ਚੌਪਈ ॥
ਚੌਪਈ:
ਬੇਸ੍ਵਾ ਕੇ ਭੂਖਨ ਜਬ ਧਰੈ ॥
ਜਦ ਉਹ ਵੇਸਵਾ ਦੇ ਗਹਿਣੇ ਸਜਾ ਲੈਂਦੀ,
ਨਿਸ ਦਿਨ ਕੁਅਰ ਕਲੋਲੈ ਕਰੈ ॥
ਤਾਂ ਰਾਤ ਦਿਨ ਕੁੰਵਰ ਨਾਲ ਕਲੋਲਾਂ ਕਰਦੀ।
ਜਬ ਭਗਨੀ ਕੇ ਭੂਖਨ ਧਰਈ ॥
ਜਦ ਉਹ ਭੈਣ ਦੇ ਗਹਿਣੇ ਧਾਰਨ ਕਰਦੀ
ਲਹੈ ਨ ਕੋ ਰਾਜਾ ਕੋ ਕਰਈ ॥੨੪॥
ਤਾਂ ਕੋਈ ਨਾ ਸਮਝ ਸਕਦਾ ਕਿ ਰਾਜਾ ਉਸ ਨਾਲ ਕੀ ਕਰਦਾ ਹੈ ॥੨੪॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੨॥੪੦੭੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੨॥੪੦੭੪॥ ਚਲਦਾ॥