ਰੁਕਮਿਨਿ ਸਾਥ ਕਾਨ੍ਰਹ ਜੀ ਹਾਸੀ ਕਰਨ ਕਥਨੰ

The description of amusement and pleasantry of Krishna with Rukmani

ਰੁਕਮਨੀ ਨਾਲ ਕਾਨ੍ਹ ਜੀ ਦੀ ਹਾਸੀ ਕਰਨ ਦਾ ਕਥਨ:

ਸਵੈਯਾ

SWAYYA

ਸਵੈਯਾ:

ਸ੍ਰੀ ਬ੍ਰਿਜਨਾਥ ਕਹਿਓ ਤ੍ਰੀਅ ਸੋ ਮੁਹਿ ਭੋਜਨ ਗੋਪਿਨ ਧਾਮਿ ਕਰਿਯੋ

Krishna said to his wife, “I had taken food and drunk milk in the house of gopis (milk-women)

ਸ੍ਰੀ ਕ੍ਰਿਸ਼ਨ ਨੇ ਇਸਤਰੀ (ਰੁਕਮਨੀ) ਨੂੰ ਕਿਹਾ ਕਿ (ਬਚਪਨ ਵਿਚ) ਮੈਂ ਗਵਾਲਿਆਂ ਦੇ ਘਰ ਭੋਜਨ ਕਰਦਾ ਸਾਂ।

ਸੁਨਿ ਸੁੰਦਰਿ ਤਾ ਦਿਨ ਤੇ ਹਮਰੋ ਬਿਚੀਆ ਦਧਿ ਕੋ ਫੁਨਿ ਨਾਮ ਪਰਿਯੋ

And from that day I had been named as a milkman

ਹੇ ਸੁੰਦਰੀ! ਸੁਣ ਫਿਰ ਉਸ ਦਿਨ ਤੋਂ ਮੇਰਾ ਨਾਂ ਦਹੀ (ਆਦਿ ਦੁੱਧ ਤੋਂ ਬਣੇ ਪਦਾਰਥਾਂ) ਨੂੰ ਵੇਚਣ ਵਾਲਾ (ਗਵਾਲਾ) ਪੈ ਗਿਆ ਹੈ।

ਜਬ ਸੰਧ ਜਰਾ ਦਲੁ ਸਾਜ ਚੜਾਯੋ ਭਜ ਗੇ ਤਬ ਨੈਕੁ ਧੀਰ ਧਰਿਯੋ

When Jarasandh had attacked, I had forsaken patience and fled away

ਜਦ ਜਰਾਸੰਧ ਸੈਨਾ ਤਿਆਰ ਕਰ ਕੇ ਚੜ੍ਹ ਆਇਆ ਤਦ (ਮੈਂ) ਭਜ ਗਿਆ, ਜ਼ਰਾ ਵੀ ਧੀਰਜ ਨਾ ਧਰ ਸਕਿਆ।

ਤਿਹ ਤੇ ਤੁਮਰੀ ਮਤਿ ਕੋ ਅਬ ਕਾ ਕਹੀਐ ਹਮ ਸਉ ਕਹਿ ਆਨਿ ਬਰਿਯੋ ॥੨੧੫੨॥

What should I say now about your wisdom, I do not know why you married me?2152.

ਉਸ ਕਾਰਨ ਹੁਣ ਤੇਰੀ ਮਤ ਨੂੰ ਕੀ ਆਖੀਏ (ਜਿਸ ਨੇ) ਮੇਰੇ ਵਰਗੇ (ਤੁਛ ਬੰਦੇ ਨਾਲ) ਆ ਕੇ ਵਿਆਹ ਕਰ ਲਿਆ ॥੨੧੫੨॥

ਰਾਜ ਸਮਾਜ ਨਹੀ ਸੁਨਿ ਸੁੰਦਰਿ ਧਨ ਕਾਹੂ ਤੇ ਮਾਗਿ ਲਯੋ

“Listen, O beautiful woman! Neither you have any paraphernalia nor I have any wealth

ਹੇ ਸੁੰਦਰੀ! (ਮੇਰੇ ਪਾਸ) ਰਾਜ ਦਾ ਠਾਠ-ਬਾਠ ਨਹੀਂ ਹੈ, ਨਾ ਹੀ ਧਨ ਹੈ, (ਸਭ ਕੁਝ) ਕਿਸੇ ਤੋਂ ਮੰਗਿਆ ਹੋਇਆ ਹੈ।

ਸੂਰ ਨਹੀ ਜਿਨ ਤਿਆਗ ਕੈ ਆਪਨੋ ਦੇਸ ਸਮੁੰਦ੍ਰ ਮੋ ਬਾਸ ਕਯੋ ਹੈ

All this glory has been begged, I am not a warrior, because I have forsaken my country and abide on the seaside in Dwarka

(ਮੈਂ) ਸੂਰਮਾ ਵੀ ਨਹੀਂ ਹਾਂ ਜਿਸ ਨੇ ਆਪਣਾ ਦੇਸ਼ ਤਿਆਗ ਕੇ (ਦੁਸ਼ਮਣ ਤੋਂ ਡਰਦਿਆਂ) ਸਮੁੰਦਰ ਵਿਚ ਨਿਵਾਸ ਕੀਤਾ ਹੈ।

ਚੋਰ ਪਰਿਯੋ ਮਨਿ ਕੋ ਫੁਨਿ ਨਾਮ ਸੁ ਯਾਹੀ ਤੇ ਕ੍ਰੁਧਿਤ ਭ੍ਰਾਤ ਭਯੋ ਹੈ

My name is Chor (thief, a butter-thief), therefore my brother Balram remains angry with me

ਫਿਰ ਮਣੀ (ਦੇ ਚੋਰੀ ਹੋ ਜਾਣ ਕਰ ਕੇ ਮੇਰਾ) ਨਾਂ ਚੋਰ ਪੈ ਗਿਆ ਅਤੇ ਇਸ (ਮਣੀ ਦੀ ਘਟਨਾ) ਕਰ ਕੇ ਭਰਾ ਵੀ ਨਾਰਾਜ਼ ਹੋ ਗਿਆ ਹੈ।

ਤਾਹੀ ਤੇ ਮੋ ਤਜਿ ਕੈ ਬਰੁ ਆਨਹਿ ਤੇਰੋ ਕਛੂ ਅਬ ਲਉ ਗਯੋ ਹੈ ॥੨੧੫੩॥

Therefore I advise you that nothing has gone wrong with you now, leave me and marry someone else.”2153.

ਇਸ ਕਰ ਕੇ ਮੈਨੂੰ ਛਡ ਕੇ ਕਿਸੇ ਹੋਰ ਨੂੰ ਵਰ ਲੈ, ਅਜੇ ਤਕ ਤੇਰਾ ਕੁਝ ਵੀ ਨਹੀਂ ਵਿਗੜਿਆ ਹੈ ॥੨੧੫੩॥