ਕਾਨੜਾ ਮਹਲਾ ੫ ॥
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
ਭਗਤਿ ਭਗਤਨ ਹੂੰ ਬਨਿ ਆਈ ॥
Devotion is the natural quality of God's devotees.
(ਪਰਮਾਤਮਾ ਦੀ) ਭਗਤੀ ਭਗਤ-ਜਨਾਂ ਪਾਸੋਂ ਹੀ ਹੋ ਸਕਦੀ ਹੈ। ਭਗਤਨ ਹੂੰ = ਭਗਤਾਂ ਨੂੰ ਹੀ। ਬਨਿ ਆਈ = ਫਬਦੀ ਹੈ।
ਤਨ ਮਨ ਗਲਤ ਭਏ ਠਾਕੁਰ ਸਿਉ ਆਪਨ ਲੀਏ ਮਿਲਾਈ ॥੧॥ ਰਹਾਉ ॥
Their bodies and minds are blended with their Lord and Master; He unites them with Himself. ||1||Pause||
ਉਹਨਾਂ ਦੇ ਤਨ ਉਹਨਾਂ ਦੇ ਮਨ ਪਰਮਾਤਮਾ ਦੀ ਯਾਦ ਵਿਚ ਮਸਤ ਰਹਿੰਦੇ ਹਨ। ਉਹਨਾਂ ਨੂੰ ਪ੍ਰਭੂ ਆਪਣੇ ਨਾਲ ਮਿਲਾਈ ਰੱਖਦਾ ਹੈ ॥੧॥ ਰਹਾਉ ॥ ਗਲਤ = ਗ਼ਲਤਾਨ, ਮਸਤ। ਸਿਉ = ਨਾਲ। ਆਪਨ = ਆਪਣੇ ਨਾਲ ॥੧॥ ਰਹਾਉ ॥
ਗਾਵਨਹਾਰੀ ਗਾਵੈ ਗੀਤ ॥
The singer sings the songs,
ਲੋਕਾਈ ਰਿਵਾਜੀ ਤੌਰ ਤੇ ਹੀ (ਸਿਫ਼ਤ-ਸਾਲਾਹ ਦੇ) ਗੀਤ ਗਾਂਦੀ ਹੈ। ਗਾਵਨਹਾਰੀ = ਰਿਵਾਜੀ ਤੌਰ ਤੇ ਗਾਵਣ ਵਾਲੀ ਦੁਨੀਆ।
ਤੇ ਉਧਰੇ ਬਸੇ ਜਿਹ ਚੀਤ ॥੧॥
but she alone is saved, within whose consciousness the Lord abides. ||1||
ਪਰ ਸੰਸਾਰ-ਸਮੁੰਦਰ ਤੋਂ ਪਾਰ ਉਹੀ ਲੰਘਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਵੱਸਦੇ ਹਨ ॥੧॥ ਤੇ = ਉਹ ਮਨੁੱਖ (ਬਹੁ-ਵਚਨ)। ਜਿਹ ਚੀਤ = ਜਿਨ੍ਹਾਂ ਦੇ ਚਿੱਤ ਵਿਚ ॥੧॥
ਪੇਖੇ ਬਿੰਜਨ ਪਰੋਸਨਹਾਰੈ ॥
The one who sets the table sees the food,
ਹੋਰਨਾਂ ਅੱਗੇ (ਖਾਣੇ) ਧਰਨ ਵਾਲੇ ਨੇ (ਤਾਂ ਸਦਾ) ਸੁਆਦਲੇ ਖਾਣੇ ਵੇਖੇ ਹਨ, ਬਿੰਜਨ = ਸੁਆਦਲੇ ਖਾਣੇ। ਪਰੋਸਨਹਾਰੈ = ਪਰੋਸਣ ਵਾਲੇ ਨੇ, ਹੋਰਨਾਂ ਅੱਗੇ ਧਰਨ ਵਾਲੇ ਨੇ।
ਜਿਹ ਭੋਜਨੁ ਕੀਨੋ ਤੇ ਤ੍ਰਿਪਤਾਰੈ ॥੨॥
but only one who eats the food is satisfied. ||2||
ਪਰ ਰੱਜਦੇ ਉਹੀ ਹਨ ਜਿਨ੍ਹਾਂ ਨੇ ਉਹ ਖਾਣੇ ਖਾਧੇ ॥੨॥ ਤ੍ਰਿਪਤਾਰੈ = ਰੱਜਦਾ ਹੈ ॥੨॥
ਅਨਿਕ ਸ੍ਵਾਂਗ ਕਾਛੇ ਭੇਖਧਾਰੀ ॥
People disguise themselves with all sorts of costumes,
ਸ੍ਵਾਂਗੀ ਮਨੁੱਖ (ਮਾਇਆ ਦੀ ਖ਼ਾਤਰ) ਅਨੇਕਾਂ ਮਨ-ਬਾਂਛਤ ਸ੍ਵਾਂਗ ਬਣਾਂਦਾ ਹੈ, ਕਾਛੇ = (कांछित) ਮਨ-ਬਾਂਛਤ। ਭੇਖਧਾਰੀ = ਸ੍ਵਾਂਗ ਰਚਣ ਵਾਲਾ।
ਜੈਸੋ ਸਾ ਤੈਸੋ ਦ੍ਰਿਸਟਾਰੀ ॥੩॥
but in the end, they are seen as they truly are. ||3||
ਪਰ ਜਿਹੋ ਜਿਹਾ ਉਹ (ਅਸਲ ਵਿਚ) ਹੈ, ਉਹੋ ਜਿਹਾ ਹੀ (ਉਹਨਾਂ ਨੂੰ) ਦਿੱਸਦਾ ਹੈ (ਜਿਹੜੇ ਉਸ ਨੂੰ ਜਾਣਦੇ ਹਨ) ॥੩॥ ਸਾ = ਸੀ। ਤੈਸੋ = ਉਹੋ ਜਿਹਾ ਹੀ। ਦ੍ਰਿਸਟਾਰੀ = ਦਿੱਸਦਾ ਹੈ ॥੩॥
ਕਹਨ ਕਹਾਵਨ ਸਗਲ ਜੰਜਾਰ ॥
Speaking and talking are all just entanglements.
(ਹਰਿ-ਨਾਮ ਸਿਮਰਨ ਤੋਂ ਬਿਨਾ) ਹੋਰ ਹੋਰ ਗੱਲਾਂ ਆਖਣੀਆਂ ਅਖਵਾਣੀਆਂ- ਇਹ ਸਾਰੇ ਉੱਦਮ ਮਾਇਆ ਦੇ ਮੋਹ ਦੀਆਂ ਫਾਹੀਆਂ ਦਾ ਮੂਲ ਹਨ। ਕਹਨ ਕਹਾਵਨ = ਹੋਰ ਹੋਰ ਗੱਲਾਂ ਆਖਣੀਆਂ ਅਖਵਾਉਣੀਆਂ। ਜੰਜਾਰ = ਜੰਜਾਲ, ਮਾਇਆ ਦੇ ਮੋਹ ਦੀਆਂ ਫਾਹੀਆਂ (ਦਾ ਕਾਰਨ)।
ਨਾਨਕ ਦਾਸ ਸਚੁ ਕਰਣੀ ਸਾਰ ॥੪॥੫॥
O slave Nanak, the true way of life is excellent. ||4||5||
ਹੇ ਦਾਸ ਨਾਨਕ! ਪਰਮਾਤਮਾ ਦਾ ਨਾਮ ਸਿਮਰਨਾ ਹੀ ਸਭ ਤੋਂ ਸ੍ਰੇਸ਼ਟ ਕਰਤੱਬ ਹੈ ॥੪॥੫॥ ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਸਾਰ = ਸ੍ਰੇਸ਼ਟ। ਕਰਣੀ = ਕਰਤੱਬ ॥੪॥੫॥