ਸਿਸਪਾਲ ਬਾਚ ਕਾਨ੍ਰਹ ਸੋ

Speech of Shishupal addressed to Krishna:

ਸ਼ਿਸ਼ੁਪਾਲ ਨੇ ਕ੍ਰਿਸ਼ਨ ਨੂੰ ਕਿਹਾ:

ਸਵੈਯਾ

SWAYYA

ਸਵੈਯਾ:

ਕੋਪ ਕੈ ਉਤਰ ਦੇਤ ਭਯੋ ਇਹ ਭਾਤਿ ਸੁਨਿਯੋ ਜਬ ਹੀ ਅਭਿਮਾਨੀ

ਜਦ (ਉਸ) ਅਭਿਮਾਨੀ (ਸ਼ਿਸ਼ੁਪਾਲ) ਨੇ ਇਸ ਤਰ੍ਹਾਂ ਸੁਣਿਆ (ਤਾਂ) ਉਸ ਨੇ ਕ੍ਰੋਧਿਤ ਹੋ ਕੇ ਉੱਤਰ ਦਿੱਤਾ।

ਤੇਰੇ ਕਹੇ ਮਰਿ ਹਉ ਅਰੇ ਗੂਜਰ ਇਉ ਮੁਖ ਤੇ ਤਿਨ ਬਾਤ ਬਖਾਨੀ

When that egoist heard this, he said in anger, “O Gujar! (milkman), shall I die by only your words of killing?

ਓਇ ਗੁਜਰਾ! 'ਤੇਰੇ ਕਹਿਣ ਨਾਲ ਮੈਂ ਮਰ ਜਾਵਾਂਗਾ', ਇਹ ਗੱਲ ਉਸਨੇ ਮੁਖ ਵਿਚੋਂ ਕਹੀ।

ਅਉਰ ਕਹਾ ਜੁ ਪੈ ਐਸੀ ਸਭਾ ਹੂ ਮੈ ਜੂਝਬ ਮ੍ਰਿਤ ਹੀ ਹੈ ਨਿਜਕਾਨੀ

It appears that your death has come very near in the court

ਹੋਰ ਕਿਹਾ, ਜੇ ਅਜਿਹੀ ਸਭਾ ਵਿਚ ਮੈਂ ਜੂਝ ਮਰਾਂਗਾ, (ਤਾਂ ਮੈਂ ਸਮਝਾਂਗਾ ਕਿ ਮੇਰੀ) ਮੌਤ ਹੀ ਨੇੜੇ ਸੀ।

ਤਉ ਅਰੇ ਬੇਦ ਪੁਰਾਨਨ ਮੈ ਚਲਿਹੈ ਜਗ ਮੈ ਜੁਗ ਚਾਰਿ ਕਹਾਨੀ ॥੨੩੩੯॥

This story will also continue to be told in all the four ages in Vedas and Puranas.2339.

ਓਇ! ਤਦ ਹੀ ਵੇਦਾਂ ਅਤੇ ਪੁਰਾਣਾਂ ਵਿਚ ਚਾਰ ਯੁਗਾਂ ਤਕ ਜਗਤ ਵਿਚ (ਮੇਰੀ ਮੌਤ ਦੀ) ਕਹਾਣੀ ਚਲੇਗੀ ॥੨੩੩੯॥

ਕਾ ਭਯੋ ਜੋ ਚਮਕਾਇ ਕੈ ਚਕ੍ਰਹਿ ਐਸੇ ਕਹਿਯੋ ਤੁਹਿ ਮਾਰਿ ਡਰੋਗੋ

ਕੀ ਹੋਇਆ ਜੇ ਚੱਕਰ ਨੂੰ ਚਮਕਾ ਕੇ (ਤੂੰ) ਇਸ ਤਰ੍ਹਾਂ ਕਿਹਾ ਕਿ ਤੈਨੂੰ ਮਾਰ ਦਿਆਂਗਾ।

ਗੂਜਰ ਤੋ ਤੇ ਹਉ ਛਤ੍ਰੀ ਕਹਾਇ ਕੈ ਐਸੀ ਸਭਾ ਹੂ ਕੇ ਬੀਚ ਟਰੋਗੋ

“Glistening your discus, you are threatening to kill me, shall I became afraid by this? Being called a Kshatriya, shall I become afraid in this court from a Gujjar like you?

ਹੇ ਗੁਜਰਾ! ਛਤ੍ਰੀ ਅਖਵਾ ਕੇ ਅਜਿਹੀ ਸਭਾ ਵਿਚੋਂ (ਮੈਂ) ਤੇਰੇ ਕੋਲੋਂ ਭਜ ਜਾਵਾਂਗਾ।

ਮਾਤ ਸੁ ਭ੍ਰਾਤ ਅਰੁ ਤਾਤ ਕੀ ਸਉਹ ਰੇ ਤੁਹਿ ਮਰਿ ਹੋ ਨਹਿ ਆਪ ਮਰੋਗੋ

(ਮੈਨੂੰ) ਮਾਤਾ, ਪਿਤਾ ਅਤੇ ਭਰਾ ਦੀ ਸੌਂਹ, ਓਇ! ਤੈਨੂੰ ਮਾਰ ਦਿਆਂਗਾ ਜਾਂ ਆਪ ਮਰ ਜਾਵਾਂਗਾ।

ਕ੍ਰੋਧ ਰੁਕਮਨਿ ਕੋ ਧਰ ਕੈ ਹਰਿ ਤੋ ਸੰਗ ਆਜ ਨਿਦਾਨ ਕਰੋਗੋ ॥੨੩੪੦॥

“I swear by my parents and brother I shall not die today, but shall kill you and I shall today avenge you on account of Rukmi.”2340.

ਹੇ ਕ੍ਰਿਸ਼ਨ! ਰੁਕਮਨੀ (ਨੂੰ ਖੋਹ ਦੇਣ ਦੇ) ਕ੍ਰੋਧ ਨੂੰ (ਮਨ ਵਿਚ) ਧਾਰਨ ਕਰ ਕੇ ਅਜ ਤੇਰੇ ਨਾਲ ਓੜਕ ਦੀ ਬਾਜ਼ੀ ਲਗਾਵਾਂਗਾ ॥੨੩੪੦॥

ਕੋਪ ਪ੍ਰਚੰਡ ਕੀਯੋ ਤਬ ਸ︀ਯਾਮ ਜਬ ਬਤੀਯਾ ਸਿਸੁਪਾਲਹਿ ਭਾਖੀ

ਜਦ ਇਹ ਗੱਲਾਂ ਸ਼ਿਸ਼ੁਪਾਲ ਨੇ ਕਹੀਆਂ ਤਦ ਸ੍ਰੀ ਕ੍ਰਿਸ਼ਨ ਨੇ ਪ੍ਰਚੰਡ ਕ੍ਰੋਧ ਕਰ ਲਿਆ।

ਕਾਨ੍ਰਹ ਕਹਿਯੋ ਜੜ ਚਾਹਤ ਮ੍ਰਿਤ ਕੀਯੋ ਸਭ ਲੋਗਨਿ ਸੂਰਜ ਸਾਖੀ

When Shishupal said this, then Krishna became greatly enraged and said, “O fool! this whole court and the sun are a witness that you want death,

ਕ੍ਰਿਸ਼ਨ ਨੇ ਕਿਹਾ, ਹੇ ਮੂਰਖ! (ਤੂੰ) ਮੌਤ ਚਾਹੁੰਦਾ ਹੈ, (ਮੈਂ ਤੁਸਾਂ) ਸਾਰਿਆਂ ਲੋਕਾਂ ਅਤੇ ਸੂਰਜ ਨੂੰ ਸਾਖੀ ਕੀਤਾ ਹੈ।

ਚਕ੍ਰ ਸੁਦਰਸਨ ਲੈ ਕਰ ਭੀਤਰ ਕੂਦਿ ਸਭਾ ਸਭ ਹੀ ਸੋਊ ਨਾਖੀ

(ਫਿਰ) ਸੁਦਰਸ਼ਨ ਚੱਕਰ ਨੂੰ ਹੱਥ ਵਿਚ ਲੈ ਕੇ ਕੁਦ ਕੇ ਸਾਰੀ ਸਭਾ ਉਪਰੋਂ ਟਪ ਗਏ।

ਧਾਵਤ ਭਯੋ ਕਬਿ ਸ︀ਯਾਮ ਕਹੈ ਸੁ ਭਯੋ ਤਿਹ ਕੇ ਬਧ ਕੋ ਅਭਿਲਾਖੀ ॥੨੩੪੧॥

“Krishna took the discus in his hand and jumped and advanced forward in order to kill Shishupal.2341.

ਕਵੀ ਸ਼ਿਆਮ ਕਹਿੰਦੇ ਹਨ, ਉਸ ਦੇ ਬਧ ਦੀ ਇੱਛਾ ਨਾਲ ਅਗੇ ਨੂੰ ਭਜ ਚਲੇ ॥੨੩੪੧॥

ਧਾਵਤ ਭਯੋ ਬ੍ਰਿਜ ਨਾਇਕ ਜੂ ਇਤ ਤੇ ਉਤ ਤੇ ਸੋਊ ਸਾਮੁਹੇ ਆਯੋ

On this side Krishna advanced forward and from that side Shishupal came in front of him

ਇਧਰੋਂ ਕ੍ਰਿਸ਼ਨ ਜੀ ਭਜ ਕੇ ਅਗੇ ਹੋਏ ਅਤੇ ਉਧਰੋਂ ਉਹ (ਸ਼ਿਸ਼ੁਪਾਲ) ਸਾਹਮਣੇ ਆ ਡਟਿਆ।

ਰੋਸ ਬਢਾਇ ਘਨੋ ਚਿਤ ਮੈ ਤਕਿ ਕੈ ਤਿਹ ਸਤ੍ਰ ਕੋ ਚਕ੍ਰ ਚਲਾਯੋ

Getting extremely angry, Krishna discharged his discus towards the enemy

ਮਨ ਵਿਚ ਬਹੁਤ ਕ੍ਰੋਧ ਵਧਾ ਕੇ ਅਤੇ ਵੈਰੀ ਨੂੰ ਤਕ ਕੇ (ਕ੍ਰਿਸ਼ਨ ਨੇ) ਚੱਕਰ ਚਲਾ ਦਿੱਤਾ।

ਜਾਇ ਲਗਿਯੋ ਤਿਹ ਕੰਠ ਬਿਖੈ ਕਟਿ ਦੇਤ ਭਯੋ ਛੁਟਿ ਭੂ ਪਰ ਆਯੋ

(ਚੱਕਰ) ਜਾ ਕੇ ਉਸ ਦੀ ਗਿਚੀ ਉਤੇ ਲਗਿਆ ਅਤੇ (ਸਿਰ ਨੂੰ) ਕਟ ਦਿੱਤਾ (ਜੋ ਗਰਦਨ ਨਾਲੋਂ) ਵਖ ਹੋ ਕੇ ਧਰਤੀ ਉਤੇ ਆ ਪਿਆ।

ਇਉ ਉਪਮਾ ਉਪਜੀ ਜੀਅ ਮੈ ਦਿਵ ਤੇ ਰਵਿ ਕੋ ਮਨੋ ਮਾਰਿ ਗਿਰਾਯੋ ॥੨੩੪੨॥

The discus hit the throat of Shishupal, his head was chopped and it fell on the ground like the sun being killed had been thrown on the earth.2342.

(ਇਸ ਦ੍ਰਿਸ਼ ਬਾਰੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਮਾਨੋ ਆਕਾਸ਼ ਤੋਂ ਸੂਰਜ ਨੂੰ (ਕਿਸੇ ਨੇ) ਮਾਰ ਕੇ ਸੁਟਿਆ ਹੋਵੇ ॥੨੩੪੨॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਰਾਜਸੂ ਜਗ︀ਯ ਕਰਿ ਸਿਸਪਾਲ ਬਧਹ ਧਿਆਇ ਸਮਾਪਤੰ

End of the chapter entitled “Killing of Shishupal” in Krishnavatara in Bachittar Natak.

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਰਾਜਸੂ ਯੱਗ ਕਰ ਕੇ ਸ਼ਿਸ਼ੁਪਾਲ ਦੇ ਬਧ ਦੇ ਅਧਿਆਇ ਦੀ ਸਮਾਪਤੀ।