ਕਾਨੜਾ ਮਹਲਾ ੫ ॥
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
ਕਹਨ ਕਹਾਵਨ ਕਉ ਕਈ ਕੇਤੈ ॥
Many speak and talk about God.
ਜ਼ਬਾਨੀ ਆਖਣ ਅਖਵਾਣ ਵਾਲੇ ਤਾਂ ਅਨੇਕਾਂ ਹੀ ਹਨ, ਕਈ = ਅਨੇਕਾਂ ਬੰਦੇ। ਕੇਤੈ = ਕਿਤਨੇ ਹੀ ਬੰਦੇ।
ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥
But one who understands the essence of Yoga - such a humble servant is very rare||1||Pause||
ਪਰ ਅਜਿਹਾ ਕੋਈ ਵਿਰਲਾ ਸੰਤ-ਜਨ ਹੈ, ਕੋਈ ਵਿਰਲਾ ਸੇਵਕ ਹੈ, ਜਿਹੜਾ ਜਗਤ-ਦੇ-ਮੂਲ ਪਰਮਾਤਮਾ ਦੇ ਮਿਲਾਪ ਨੂੰ ਮਾਣਦਾ ਹੈ ॥੧॥ ਰਹਾਉ ॥ ਜੋ = ਜਿਹੜਾ (ਸੇਵਕ)। ਤਤ ਜੋਗ ਕਉ = ਤੱਤ ਦੇ ਜੋਗ ਨੂੰ, ਜਗਤ-ਦੇ-ਮੂਲ ਪ੍ਰਭੂ ਦੇ ਮਿਲਾਪ ਨੂੰ। ਬੇਤੈ = ਜਾਣਦਾ ਹੈ, ਮਾਣਦਾ ਹੈ ॥੧॥ ਰਹਾਉ ॥
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥
He has no pain - he is totally at peace. With his eyes, he sees only the One Lord.
ਹੇ ਭਾਈ! (ਜਿਹੜਾ ਕੋਈ ਵਿਰਲਾ ਸੰਤ-ਜਨ ਪ੍ਰਭੂ-ਮਿਲਾਪ ਮਾਣਦਾ ਹੈ, ਉਸ ਨੂੰ) ਕੋਈ ਦੁੱਖ ਨਹੀਂ ਪੋਹ ਸਕਦਾ, (ਉਸ ਦੇ ਅੰਦਰ ਸਦਾ) ਆਨੰਦ ਹੀ ਆਨੰਦ ਹੈ, ਉਹ ਇਕ ਪਰਮਾਤਮਾ ਨੂੰ ਹੀ (ਹਰ ਥਾਂ) ਅੱਖਾਂ ਨਾਲ ਵੇਖਦਾ ਹੈ। ਰੇ = ਹੇ ਭਾਈ! ਏਕੈ ਏਕੀ = ਸਿਰਫ਼ ਇਕ ਪਰਮਾਤਮਾ ਨੂੰ। ਨੇਤੈ = ਨੇਤ੍ਰੈ, ਅੱਖਾਂ ਵਿਚ (ਵਸਾਂਦਾ ਹੈ), ਅੱਖਾਂ ਨਾਲ (ਵੇਖਦਾ ਹੈ)।
ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥
No one seems evil to him - all are good. There is no defeat - he is totally victorious. ||1||
ਹੇ ਭਾਈ! ਉਸ ਨੂੰ ਕੋਈ ਮਨੁੱਖ ਬੁਰਾ ਨਹੀਂ ਜਾਪਦਾ, ਹਰੇਕ ਭਲਾ ਹੀ ਦਿੱਸਦਾ ਹੈ, (ਦੁਨੀਆ ਦੇ ਵਿਕਾਰਾਂ ਦੇ ਟਾਕਰੇ ਤੇ ਉਸ ਨੂੰ) ਕਦੇ ਹਾਰ ਨਹੀਂ ਹੁੰਦੀ, ਸਦਾ ਜਿੱਤ ਹੀ ਹੁੰਦੀ ਹੈ ॥੧॥ ਜੇਤੈ = (ਵਿਕਾਰਾਂ ਦੇ ਟਾਕਰੇ ਤੇ) ਜਿੱਤ ॥੧॥
ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥
He is never in sorrow - he is always happy; but he gives this up, and does not take anything.
ਹੇ ਭਾਈ! ਜਿਹੜਾ ਕੋਈ ਵਿਰਲਾ ਮਨੁੱਖ ਪ੍ਰਭੂ-ਮਿਲਾਪ ਮਾਣਦਾ ਹੈ, ਉਸ ਨੂੰ ਕਦੇ) ਚਿੰਤਾ ਨਹੀਂ ਵਿਆਪਦੀ, (ਉਸ ਦੇ ਅੰਦਰ ਸਦਾ) ਖ਼ੁਸ਼ੀ ਹੀ ਰਹਿੰਦੀ ਹੈ, (ਇਸ ਆਤਮਕ ਆਨੰਦ ਨੂੰ) ਛੱਡ ਕੇ ਉਹ ਕੁਝ ਹੋਰ ਗ੍ਰਹਣ ਨਹੀਂ ਕਰਦਾ। ਸੋਗੁ = ਚਿੰਤਾ, ਗ਼ਮ। ਹਰਖੀ = ਹਰਖ ਹੀ, ਖ਼ੁਸ਼ੀ ਹੀ। ਛੋਡਿ = (ਉਸ ਹਰਖ ਨੂੰ) ਛੱਡ ਕੇ।
ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥
Says Nanak, the humble servant of the Lord is himself the Lord, Har, Har; he does not come and go in reincarnation. ||2||3||22||
ਨਾਨਕ ਆਖਦਾ ਹੈ- ਪਰਮਾਤਮਾ ਦਾ ਜਿਹੜਾ ਇਹੋ ਜਿਹਾ ਸੇਵਕ ਬਣਦਾ ਹੈ, ਉਹ ਮੁੜ ਮੁੜ ਜੰਮਣ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੨॥੩॥੨੨॥ ਕਤ ਆਵੈ = ਕਿੱਥੇ ਆਉਂਦਾ ਹੈ? ਨਹੀਂ (ਮੁੜ ਮੁੜ) ਜੰਮਦਾ। ਕਤ ਰਮਤੈ = ਮੁੜ ਮੁੜ ਨਹੀਂ ਮਰਦਾ, ਕਿੱਥੇ ਜਾਂਦਾ ਹੈ? ॥੨॥੩॥੨੨॥