ਦੋਹਰਾ

Dohira

ਦੋਹਰਾ:

ਗਰਭਵਤੀ ਇਕ ਤ੍ਰਿਯ ਹੁਤੀ ਲੀਨੀ ਨਿਕਟਿ ਬੁਲਾਇ

There was a pregnant lady, which she called to her house.

ਇਕ ਗਰਭਵਤੀ ਇਸਤਰੀ ਹੁੰਦੀ ਸੀ, (ਉਸ ਨੂੰ ਰਾਣੀ ਨੇ) ਕੋਲ ਬੁਲਾ ਲਿਆ।

ਰਨਿਯਹਿ ਰਹਿਯੋ ਅਧਾਨ ਜਗ ਐਸੇ ਦਈ ਉਡਾਇ ॥੭॥

She let loose the rumour that the Rani was pregnant.(7)

'ਰਾਣੀ ਨੂੰ ਗਰਭ ਠਹਿਰ ਗਿਆ ਹੈ'। ਜਗਤ ਵਿਚ ਇਹ ਗੱਲ ਧੁਮਾ ਦਿੱਤੀ ॥੭॥

ਅਧਿਕ ਦਰਬ ਤਾ ਕੌ ਦਯੋ ਮੋਲ ਪੁਤ੍ਰ ਤਿਹ ਲੀਨ

She paid lot of money to that lady and bought her son.

ਉਸ ਨੂੰ ਬਹੁਤ ਸਾਰਾ ਧਨ ਦਿੱਤਾ ਅਤੇ ਉਸ ਦਾ ਪੁੱਤਰ ਮੁਲ ਲੈ ਲਿਆ।

ਸੁਤ ਉਪਜ︀ਯੋ ਗ੍ਰਿਹ ਰਾਇ ਕੇ ਯੌ ਕਹਿ ਉਤਸਵ ਕੀਨ ॥੮॥

The announcement of the birth of son of Raja gave her immense satisfaction.(8)

'ਰਾਜੇ ਦੇ ਘਰ ਪੁੱਤਰ ਪੈਦਾ ਹੋਇਆ ਹੈ'। ਇਸ ਤਰ੍ਹਾਂ ਕਹਿ ਕੇ ਜਸ਼ਨ ਮੰਨਾਇਆ ॥੮॥

ਡੋਮ ਭਾਟ ਢਾਢੀਨ ਕੌ ਦੀਨਾ ਦਰਬੁ ਅਪਾਰ

She gave out abundant amounts in alms to the Bards and Minstrels

ਡੂਮਾਂ, ਭੱਟਾਂ ਅਤੇ ਢਾਡੀਆਂ ਨੂੰ ਬੇਅੰਤ ਧਨ ਦਿੱਤਾ

ਸੇਰ ਸਿੰਘ ਤਾ ਕੌ ਧਰਿਯੋ ਸਭਹਿਨ ਨਾਮ ਸੁਧਾਰ ॥੯॥

(And on the birth of the child) she named him Sher Singh.(9)

ਅਤੇ ਸਭ ਨੇ ਸੋਚ ਕੇ ਉਸ ਦਾ ਨਾਮ ਸ਼ੇਰ ਸਿੰਘ ਰਖਿਆ ॥੯॥