਨੇੜਿ = ਨੇੜੇ।
ਹਉ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਵਏ ॥੪॥
I am forever a sacrifice to the One Lord, and Your Name. ||4||
ਮੈਂ ਸਦਾ ਤੇਰੇ ਹੀ ਇਕ ਨਾਮ ਤੋਂ ਸਦਕੇ ਜਾਂਦਾ ਹਾਂ ॥੪॥ ਹੋਵਾ = ਮੈਂ ਹੋਵਾਂ। ਤੇਰੇ ਨਾਵਏ = ਤੇਰੇ ਨਾਵੈ, ਤੇਰੇ ਨਾਮ ਤੋਂ ॥੪॥
ਜੁਗਹ ਜੁਗੰਤਰਿ ਭਗਤ ਤੁਮਾਰੇ ॥
Throughout the ages, Your devotees sing the Kirtan of Your Praises,
(ਹੇ ਪ੍ਰਭੂ!) ਹਰੇਕ ਜੁਗ ਵਿਚ ਹੀ ਤੇਰੇ ਭਗਤ ਮੌਜੂਦ ਰਹੇ ਹਨ। ਜੁਗਹ ਜੁਗੰਤਰਿ = ਜੁਗ ਜੁਗ ਅੰਤਰਿ, ਹਰੇਕ ਜੁਗ ਵਿਚ।
ਕੀਰਤਿ ਕਰਹਿ ਸੁਆਮੀ ਤੇਰੈ ਦੁਆਰੇ ॥
O Lord Master, at Your Door.
ਜੋ, ਹੇ ਸੁਆਮੀ! ਤੇਰੇ ਦਰ ਤੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ। ਕੀਰਤਿ = ਸਿਫ਼ਤ-ਸਾਲਾਹ। ਤੇਰੈ ਦੁਆਰੇ = ਤੇਰੇ ਦਰ ਤੇ।
ਜਪਹਿ ਤ ਸਾਚਾ ਏਕੁ ਮੁਰਾਰੇ ॥
They meditate on the One True Lord.
ਜੋ ਸਦਾ ਤੈਨੂੰ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ। ਸਾਚਾ = ਸਦਾ-ਥਿਰ ਰਹਿਣ ਵਾਲਾ। ਮੁਰਾਰੇ = {मुर = अरि} ਪਰਮਾਤਮਾ।
ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ ਵਸਾਵਹੇ ॥
Only then do they meditate on the True Lord, when they enshrine Him in their minds.
ਤੈਨੂੰ ਸਦਾ-ਥਿਰ ਨੂੰ ਉਹ ਤਦੋਂ ਹੀ ਜਪ ਸਕਦੇ ਹਨ ਜਦੋਂ ਤੂੰ ਆਪ ਉਹਨਾਂ ਦੇ ਮਨ ਵਿਚ ਆਪਣਾ ਨਾਮ ਵਸਾਂਦਾ ਹੈਂ, ਤਾਮਿ = ਤਦੋਂ ਹੀ। ਮੰਨਿ = (ਉਹਨਾਂ ਦੇ) ਮਨ ਵਿਚ। ਵਸਾਵਹੇ = ਤੂੰ (ਨਾਮ) ਵਸਾਂਦਾ ਹੈਂ।
ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ ॥
Doubt and delusion are Your making; when these are dispelled,
ਤੇ ਜਦੋਂ ਤੂੰ ਉਹਨਾਂ ਦੇ ਮਨ ਵਿਚੋਂ ਮਾਇਆ ਵਾਲੀ ਭਟਕਣਾ ਦੂਰ ਕਰਦਾ ਹੈਂ ਜੋ ਤੂੰ ਆਪ ਹੀ ਪੈਦਾ ਕੀਤੀ ਹੋਈ ਹੈ। ਭਰਮੋ = ਭਟਕਣਾ। ਤੁਝਹਿ = ਤੂੰ ਹੀ। ਏਹੁ = ਇਹ ਭਰਮ ਭੁਲਾਵਾ। ਚੁਕਾਵਹਿ = ਤੂੰ ਮੁਕਾਂਦਾ ਹੈਂ।
ਗੁਰ ਪਰਸਾਦੀ ਕਰਹੁ ਕਿਰਪਾ ਲੇਹੁ ਜਮਹੁ ਉਬਾਰੇ ॥
then, by Guru's Grace, You grant Your Grace, and save them from the noose of Death.
ਗੁਰੂ ਦੀ ਕਿਰਪਾ ਦੀ ਰਾਹੀਂ ਤੂੰ ਆਪਣੇ ਭਗਤਾਂ ਉੱਤੇ ਮੇਹਰ ਕਰਦਾ ਹੈਂ, ਤੇ ਉਹਨਾਂ ਨੂੰ ਜਮਾਂ ਤੋਂ ਬਚਾ ਲੈਂਦਾ ਹੈਂ। ਜਮਹੁ = ਜਮ ਤੋਂ। ਲੇਹੁ ਉਬਾਰੇ = ਬਚਾ ਲੈਂਦਾ ਹੈਂ।
ਜੁਗਹ ਜੁਗੰਤਰਿ ਭਗਤ ਤੁਮਾਰੇ ॥੫॥
Throughout the ages, they are Your devotees. ||5||
ਹਰੇਕ ਜੁਗ ਵਿਚ ਹੀ ਤੇਰੇ ਭਗਤ-ਸੇਵਕ ਮੌਜੂਦ ਰਹੇ ਹਨ ॥੫॥ ਜੁਗਹ ਜੁਗੰਤਰਿ = ਜੁਗ ਜੁਗ ਅੰਤਰਿ, ਹਰੇਕ ਜੁਗ ਵਿਚ ॥੫॥
ਵਡੇ ਮੇਰੇ ਸਾਹਿਬਾ ਅਲਖ ਅਪਾਰਾ ॥
O my Great Lord and Master, You are unfathomable and infinite.
ਹੇ ਮੇਰੇ ਵੱਡੇ ਮਾਲਕ! ਹੇ ਅਦ੍ਰਿਸ਼ਟ ਮਾਲਕ! ਹੇ ਬੇਅੰਤ ਮਾਲਕ! ਅਲਖ = {अलक्ष्य} ਅਦ੍ਰਿਸ਼ਟ। ਅਪਾਰਾ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਲੱਭ ਸਕੇ।
ਕਿਉ ਕਰਿ ਕਰਉ ਬੇਨੰਤੀ ਹਉ ਆਖਿ ਨ ਜਾਣਾ ॥
How should I make and offer my prayer? I do not know what to say.
ਮੈਂ (ਤੇਰੇ ਦਰ ਤੇ) ਕਿਵੇਂ ਬੇਨਤੀ ਕਰਾਂ? ਮੈਨੂੰ ਤਾਂ ਬੇਨਤੀ ਕਰਨੀ ਭੀ ਨਹੀਂ ਆਉਂਦੀ। ਕਿਉ ਕਰਿ = ਕਿਵੇਂ? ਕਰਉ = ਮੈਂ ਕਰਾਂ। ਹਉ = ਮੈਂ। ਆਖਿ ਨਾ ਜਾਣਾ = ਮੈਂ ਆਖਣੀ ਜਾਣਦਾ ਨਹੀਂ।
ਨਦਰਿ ਕਰਹਿ ਤਾ ਸਾਚੁ ਪਛਾਣਾ ॥
If You bless me with Your Glance of Grace, I realize the Truth.
ਜੇ ਤੂੰ ਆਪ (ਮੇਰੇ ਉਤੇ) ਮੇਹਰ ਦੀ ਨਿਗਾਹ ਕਰੇਂ ਤਾਂ ਹੀ ਮੈਂ ਤੇਰੇ ਸਦਾ-ਥਿਰ ਨਾਮ ਨਾਲ ਸਾਂਝ ਪਾ ਸਕਦਾ ਹਾਂ।
ਸਾਚੋ ਪਛਾਣਾ ਤਾਮਿ ਤੇਰਾ ਜਾਮਿ ਆਪਿ ਬੁਝਾਵਹੇ ॥
Only then do I come to realize the Truth, when You Yourself instruct me.
ਤੇਰਾ ਸਦਾ-ਥਿਰ ਨਾਮ ਮੈਂ ਤਦੋਂ ਹੀ ਪਛਾਣ ਸਕਦਾ ਹਾਂ ਜਦੋਂ ਤੂੰ ਆਪ ਮੈਨੂੰ ਇਹ ਸੂਝ ਬਖ਼ਸ਼ੇਂ। ਤੇਰਾ = ਤੇਰਾ (ਸਰੂਪ)। ਬੁਝਾਵਹੇ = ਬੁਝਾਵਹਿ, ਤੂੰ ਸਮਝ ਦੇਂਦਾ ਹੈਂ।
ਦੂਖ ਭੂਖ ਸੰਸਾਰਿ ਕੀਏ ਸਹਸਾ ਏਹੁ ਚੁਕਾਵਹੇ ॥
The pain and hunger of the world are Your making; dispel this doubt.
ਜਦੋਂ ਤੂੰ ਮੇਰੇ ਮਨ ਵਿਚੋਂ ਮਾਇਆ ਦੀ ਤ੍ਰਿਸ਼ਨਾ ਅਤੇ ਦੁੱਖਾਂ ਦਾ ਸਹਿਮ ਦੂਰ ਕਰੇਂ ਜੇਹੜੇ ਕਿ ਜਗਤ ਵਿਚ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ। ਸੰਸਾਰਿ = ਸੰਸਾਰ ਵਿਚ।
ਬਿਨਵੰਤਿ ਨਾਨਕੁ ਜਾਇ ਸਹਸਾ ਬੁਝੈ ਗੁਰ ਬੀਚਾਰਾ ॥
Prays Nanak, ones skepticism is taken away, when he understands the Guru's wisdom.
ਨਾਨਕ ਬੇਨਤੀ ਕਰਦਾ ਹੈ ਕਿ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਸਮਝਦਾ ਹੈ ਤਾਂ ਸਹਿਮ ਦੂਰ ਹੋ ਜਾਂਦਾ ਹੈ, ਜਾਇ = ਦੂਰ ਹੋ ਜਾਂਦਾ ਹੈ। ਸਹਸਾ = ਸਹਿਮ।
ਵਡਾ ਸਾਹਿਬੁ ਹੈ ਆਪਿ ਅਲਖ ਅਪਾਰਾ ॥੬॥
The Great Lord Master is unfathomable and infinite. ||6||
ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਆਪ (ਸਭ ਜੀਵਾਂ ਦਾ) ਵੱਡਾ ਮਾਲਕ ਹੈ ॥੬॥ ਅਲਖ = {अलक्ष्य} ਅਦ੍ਰਿਸ਼ਟ। ਅਪਾਰਾ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਲੱਭ ਸਕੇ ॥੬॥
ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥
Your eyes are so beautiful, and Your teeth are delightful.
ਤੇਰੇ ਸੁੰਦਰ ਹਨ ਨੈਣ ਅਤੇ ਰਸੀਲੇ ਦੰਦ, ਬੰਕੇ = ਬਾਂਕੇ। ਲੋਇਣ = ਅੱਖਾਂ। ਦੰਤ = ਦੰਦ। ਰਸੀਲਾ = (ਰਸ-ਆਲਯ) ਸੋਹਣੇ।
ਸੋਹਣੇ ਨਕ ਜਿਨ ਲੰਮੜੇ ਵਾਲਾ ॥
Your nose is so graceful, and Your hair is so long.
ਨਕ ਸੁਨੱਖਾ ਹੈ ਅਤੇ ਜਿਸ ਦੇ ਲੰਮੇ ਕੇਸ। ਨਕ = {ਬਹੁ-ਵਚਨ}। ਜਿਨ = ਜਿਨ੍ਹਾਂ ਦੇ {ਜਿਸੁ = ਜਿਸ ਦਾ। ਜਿਨ = ਜਿਨ੍ਹਾਂ ਦਾ, ਜਿਨ੍ਹਾਂ ਦੇ}। ਲੰਮੜੇ = ਸੋਹਣੇ ਲੰਮੇ। ਵਾਲਾ = ਕੇਸ।
ਕੰਚਨ ਕਾਇਆ ਸੁਇਨੇ ਕੀ ਢਾਲਾ ॥
Your body is so precious, cast in gold.
ਸਰੀਰ ਸੋਨੇ ਵਰਗਾ ਸੁੱਧ ਅਰੋਗ ਹੈ, ਕੰਚਨ ਕਾਇਆ = ਸੋਨੇ ਦਾ ਸਰੀਰ, ਸੋਹਣਾ ਅਰੋਗ ਸਰੀਰ। ਢਾਲਾ = ਢਾਲਿਆ ਹੋਇਆ।
ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥
His body is cast in gold, and He wears Krishna's mala; meditate on Him, O sisters.
ਤੇ ਸੋਨੇ ਦੀ ਬਣੀ ਹੋਈ ਕ੍ਰਿਸ਼ਨ-ਮਾਲਾ ਕੋਲ ਹੈ। ਤੁਸੀਂ ਉਸ (ਪ੍ਰਭੂ) ਦਾ ਆਰਾਧਨ ਕਰੋ, ਹੇ ਮੇਰੀਓ ਸਖੀਓ! ਸੋਵੰਨ = ਸੋਨੇ ਦਾ। ਕ੍ਰਿਸਨ ਮਾਲਾ = ਵੈਜਯੰਤੀ ਮਾਲਾ (ਵਿਸ਼ਨੂੰ ਦੀ)।
ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥
You shall not have to stand at Death's door, O sisters, if you listen to these teachings.
ਇੰਜ ਤੁਸੀਂ (ਅੰਤ ਵੇਲੇ) ਜਮ-ਰਾਜ ਦੇ ਦਰਵਾਜ਼ੇ ਤੇ ਖੜੀਆਂ ਨਹੀਂ ਹੋਵੋਗੀਆਂ, ਮੇਰੀ ਸਿੱਖਿਆ ਸੁਣੋ; ਹੇ ਜੀਵ-ਇਸਤ੍ਰੀਓ! ਦੁਆਰਿ = ਦਰ ਤੇ। ਸਿਖ = ਸਿੱਖਿਆ। ਮਹੇਲੀਹੋ = ਹੇ ਜੀਵ-ਇਸਤ੍ਰੀਓ!
ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥
From a crane, you shall be transformed into a swan, and the filth of your mind shall be removed.
ਇੰਜ (ਨਾਮ-ਸਿਮਰਨ ਨਾਲ) ਮਨ ਤੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਤੇ ਪਰਮ ਬਗਲੇ ਤੋਂ ਸ੍ਰੇਸ਼ਟ ਹੰਸ ਬਣ ਜਾਈਦਾ ਹੈ (ਭਾਵ, ਨੀਚ-ਜੀਵਨ ਤੋਂ ਉੱਚੇ ਜੀਵਨ ਵਾਲੇ ਗੁਰਮੁਖ ਬਣ ਜਾਈਦਾ ਹੈ)। ਹੰਸ ਹੰਸਾ = ਵੱਡੇ ਹੰਸ, ਬਹੁਤ ਸ੍ਰੇਸ਼ਟ ਮਨੁੱਖ। ਬਗ ਬਗਾ = ਵੱਡੇ ਬਗਲੇ, ਮਹਾ ਠੱਗ। ਲਹੈ = ਦੂਰ ਹੋ ਜਾਂਦਾ ਹੈ।
ਬੰਕੇ ਲੋਇਣ ਦੰਤ ਰੀਸਾਲਾ ॥੭॥
Your eyes are so beautiful, and Your teeth are delightful. ||7||
ਉਸ ਦੇ ਸੁੰਦਰ ਹਨ ਨੈਣ ਅਤੇ ਰਸੀਲੇ ਦੰਦ ॥੭॥ ਬੰਕੇ = ਬਾਂਕੇ। ਲੋਇਣ = ਅੱਖਾਂ। ਦੰਤ = ਦੰਦ। ਰਸੀਲਾ = (ਰਸ-ਆਲਯ) ਸੋਹਣੇ ॥੭॥
ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥
Your walk is so graceful, and Your speech is so sweet.
ਸੁਹਣੀ ਹੈ ਤੇਰੀ ਟੋਰ ਅਤੇ ਮਿੱਠੜੀ ਤੇਰੀ ਬੋਲੀ। ਮਧੁਰਾੜੀ = ਸੋਹਣੀ ਮਿੱਠੀ।
ਕੁਹਕਨਿ ਕੋਕਿਲਾ ਤਰਲ ਜੁਆਣੀ ॥
You coo like a songbird, and your youthful beauty is alluring.
ਤੂੰ ਕੋਇਲ ਦੀ ਤਰ੍ਹਾਂ ਕੂਕਦਾ ਹੈਂ ਅਤੇ ਚੰਚਲ ਹੈ ਤੇਰੀ ਜੁਆਨੀ। ਕੁਹਕਨਿ = ਕੂਕਦੀਆਂ ਹਨ। ਕੋਇਲਾ = ਕੋਇਲਾਂ। ਤਰਲ = ਚੰਚਲ। ਜੁਆਣੀ = ਜਵਾਨੀ।
ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਏ ॥
Your youthful beauty is so alluring; it pleases You, and it fulfills the heart's desires.
ਤੇਰੀ ਚੜ੍ਹਦੀ ਜੁਆਨੀ ਮਨ-ਭਾਉਂਦੀ ਹੈ ਤੇ ਦਿਲ ਦੀਆਂ ਖਾਹਿਸ਼ਾ ਪੂਰੀਆਂ ਕਰਦੀ ਹੈ। ਭਾਣੀ = ਪਿਆਰੀ ਲੱਗੀ।
ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ ॥
Like an elephant, You step with Your Feet so carefully; You are satisfied with Yourself.
ਤੇਰੀ ਚਾਲ ਹੈ ਮਸਤ ਹਾਥੀ ਵਾਂਗ ਬੜੀ ਮਟਕ ਨਾਲ ਤੁਰਨ ਵਾਲੀ, ਸਾਰੰਗ = ਹਾਥੀ। ਪਗੁ = ਪੈਰ। ਠਿਮਿ ਠਿਮਿ = ਮਟਕ ਨਾਲ। ਆਪੁ = ਆਪਣੇ ਆਪ ਨੂੰ। ਸੰਧੂਰਏ = ਮਸਤ ਕਰਦਾ ਹੈ।
ਸ੍ਰੀਰੰਗ ਰਾਤੀ ਫਿਰੈ ਮਾਤੀ ਉਦਕੁ ਗੰਗਾ ਵਾਣੀ ॥
She who is imbued with the Love of such a Great Lord, flows intoxicated, like the waters of the Ganges.
ਜੋ ਆਪਣੇ ਸ੍ਰੇਸ਼ਟ ਕੰਤ ਦੀ ਪ੍ਰੀਤ ਨਾਲ ਰੰਗੀਜੀ ਹੈ ਤੇ ਮਤਵਾਲੀ ਹੋ ਗੰਗਾ ਦੇ ਪਾਣੀ ਵਾਗੂੰ ਫਿਰਦੀ ਹੈ। ਸ੍ਰੀਰੰਗ = ਲੱਛਮੀ-ਪਤੀ ਪ੍ਰਭੂ। ਮਾਤੀ = ਮਸਤ। ਉਦਕੁ = ਪਾਣੀ। ਵਾਣੀ = ਸਿਫ਼ਤ-ਸਾਲਾਹ ਦੀ ਬਾਣੀ।
ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥
Prays Nanak, I am Your slave, O Lord; Your walk is so graceful, and Your speech is so sweet. ||8||2||
ਹਰੀ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ, ਹੇ ਪ੍ਰਭੂ, ਤੇਰੀ ਚਾਲ ਸੁਹਾਵਣੀ ਹੈ ਤੇ ਤੇਰੀ ਬੋਲੀ ਮਿੱਠੀ ਮਿੱਠੀ ਹੈ ॥੮॥੨॥ ਬਿਨਵੰਤਿ = ਬੇਨਤੀ ਕਰਦਾ ਹੈ ॥੮॥੨॥