ਦੋਹਰਾ ॥
ਦੋਹਰਾ:
ਤੁਹਿ ਦੇਖਤ ਇਨ ਉਹਿ ਦਈ ਦੇਸੀ ਸੁਨੁ ਮਹਾਰਾਜ ॥
ਹੇ ਮਹਾਰਾਜ! ਸੁਣੋ, ਤੁਹਾਡੇ ਵੇਖਦੇ ਹੋਇਆਂ ਇਸ ਨੇ ਹਾਵ-ਭਾਵ ਉਸ ਨੂੰ ਵਿਖਾਏ ਹਨ।
ਤਾ ਤੇ ਤੁਮਰੋ ਯਾ ਭਏ ਹਿਤ ਕੀਨੋ ਕਿਹ ਕਾਜ ॥੮॥
ਤਾਂ ਫਿਰ ਇਸ ਨਾਲ ਕੀਤਾ ਪਿਆਰ ਕਿਸ ਕੰਮ ਦਾ ॥੮॥
ਬੇਸ੍ਵਾ ਤੁਮ ਕੌ ਭਾਵਈ ਤ︀ਯਾਗ ਕਰਿਯੋ ਤੈ ਮੋਹਿ ॥
ਵੇਸਵਾ ਤੁਹਾਨੂੰ ਚੰਗੀ ਲਗਦੀ ਹੈ ਅਤੇ ਮੈਨੂੰ ਤਿਆਗ ਦਿੱਤਾ ਹੈ।
ਔਰ ਪੁਰਖੁ ਤਾ ਕੌ ਰੁਚੈ ਲਾਜ ਨ ਲਾਗਤ ਤੋਹਿ ॥੯॥
ਉਸ ਨੂੰ ਹੋਰ ਮਰਦ ਚੰਗਾ ਲਗਦਾ ਹੈ, ਕੀ ਤੁਹਾਨੂੰ ਲਾਜ ਨਹੀਂ ਲਗਦੀ ॥੯॥