ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਸਿਰੀਰਾਗੁ ਮਹਲਾ ਪਹਰੇ ਘਰੁ

Siree Raag, First Mehl, Pehray, First House:

ਸਿਰੀ ਰਾਗ, ਪਹਿਲੀ ਪਾਤਸ਼ਾਹੀ।

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ

In the first watch of the night, O my merchant friend, you were cast into the womb, by the Lord's Command.

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ ਦੇ ਹੁਕਮ ਅਨੁਸਾਰ ਤੂੰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ਹੈ। ਰੈਣਿ = ਰਾਤ, ਜ਼ਿੰਦਗੀ-ਰੂਪ ਰਾਤ। ਪਹਿਲੈ ਪਹਰੈ = ਪਹਿਲੇ ਪਹਰ ਵਿਚ। ਵਣਜਾਰਿਆ ਮਿਤ੍ਰਾ = ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! ਹੁਕਮਿ = ਪਰਮਾਤਮਾ ਦੇ ਹੁਕਮ ਅਨੁਸਾਰ। ਗਰਭਾਸਿ = ਗਰਭਾਸ ਵਿਚ, ਮਾਂ ਦੇ ਪੇਟ ਵਿਚ।

ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ

Upside-down, within the womb, you performed penance, O my merchant friend, and you prayed to your Lord and Master.

ਹੇ ਵਣਜਾਰੇ ਜੀਵ-ਮਿਤ੍ਰ! ਮਾਂ ਦੇ ਪੇਟ ਵਿਚ ਤੂੰ ਪੁੱਠਾ ਲਟਕ ਕੇ ਤਪ ਕਰਦਾ ਰਿਹਾ, ਖਸਮ-ਪ੍ਰਭੂ ਅੱਗੇ ਅਰਦਾਸਾਂ ਕਰਦਾ ਰਿਹਾ। ਉਰਧ = ਉਲਟਾ, ਪੁੱਠਾ। ਅੰਤਰਿ = (ਮਾਂ ਦੇ ਪੇਟ) ਵਿਚ। ਸੇਤੀ = ਨਾਲ, ਅੱਗੇ।

ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ

You uttered prayers to your Lord and Master, while upside-down, and you meditated on Him with deep love and affection.

(ਮਾਂ ਦੇ ਪੇਟ ਵਿਚ ਜੀਵ) ਪੁੱਠਾ (ਲਟਕਿਆ ਹੋਇਆ) ਖਸਮ-ਪ੍ਰਭੂ ਅੱਗੇ ਅਰਦਾਸ ਕਰਦਾ ਹੈ, (ਪ੍ਰਭੂ ਦੇ) ਧਿਆਨ ਵਿਚ (ਜੁੜਦਾ ਹੈ), (ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦਾ ਹੈ। ਅਰਦਾਸਿ ਵਖਾਣੈ = ਅਰਦਾਸ ਉਚਾਰਦਾ ਹੈ, ਅਰਦਾਸ ਕਰਦਾ ਹੈ। ਧਿਆਨਿ = ਧਿਆਨ ਵਿਚ (ਜੁੜ ਕੇ)।

ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ

You came into this Dark Age of Kali Yuga naked, and you shall depart again naked.

ਜਗਤ ਵਿਚ ਨੰਗਾ ਆਉਂਦਾ ਹੈ, ਮੁੜ (ਇਥੋਂ) ਨੰਗਾ (ਹੀ) ਚਲਾ ਜਾਇਗਾ। ਨਾਮਰਜਾਦੁ = ਮਰਜਾਦਾ ਤੋਂ ਬਿਨਾ, ਨੰਗਾ। ਕਲਿ ਭੀਤਰਿ = ਸੰਸਾਰ ਵਿਚ {ਨੋਟ: ਕਲਿ ਦਾ ਭਾਵ ਕਲਿਜੁਗ ਨਹੀਂ ਹੈ। ਸਮੇ ਦਾ ਕੋਈ ਭੀ ਨਾਮ ਰੱਖਿਆ ਜਾਏ, ਜੀਵ ਸਦਾ ਨੰਗਾ ਹੀ ਜੰਮਦਾ ਆਇਆ ਹੈ। ਜਿਸ ਸਮੇ ਸਤਿਗੁਰੂ ਨਾਨਕ ਦੇਵ ਜੀ ਜਗਤ ਵਿਚ ਆਏ, ਉਸ ਸਮੇ ਦਾ ਨਾਮ ਕਲਿਜੁਗ ਪ੍ਰਸਿੱਧ ਸੀ। ਲਫ਼ਜ਼ 'ਕਲਿ' ਨੂੰ ਸਾਧਾਰਨ ਤੌਰ ਤੇ 'ਸੰਸਾਰ' ਦੇ ਅਰਥ ਵਿਚ ਵਰਤਿਆ ਗਿਆ ਹੈ। ਇਹ ਲਫ਼ਜ਼ ਇਸੇ ਅਰਥ ਵਿਚ ਹੋਰ ਭੀ ਕਈ ਵਾਰੀ ਬਾਣੀ ਵਿਚ ਵਰਤਿਆ ਹੋਇਆ ਹੈ}। ਬਾਹੁੜਿ = ਮੁੜ। ਜਾਸੀ = ਜਾਇਗਾ।

ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ

As God's Pen has written on your forehead, so it shall be with your soul.

ਜੀਵ ਦੇ ਮੱਥੇ ਉੱਤੇ (ਪਰਮਾਤਮਾ ਦੇ ਹੁਕਮ ਅਨੁਸਾਰ) ਜਿਹੋ ਜਿਹੀ (ਕੀਤੇ ਕਰਮਾਂ ਦੇ ਸੰਸਕਾਰਾਂ ਦੀ) ਕਲਮ ਚੱਲਦੀ ਹੈ (ਜਗਤ ਵਿਚ ਆਉਣ ਵੇਲੇ) ਜੀਵ ਦੇ ਪਾਸ ਉਹੋ ਜਿਹੀ ਹੀ (ਆਤਮਕ ਜੀਵਨ ਦੀ ਰਾਸ ਪੂੰਜੀ) ਹੁੰਦੀ ਹੈ। ਵੁੜੀ ਹੈ = ਚੱਲੀ ਹੈ। ਮਸਤਕਿ = ਮੱਥੇ ਉੱਤੇ। ਤੈਸੀ = ਉਹੋ ਜਿਹੀ ਪੂੰਜੀ, ਉਹੋ ਜਿਹਾ ਸੌਦਾ।

ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥

Says Nanak, in the first watch of the night, by the Hukam of the Lord's Command, you enter into the womb. ||1||

ਨਾਨਕ ਆਖਦਾ ਹੈ- ਜੀਵ ਨੇ ਪਰਮਾਤਮਾ ਦੇ ਹੁਕਮ ਅਨੁਸਾਰ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ॥੧॥

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ

In the second watch of the night, O my merchant friend, you have forgotten to meditate.

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ ਜੀਵਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਉਹ) ਧਿਆਨ ਭੁੱਲ ਜਾਂਦਾ ਹੈ (ਜੋ ਉਸ ਨੂੰ ਮਾਂ ਦੇ ਪੇਟ ਵਿਚ ਰਹਿਣ ਸਮੇ ਹੁੰਦਾ ਹੈ)।

ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ

From hand to hand, you are passed around, O my merchant friend, like Krishna in the house of Yashoda.

ਹੇ ਵਣਜਾਰੇ ਮਿਤ੍ਰ! (ਜਨਮ ਲੈ ਕੇ ਜੀਵ ਘਰ ਦੇ) ਹਰੇਕ ਜੀਵ ਦੇ ਹੱਥ ਉੱਤੇ (ਇਉਂ) ਨਚਾਈਦਾ ਹੈ ਜਿਵੇਂ ਜਸੋਧਾ ਦੇ ਘਰ ਵਿਚ ਸ੍ਰੀ ਕ੍ਰਿਸ਼ਨ ਜੀ ਨੂੰ। ਹਥੋ ਹਥਿ = ਹਰੇਕ (ਸੰਬੰਧੀ) ਦੇ ਹੱਥ ਵਿਚ। ਜਸੁਦਾ ਘਰਿ = ਜਸੋਦਾ ਦੇ ਘਰ ਵਿਚ {ਗੋਲਕ = ਨਿਵਾਸੀ ਨੰਦ ਦੀ ਇਸਤ੍ਰੀ ਜਸੋਦਾ ਨੇ ਸ੍ਰੀ ਕ੍ਰਿਸ਼ਨ ਜੀ ਨੂੰ ਪਾਲਿਆ ਸੀ}। ਕਾਨੁ = ਕ੍ਰਿਸ਼ਨ ਜੀ।

ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ

From hand to hand, you are passed around, and your mother says, "This is my son."

(ਨਵਾਂ ਜਨਮਿਆ) ਜੀਵ ਹਰੇਕ ਦੇ ਹੱਥ ਵਿਚ ਨਚਾਈਦਾ ਹੈ (ਖਿਡਾਈਦਾ ਹੈ), ਮਾਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ।

ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ

O, my thoughtless and foolish mind, think: In the end, nothing shall be yours.

ਪਰ, ਹੇ ਮੇਰੇ ਗ਼ਾਫ਼ਿਲ ਮੂਰਖ ਮਨ! ਚੇਤੇ ਰੱਖ, ਅਖ਼ੀਰ ਵੇਲੇ ਕੋਈ ਭੀ ਸ਼ੈ ਤੇਰੀ ਨਹੀਂ ਬਣੀ ਰਹੇਗੀ। ਅਚੇਤ ਮੂੜ ਮਨ = ਹੇ ਗ਼ਾਫ਼ਿਲ ਮੂਰਖ ਮਨ! ਚੇਤਿ = ਚੇਤੇ ਰੱਖ। ਅੰਤਿ = ਆਖ਼ਿਰ ਸਮੇ।

ਜਿਨਿ ਰਚਿ ਰਚਿਆ ਤਿਸਹਿ ਜਾਣੈ ਮਨ ਭੀਤਰਿ ਧਰਿ ਗਿਆਨੁ

You do not know the One who created the creation. Gather spiritual wisdom within your mind.

ਜੀਵ ਆਪਣੇ ਮਨ ਵਿਚ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ ਚੇਤੇ ਨਹੀਂ ਕਰਦਾ, ਜਿਸਨੇ ਇਸ ਦੀ ਬਣਤਰ ਬਣਾ ਕੇ ਇਸ ਨੂੰ ਪੈਦਾ ਕੀਤਾ ਹੈ। ਜਿਨਿ = ਜਿਸ (ਪਰਮਾਤਮਾ) ਨੇ। ਧਰਿ = ਧਰ ਕੇ। ਗਿਆਨੁ = ਜਾਣ-ਪਛਾਣ।

ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥੨॥

Says Nanak, in the second watch of the night, you have forgotten to meditate. ||2||

ਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ) ਜੀਵ ਨੂੰ ਪ੍ਰਭੂ ਚਰਨਾਂ ਦਾ ਧਿਆਨ ਭੁੱਲ ਜਾਂਦਾ ਹੈ ॥੨॥

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ

In the third watch of the night, O my merchant friend, your consciousness is focused on wealth and youth.

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਵਿਚ ਤੇਰਾ ਮਨ ਧਨ ਨਾਲ ਤੇ ਜਵਾਨੀ ਨਾਲ ਪਰਚ ਗਿਆ ਹੈ।

ਹਰਿ ਕਾ ਨਾਮੁ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ

You have not remembered the Name of the Lord, O my merchant friend, although it would release you from bondage.

ਵਣਜਾਰੇ ਮਿਤ੍ਰ! ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤਿ ਨਾਲ ਤੂੰ (ਧਨ ਜੋਬਨ ਦੇ ਮੋਹ ਦੇ) ਬੰਧਨਾਂ ਵਿਚੋਂ ਖ਼ਲਾਸੀ ਪਾ ਸਕੇਂ। ਨ ਚੇਤਹੀ = ਤੂੰ ਨਹੀਂ ਚੇਤਦਾ। ਬਧਾ = ਬੱਧਾ, (ਧਨ ਜੋਬਨ ਦੇ ਮੋਹ ਵਿਚ) ਬੱਝਾ ਹੋਇਆ। ਜਿਤੁ = ਜਿਸ ਨਾਮ ਦੀ ਰਾਹੀਂ।

ਹਰਿ ਕਾ ਨਾਮੁ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ

You do not remember the Name of the Lord, and you become confused by Maya.

ਜੀਵ ਮਾਇਆ (ਦੇ ਮੋਹ) ਵਿਚ ਇਤਨਾ ਡੌਰ-ਭੌਰਾ ਹੋ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਬਿਕਲੁ = ਵਿਆਕੁਲ, ਮਤਿ-ਹੀਣ।

ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ

Revelling in your riches and intoxicated with youth, you waste your life uselessly.

ਧਨ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਜਵਾਨੀ (ਦੇ ਨਸ਼ੇ) ਵਿਚ ਮਸਤਿਆ ਜਾਂਦਾ ਹੈ, (ਤੇ ਇਸ ਤਰ੍ਰਾਂ) ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ। ਰਤਾ = ਰੱਤਾ, ਰੰਗਿਆ ਹੋਇਆ। ਜੋਬਨਿ = ਜੋਬਨ (ਦੇ ਨਸ਼ੇ) ਵਿਚ। ਅਹਿਲਾ = ਆਹਲਾ, ਵਧੀਆ, ਸ੍ਰੇਸ਼ਟ।

ਧਰਮ ਸੇਤੀ ਵਾਪਾਰੁ ਕੀਤੋ ਕਰਮੁ ਕੀਤੋ ਮਿਤੁ

You have not traded in righteousness and Dharma; you have not made good deeds your friends.

ਨਾਹ ਇਸ ਨੇ ਧਰਮ (ਭਾਵ, ਹਰਿ ਨਾਮ ਸਿਮਰਨ) ਦਾ ਵਾਪਾਰ ਕੀਤਾ, ਤੇ ਨਾਹ ਹੀ ਇਸ ਨੇ ਉੱਚੇ ਆਤਮਕ ਜੀਵਨ ਨੂੰ ਆਪਣਾ ਮਿੱਤਰ ਬਣਾਇਆ। ਕਰਮੁ = ਸ੍ਰੇਸ਼ਟ ਕਰਮ, ਉੱਚਾ ਆਚਰਨ।

ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ ॥੩॥

Says Nanak, in the third watch of the night, your mind is attached to wealth and youth. ||3||

ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ ਜੀਵ ਨੇ ਧਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਿਆ ॥੩॥

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ

In the fourth watch of the night, O my merchant friend, the Grim Reaper comes to the field.

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮ੍ਰਿਤ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ) (ਸਰੀਰ-) ਖੇਤ ਨੂੰ ਵੱਢਣ ਵਾਲਾ (ਜਮ) ਆ ਪਹੁੰਚਿਆ। ਲਾਵੀ = ਫ਼ਸਲ ਕੱਟਣ ਵਾਲਾ, ਵਾਢਾ, ਜਮਦੂਤ।

ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਮਿਲਿਆ ਭੇਤੁ

When the Messenger of Death seizes and dispatches you, O my merchant friend, no one knows the mystery of where you have gone.

ਹੇ ਵਣਜਾਰੇ ਮਿਤ੍ਰ! ਜਦੋਂ ਜਮ ਨੇ (ਆ ਕੇ ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ ਤਾਂ ਕਿਸੇ (ਸਬੰਧੀ) ਨੂੰ ਸਮਝ ਨਾਹ ਪਈ ਕਿ ਇਹ ਕੀਹ ਹੋਇਆ। ਜਮਿ = ਜਮ ਨੇ। ਨ ਮਿਲਿਆ ਭੇਤੁ = ਸਮਝ ਨ ਪਈ।

ਭੇਤੁ ਚੇਤੁ ਹਰਿ ਕਿਸੈ ਮਿਲਿਓ ਜਾ ਜਮਿ ਪਕੜਿ ਚਲਾਇਆ

So think of the Lord! No one knows this secret, of when the Messenger of Death will seize you and take you away.

ਪਰਮਾਤਮਾ ਦੇ ਇਸ ਹੁਕਮ ਤੇ ਭੇਤ ਦੀ ਕਿਸੇ ਨੂੰ ਸਮਝ ਨ ਪੈ ਸਕੀ, ਜਦੋਂ ਜਮ ਨੇ (ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ। ਚੇਤੁ = ਚਿੱਤ, ਇਰਾਦਾ। ਜਾ = ਜਦੋਂ।

ਝੂਠਾ ਰੁਦਨੁ ਹੋਆ ਦੋੁਆਲੈ ਖਿਨ ਮਹਿ ਭਇਆ ਪਰਾਇਆ

All your weeping and wailing then is false. In an instant, you become a stranger.

ਤਾਂ (ਉਸ ਦੇ ਮਿਰਤਕ ਸਰੀਰ ਦੇ) ਦੁਆਲੇ ਵਿਅਰਥ ਰੋਣ-ਕੁਰਲਾਣ ਸ਼ੁਰੂ ਹੋ ਗਿਆ। (ਉਹ ਜਿਸ ਨੂੰ ਸਾਰੇ ਹੀ ਸੰਬੰਧੀ 'ਮੇਰਾ, ਮੇਰਾ' ਕਿਹਾ ਕਰਦੇ ਸਨ) ਇਕ ਖਿਨ ਵਿਚ ਹੀ ਓਪਰਾ ਹੋ ਗਿਆ। ਦਆਲੈ = ਚੁਫੇਰੇ {ਨੋਟ: ਲਫ਼ਜ਼ ਦਆਲੈ ਦੇ ਅੱਖਰ 'ਦ' ਦੇ ਨਾਲ ਦੋ ਲਗਾ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਦੁਆਲੈ', ਇੱਥੇ ਪੜ੍ਹਨਾ ਹੈ ਦੋਆਲੈ}।

ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ

You obtain exactly what you have longed for.

ਜਿਸ ਨਾਲ (ਸਾਰੀ ਉਮਰ) ਮੋਹ ਕੀਤੀ ਰੱਖਿਆ (ਤੇ ਉਸ ਦੇ ਅਨੁਸਾਰ ਜੋ ਜੋ ਕਰਮ ਕੀਤੇ, ਅੰਤ ਵੇਲੇ) ਉਹ ਕੀਤੀ ਕਮਾਈ ਸਾਹਮਣੇ ਆ ਗਈ (ਪ੍ਰਾਪਤ ਹੋ ਗਈ)। ਹੇਤੁ = ਹਿਤ, ਪਿਆਰ।

ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ ॥੪॥੧॥

Says Nanak, in the fourth watch of the night, O mortal, the Grim Reaper has harvested your field. ||4||1||

ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ ਫ਼ਸਲ) ਵੱਢਣ ਵਾਲੇ (ਜਮਦੂਤ) ਨੇ (ਸਰੀਰ-) ਖੇਤ ਨੂੰ ਆ ਕੱਟਿਆ ॥੪॥੧॥ ਲੁਣਿਆ = ਕੱਟਿਆ ॥੪॥੧॥