ਮਃ ੫ ॥
Fifth Mehl:
ਪੰਜਵੀਂ ਪਾਤਸ਼ਾਹੀ।
ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥
The ghost has been transformed into an angel by the Creator Lord.
ਉਸ ਸਿਰਜਣਹਾਰ ਨੇ (ਨਾਮ ਦੀ ਦਾਤਿ ਦੇ ਕੇ ਜੀਵ ਨੂੰ) ਪ੍ਰੇਤ ਤੋਂ ਦੇਵਤਾ ਬਣਾ ਦਿੱਤਾ ਹੈ। ਪਰਤੇਹੁ = ਪਰੇਤ ਤੋਂ, ਭੂਤ ਤੋਂ। ਕੀਤੋਨੁ = ਉਸ ਨੇ ਬਣਾ ਦਿੱਤਾ। ਤਿਨਿ = ਉਸ ਨੇ।
ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥
God has emancipated all the Sikhs and resolved their affairs.
ਪ੍ਰਭੂ ਨੇ ਆਪ ਕੰਮ ਸਵਾਰੇ ਹਨ ਤੇ ਸਾਰੇ ਸਿੱਖ (ਵਿਕਾਰਾਂ ਤੋਂ) ਬਚਾ ਲਏ ਹਨ। ਉਬਾਰਿਅਨੁ = ਉਸ ਨੇ ਬਚਾ ਲਏ। ਪ੍ਰਭਿ = ਪ੍ਰਭੂ ਨੇ।
ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ ॥
He has seized the slanderers and thrown them to the ground, and declared them false in His Court.
ਝੂਠ ਨਿੰਦਕਾਂ ਨੂੰ ਫੜ ਕੇ ਆਪਣੀ ਹਜ਼ੂਰੀ ਵਿਚ ਉਸ ਨੇ (ਮਾਨੋ) ਪਟਕਾ ਕੇ ਧਰਤੀ ਤੇ ਮਾਰਿਆ ਹੈ। ਪਛਾੜਿਅਨੁ = ਧਰਤੀ ਤੇ ਪਟਕਾ ਕੇ ਮਾਰੇ ਉਸ ਨੇ।
ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ ॥੨॥
Nanak's God is glorious and great; He Himself creates and adorns. ||2||
ਨਾਨਕ ਦਾ ਪ੍ਰਭੂ ਸਭ ਤੋਂ ਵੱਡਾ ਹੈ, ਉਸ ਨੇ ਜੀਵ ਪੈਦਾ ਕਰ ਕੇ ਆਪ ਹੀ ('ਨਾਮ' ਵਿਚ ਜੋੜ ਕੇ) ਸੰਵਾਰ ਦਿੱਤੇ ਹਨ ॥੨॥ ਸਾਜਿ = ਪੈਦਾ ਕਰ ਕੇ ॥੨॥