ਰਾਗੁ ਰਾਮਕਲੀ ਮਹਲਾ ੫ ॥
Raag Raamkalee, Fifth Mehl:
ਰਾਗੁ ਰਾਮਕਲੀ ਪੰਜਵੀਂ ਪਾਤਿਸ਼ਾਹੀ।
ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥
Sing the melodious harmonies, O my companions, and meditate on the One Lord.
ਹੇ ਸਹੇਲੀਹੋ! ਹੇ ਸਤਸੰਗੀਓ! ਇਕ ਪਰਮਾਤਮਾ ਦਾ ਧਿਆਨ ਧਰੋ; ਪ੍ਰਭੂ ਦੀ ਸਿਫ਼ਤ-ਸਾਲਾਹ ਦਾ (ਉਹ) ਸੋਹਣਾ ਗੀਤ ਗਾਵੋ (ਜਿਸ ਦੀ ਬਰਕਤ ਨਾਲ ਵਿਕਾਰਾਂ ਦਾ ਟਾਕਰਾ ਕਰ ਸਕੋ)। ਰਣ = ਜੁੱਧ। ਝੁੰਝਨਾ = ਜਿੱਤਣਾ। ਰਣ ਝੁੰਝਨੜਾ = ਉਹ ਸੋਹਣਾ ਗੀਤ ਜਿਸ ਨਾਲ ਇਸ ਜਗਤ ਦੀ ਰਣ-ਭੂਮੀ ਵਿਚ ਬਿਬੇਕ ਦੀ ਸੈਨਾ ਮੋਹ ਦੀ ਸੈਨਾ ਨੂੰ ਜਿੱਤ ਲਏ, ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ। ਸਖੀ = ਹੇ ਸਹੇਲੀਹੋ!
ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ ॥
Serve your True Guru, O my companions, and you shall obtain the fruits of your mind's desires.
ਹੇ ਸਹੇਲੀਹੋ! ਗੁਰੂ ਦੀ ਸਰਨ ਪਵੋ, (ਇਸ ਤਰ੍ਹਾਂ ਵਿਕਾਰਾਂ ਦੇ ਟਾਕਰੇ ਤੇ ਜਿੱਤ ਪ੍ਰਾਪਤ ਕਰਨ ਦਾ ਇਹ) ਮਨ-ਇੱਛਤ ਫਲ ਪ੍ਰਾਪਤ ਕਰ ਲਵੋਗੀਆਂ। ਸਤਿਗੁਰੁ ਸੇਵਿ = ਗੁਰੂ ਦੀ ਸਰਨ ਪਵੋ। ਮਨਿ = ਮਨ ਵਿਚ। ਚਿੰਦਿਅੜਾ = ਚਿਤਵਿਆ ਹੋਇਆ।