ਭੈਰਉ ਮਹਲਾ ੫ ॥
Bhairao, Fifth Mehl:
ਭੈਰਊ ਪੰਜਵੀਂ ਪਾਤਿਸ਼ਾਹੀ।
ਸਤਿਗੁਰਿ ਮੋ ਕਉ ਕੀਨੋ ਦਾਨੁ ॥
The True Guru has blessed me with this gift.
ਗੁਰੂ ਨੇ ਮੈਨੂੰ (ਇਹ) ਦਾਤ ਬਖ਼ਸ਼ੀ ਹੈ, ਸਤਿਗੁਰਿ = ਗੁਰੂ ਨੇ। ਮੋ ਕਉ = ਮੈਨੂੰ।
ਅਮੋਲ ਰਤਨੁ ਹਰਿ ਦੀਨੋ ਨਾਮੁ ॥
He has given me the Priceless Jewel of the Lord's Name.
(ਗੁਰੂ ਨੇ ਮੈਨੂੰ ਉਹ) ਨਾਮ-ਰਤਨ ਦਿੱਤਾ ਹੈ ਜੋ ਕਿਸੇ ਭੀ ਮੁੱਲ ਤੋਂ ਨਹੀਂ ਮਿਲ ਸਕਦਾ। ਅਮੋਲ = ਜੋ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕੇ।
ਸਹਜ ਬਿਨੋਦ ਚੋਜ ਆਨੰਤਾ ॥
Now, I intuitively enjoy endless pleasures and wondrous play.
(ਹੁਣ ਮੇਰੇ ਅੰਦਰ) ਆਤਮਕ ਅਡੋਲਤਾ ਦੇ ਬੇਅੰਤ ਆਨੰਦ-ਤਮਾਸ਼ੇ ਬਣੇ ਰਹਿੰਦੇ ਹਨ। ਸਹਜ ਬਿਨੋਦ = ਆਤਮਕ ਅਡੋਲਤਾ ਦੇ ਆਨੰਦ। ਆਨੰਤਾ = ਬੇਅੰਤ।
ਨਾਨਕ ਕਉ ਪ੍ਰਭੁ ਮਿਲਿਓ ਅਚਿੰਤਾ ॥੧॥
God has spontaneously met with Nanak. ||1||
(ਮੈਨੂੰ) ਨਾਨਕ ਨੂੰ (ਗੁਰੂ ਦੀ ਕਿਰਪਾ ਨਾਲ) ਚਿੰਤਾ ਦੂਰ ਕਰਨ ਵਾਲਾ ਪਰਮਾਤਮਾ ਆ ਮਿਲਿਆ ਹੈ ॥੧॥ ਅਚਿੰਤਾ = (ਜੀਵਾਂ ਦੇ ਮਨ ਦੀ) ਚਿੰਤਾ ਦੂਰ ਕਰਨ ਵਾਲਾ ॥੧॥
ਕਹੁ ਨਾਨਕ ਕੀਰਤਿ ਹਰਿ ਸਾਚੀ ॥
Says Nanak, True is the Kirtan of the Lord's Praise.
ਨਾਨਕ ਆਖਦਾ ਹੈ- (ਹੇ ਭਾਈ!) ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਵਡਿਆਈ ਕਰਿਆ ਕਰ। ਕਹੁ = ਆਖ। ਨਾਨਕ = ਹੇ ਨਾਨਕ! ਕੀਰਤਿ = ਸਿਫ਼ਤ-ਸਾਲਾਹ। ਸਾਚੀ = ਸਦਾ-ਥਿਰ ਰਹਿਣ ਵਾਲੀ।
ਬਹੁਰਿ ਬਹੁਰਿ ਤਿਸੁ ਸੰਗਿ ਮਨੁ ਰਾਚੀ ॥੧॥ ਰਹਾਉ ॥
Again and again, my mind remains immersed in it. ||1||Pause||
ਆਪਣੇ ਮਨ ਨੂੰ ਮੁੜ ਮੁੜ ਉਸ (ਸਿਫ਼ਤ-ਸਾਲਾਹ) ਨਾਲ ਜੋੜੀ ਰੱਖ ॥੧॥ ਰਹਾਉ ॥ ਬਹੁਰਿ ਬਹੁਰਿ = ਮੁੜ ਮੁੜ। ਤਿਸੁ ਸੰਗਿ = ਉਸ (ਸਿਫ਼ਤ-ਸਾਲਾਹ) ਨਾਲ। ਰਾਚੀ = ਜੋੜੀ ਰੱਖ ॥੧॥ ਰਹਾਉ ॥
ਅਚਿੰਤ ਹਮਾਰੈ ਭੋਜਨ ਭਾਉ ॥
Spontaneously, I feed on the Love of God.
(ਗੁਰੂ ਦੀ ਕਿਰਪਾ ਨਾਲ ਹੁਣ) ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਪਿਆਰ ਹੀ ਮੇਰੇ ਵਾਸਤੇ (ਆਤਮਕ ਜੀਵਨ ਦੀ) ਖ਼ੁਰਾਕ ਹੈ, ਅਚਿੰਤ ਭਾਉ = ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦਾ ਪਿਆਰ।
ਅਚਿੰਤ ਹਮਾਰੈ ਲੀਚੈ ਨਾਉ ॥
Spontaneously, I take God's Name.
ਮੇਰੇ ਅੰਦਰ ਅਚਿੰਤ ਪ੍ਰਭੂ ਦਾ ਨਾਮ ਹੀ ਸਦਾ ਲਿਆ ਜਾ ਰਿਹਾ ਹੈ, ਹਮਾਰੈ = ਮੇਰੇ ਵਾਸਤੇ। ਲੀਚੈ = ਲਈਦਾ ਹੈ। ਅਚਿੰਤ ਨਾਉ = ਅਚਿੰਤ ਪ੍ਰਭੂ ਦਾ ਨਾਮ।
ਅਚਿੰਤ ਹਮਾਰੈ ਸਬਦਿ ਉਧਾਰ ॥
Spontaneously, I am saved by the Word of the Shabad.
ਅਚਿੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਵਿਕਾਰਾਂ ਤੋਂ ਮੇਰਾ ਬਚਾਉ ਹੋ ਰਿਹਾ ਹੈ। ਅਚਿੰਤ ਸਬਦਿ = ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਰਾਹੀਂ। ਉਧਾਰ = ਪਾਰ-ਉਤਾਰਾ।
ਅਚਿੰਤ ਹਮਾਰੈ ਭਰੇ ਭੰਡਾਰ ॥੨॥
Spontaneously, my treasures are filled to overflowing. ||2||
(ਗੁਰੂ ਦੀ ਕਿਰਪਾ ਨਾਲ) ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਭਰੇ ਗਏ ਹਨ ॥੨॥
ਅਚਿੰਤ ਹਮਾਰੈ ਕਾਰਜ ਪੂਰੇ ॥
Spontaneously, my works are perfectly accomplished.
ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਮੇਰੇ ਸਾਰੇ ਕੰਮ ਸਫਲ ਹੋ ਰਹੇ ਹਨ, ਪੂਰੇ = ਸਫਲ ਹੁੰਦੇ ਹਨ।
ਅਚਿੰਤ ਹਮਾਰੈ ਲਥੇ ਵਿਸੂਰੇ ॥
Spontaneously, I am rid of sorrow.
ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ (ਮੇਰੇ ਅੰਦਰੋਂ ਸਾਰੇ) ਚਿੰਤਾ-ਝੋਰੇ ਮੁੱਕ ਗਏ ਹਨ, ਵਿਸੂਰੇ = ਚਿੰਤਾ-ਝੋਰੇ।
ਅਚਿੰਤ ਹਮਾਰੈ ਬੈਰੀ ਮੀਤਾ ॥
Spontaneously, my enemies have become friends.
ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਹੁਣ ਮੈਨੂੰ ਵੈਰੀ ਭੀ ਮਿੱਤਰ ਦਿੱਸ ਰਹੇ ਹਨ। ਮੀਤਾ = ਮਿੱਤਰ।
ਅਚਿੰਤੋ ਹੀ ਇਹੁ ਮਨੁ ਵਸਿ ਕੀਤਾ ॥੩॥
Spontaneously, I have brought my mind under control. ||3||
ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਲੈ ਕੇ ਹੀ ਮੈਂ ਆਪਣਾ ਇਹ ਮਨ ਵੱਸ ਵਿਚ ਕਰ ਲਿਆ ਹੈ ॥੩॥ ਅਚਿੰਤੋ ਹੀ = ਚਿੰਤਾ ਦੂਰ ਕਰਨ ਵਾਲਾ ਹਰਿ ਨਾਮ ਲੈ ਕੇ ਹੀ। ਵਸਿ = ਕਾਬੂ ਵਿਚ ॥੩॥
ਅਚਿੰਤ ਪ੍ਰਭੂ ਹਮ ਕੀਆ ਦਿਲਾਸਾ ॥
Spontaneously, God has comforted me.
ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਨੇ ਮੈਨੂੰ ਹੌਸਲਾ ਬਖ਼ਸ਼ਿਆ ਹੈ। ਹਮ = ਸਾਨੂੰ, ਮੈਨੂੰ। ਦਿਲਾਸਾ = ਹੌਸਲਾ।
ਅਚਿੰਤ ਹਮਾਰੀ ਪੂਰਨ ਆਸਾ ॥
Spontaneously, my hopes have been fulfilled.
ਚਿੰਤਾ ਦੂਰ ਕਰਨ ਵਾਲੇ ਪਰਮਾਤਮਾ (ਦੀ ਕ੍ਰਿਪਾ ਦੁਆਰਾ) ਮੇਰੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ ਹਨ।
ਅਚਿੰਤ ਹਮੑਾ ਕਉ ਸਗਲ ਸਿਧਾਂਤੁ ॥
Spontaneously, I have totally realized the essence of reality.
ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਨਾਮ ਜਪਣਾ ਹੀ ਮੇਰੇ ਵਾਸਤੇ ਸਾਰੇ ਧਰਮਾਂ ਦਾ ਨਿਚੋੜ ਹੈ। ਹਮ੍ਹ੍ਹਾ ਕਉ = ਮੇਰੇ ਵਾਸਤੇ। ਸਿਧਾਂਤੁ = ਸਿੱਧਾਂਤੁ, ਧਰਮ ਦਾ ਨਿਚੋੜ।
ਅਚਿੰਤੁ ਹਮ ਕਉ ਗੁਰਿ ਦੀਨੋ ਮੰਤੁ ॥੪॥
Spontaneously, I have been blessed with the Guru's Mantra. ||4||
ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦਾ ਨਾਮ-ਮੰਤ੍ਰ ਮੈਨੂੰ ਗੁਰੂ ਨੇ ਦਿੱਤਾ ਹੈ ॥੪॥ ਅਚਿੰਤੁ = ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਨਾਮ। ਗੁਰਿ = ਗੁਰੂ ਨੇ। ਮੰਤੁ = ਉਪਦੇਸ਼ ॥੪॥
ਅਚਿੰਤ ਹਮਾਰੇ ਬਿਨਸੇ ਬੈਰ ॥
Spontaneously, I am rid of hatred.
ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ ਕੇ (ਮੇਰੇ ਅੰਦਰੋਂ ਸਾਰੇ) ਵੈਰ-ਵਿਰੋਧ ਨਾਸ ਹੋ ਗਏ ਹਨ, ਬੈਰ = ਵੈਰ-ਵਿਰੋਧ {ਬਹੁ-ਵਚਨ}।
ਅਚਿੰਤ ਹਮਾਰੇ ਮਿਟੇ ਅੰਧੇਰ ॥
Spontaneously, my darkness has been dispelled.
ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ ਕੇ (ਮੇਰੇ ਅੰਦਰੋਂ) ਮਾਇਆ ਦੇ ਮੋਹ ਦੇ ਹਨੇਰੇ ਦੂਰ ਹੋ ਗਏ ਹਨ। ਅੰਧੇਰ = ਮਾਇਆ ਦੇ ਮੋਹ ਦੇ ਹਨੇਰੇ।
ਅਚਿੰਤੋ ਹੀ ਮਨਿ ਕੀਰਤਨੁ ਮੀਠਾ ॥
Spontaneously, the Kirtan of the Lord's Praise seems so sweet to my mind.
ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਜਪ ਕੇ ਹੀ ਮੇਰੇ ਮਨ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗ ਰਹੀ ਹੈ, ਅਚਿੰਤੋ ਹੀ = ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਨਾਮ (ਜਪ ਕੇ) ਹੀ। ਮਨਿ = ਮਨ ਵਿਚ।
ਅਚਿੰਤੋ ਹੀ ਪ੍ਰਭੁ ਘਟਿ ਘਟਿ ਡੀਠਾ ॥੫॥
Spontaneously, I behold God in each and every heart. ||5||
ਅਤੇ ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਜਪ ਕੇ ਹੀ ਉਸ ਪਰਮਾਤਮਾ ਨੂੰ ਮੈਂ ਹਰੇਕ ਹਿਰਦੇ ਵਿਚ ਵੱਸਦਾ ਵੇਖ ਲਿਆ ਹੈ ॥੫॥ ਘਟਿ ਘਟਿ = ਹਰੇਕ ਸਰੀਰ ਵਿਚ ॥੫॥
ਅਚਿੰਤ ਮਿਟਿਓ ਹੈ ਸਗਲੋ ਭਰਮਾ ॥
Spontaneously, all my doubts have been dispelled.
ਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦੀ ਬਰਕਤਿ ਨਾਲ ਮੇਰੀ ਸਾਰੀ ਭਟਕਣਾ ਮੁੱਕ ਗਈ ਹੈ, ਸਗਲੋ = ਸਾਰਾ।
ਅਚਿੰਤ ਵਸਿਓ ਮਨਿ ਸੁਖ ਬਿਸ੍ਰਾਮਾ ॥
Spontaneously, peace and celestial harmony fill my mind.
(ਜਦੋਂ ਤੋਂ) ਅਚਿੰਤ ਪ੍ਰਭੂ ਮੇਰੇ ਮਨ ਵਿਚ ਆ ਵੱਸਿਆ ਹੈ, ਮੇਰੇ ਅੰਦਰ ਆਤਮਕ ਆਨੰਦ ਦਾ (ਪੱਕਾ) ਟਿਕਾਣਾ ਬਣ ਗਿਆ ਹੈ। ਬਿਸ੍ਰਾਮਾ = ਟਿਕਾਣਾ।
ਅਚਿੰਤ ਹਮਾਰੈ ਅਨਹਤ ਵਾਜੈ ॥
Spontaneously, the Unstruck Melody of the Sound-current resounds within me.
ਹੁਣ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦਾ ਇੱਕ-ਰਸ ਵਾਜਾ ਵੱਜ ਰਿਹਾ ਹੈ, ਅਨਹਤ = ਇਕ-ਰਸ, ਲਗਾਤਾਰ, ਬਿਨਾ ਸਾਜ਼ ਵਜਾਇਆਂ। ਵਾਜੈ = ਵੱਜ ਰਿਹਾ ਹੈ, ਰਾਗ ਹੋ ਰਿਹਾ ਹੈ।
ਅਚਿੰਤ ਹਮਾਰੈ ਗੋਬਿੰਦੁ ਗਾਜੈ ॥੬॥
Spontaneously, the Lord of the Universe has revealed Himself to me. ||6||
ਅਤੇ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਗੋਬਿੰਦ ਦਾ ਨਾਮ ਹੀ ਹਰ ਵੇਲੇ ਗੱਜ ਰਿਹਾ ਹੈ ॥੬॥ ਗਾਜੈ = ਗੱਜ ਰਿਹਾ ਹੈ, ਪੂਰਾ ਪ੍ਰਭਾਵ ਪਾ ਰਿਹਾ ਹੈ ॥੬॥
ਅਚਿੰਤ ਹਮਾਰੈ ਮਨੁ ਪਤੀਆਨਾ ॥
Spontaneously, my mind has been pleased and appeased.
ਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦੀ ਬਰਕਤਿ ਨਾਲ ਮੇਰਾ ਮਨ ਭਟਕਣੋਂ ਹਟ ਗਿਆ ਹੈ, ਪਤੀਆਨਾ = ਪਤੀਜ ਗਿਆ ਹੈ, ਭਟਕਣੋਂ ਹਟ ਗਿਆ ਹੈ।
ਨਿਹਚਲ ਧਨੀ ਅਚਿੰਤੁ ਪਛਾਨਾ ॥
I have spontaneously realized the Eternal, Unchanging Lord.
ਅਚਿੰਤ ਹਰਿ-ਨਾਮ ਜਪ ਕੇ ਮੈਂ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨਾਲ ਸਾਂਝ ਪਾ ਲਈ ਹੈ। ਨਿਹਚਲ ਧਨੀ = ਸਦਾ ਕਾਇਮ ਰਹਿਣ ਵਾਲਾ ਮਾਲਕ। ਪਛਾਨਾ = ਪਛਾਣ ਲਿਆ ਹੈ, ਸਾਂਝ ਪਾ ਲਈ ਹੈ।
ਅਚਿੰਤੋ ਉਪਜਿਓ ਸਗਲ ਬਿਬੇਕਾ ॥
Spontaneously, all wisdom and knowledge has welled up within me.
ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਜਪ ਕੇ ਹੀ ਮੇਰੇ ਅੰਦਰ ਚੰਗੇ ਮਾੜੇ ਕੰਮ ਦੀ ਸਾਰੀ ਪਛਾਣ ਪੈਦਾ ਹੋ ਗਈ ਹੈ। ਬਿਬੇਕਾ = ਚੰਗੇ ਮਾੜੇ ਕੰਮ ਦੀ ਪਰਖ।
ਅਚਿੰਤ ਚਰੀ ਹਥਿ ਹਰਿ ਹਰਿ ਟੇਕਾ ॥੭॥
Spontaneously, the Support of the Lord, Har, Har, has come into my hands. ||7||
ਇਸ ਅਚਿੰਤ ਹਰਿ-ਨਾਮ ਦੀ ਮੈਨੂੰ ਸਦਾ ਲਈ ਟੇਕ ਮਿਲ ਗਈ ਹੈ ॥੭॥ ਚਰੀ = ਚੜ੍ਹੀ ਹੈ। ਹਥਿ = ਹੱਥ ਵਿਚ। ਟੇਕ = ਆਸਰਾ ॥੭॥
ਅਚਿੰਤ ਪ੍ਰਭੂ ਧੁਰਿ ਲਿਖਿਆ ਲੇਖੁ ॥
Spontaneously, God has recorded my pre-ordained destiny.
ਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਨੇ ਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦੀ ਪ੍ਰਾਪਤੀ ਦਾ ਲੇਖ ਧੁਰ ਦਰਗਾਹ ਤੋਂ ਲਿਖ ਦਿੱਤਾ ਹੈ, ਧੁਰਿ = ਧੁਰ ਦਰਗਾਹ ਤੋਂ।
ਅਚਿੰਤ ਮਿਲਿਓ ਪ੍ਰਭੁ ਠਾਕੁਰੁ ਏਕੁ ॥
Spontaneously, the One Lord and Master God has met me.
ਉਸ ਨੂੰ ਉਹ ਚਿੰਤਾ ਦੂਰ ਕਰਨ ਵਾਲਾ ਸਭ ਦਾ ਮਾਲਕ ਪ੍ਰਭੂ ਮਿਲ ਜਾਂਦਾ ਹੈ।
ਚਿੰਤ ਅਚਿੰਤਾ ਸਗਲੀ ਗਈ ॥
Spontaneously, all my cares and worries have been taken away.
ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਜਪ ਕੇ ਮੇਰੀ ਸਾਰੀ ਚਿੰਤਾ ਦੂਰ ਹੋ ਗਈ ਹੈ, ਅਚਿੰਤਾ = ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ। ਚਿੰਤ ਸਗਲੀ = ਸਾਰੀ ਚਿੰਤਾ।
ਪ੍ਰਭ ਨਾਨਕ ਨਾਨਕ ਨਾਨਕ ਮਈ ॥੮॥੩॥੬॥
Nanak, Nanak, Nanak, has merged into the Image of God. ||8||3||6||
ਹੁਣ ਮੈਂ ਨਾਨਕ ਸਦਾ ਲਈ ਪ੍ਰਭੂ ਵਿਚ ਲੀਨ ਹੋ ਗਿਆ ਹਾਂ ॥੮॥੩॥੬॥ ਪ੍ਰਭ ਮਈ = ਪ੍ਰਭੂ ਦਾ ਰੂਪ ॥੮॥੩॥੬॥