ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
ਜਾਂ ਪਿਰੁ ਅੰਦਰਿ ਤਾਂ ਧਨ ਬਾਹਰਿ ॥
When the Husband Lord is within the heart, then Maya, the bride, goes outside.
ਜਦੋਂ ਪਤੀ-ਪ੍ਰਭੂ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਤੱਖ ਮੌਜੂਦ ਹੋਵੇ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਝੰਬੇਲਿਆਂ ਤੋਂ ਨਿਰਲੇਪ ਰਹਿੰਦੀ ਹੈ। ਪਿਰੁ = ਪਤੀ-ਪਰਮਾਤਮਾ। ਅੰਦਰਿ = ਹਿਰਦੇ ਵਿਚ (ਪ੍ਰਤੱਖ)। ਧਨ = ਜੀਵ-ਇਸਤ੍ਰੀ। ਬਾਹਰਿ = ਨਿਰਲੇਪ (ਧੰਧਿਆਂ ਤੋਂ)।
ਜਾਂ ਪਿਰੁ ਬਾਹਰਿ ਤਾਂ ਧਨ ਮਾਹਰਿ ॥
When one's Husband Lord is outside of oneself, then Maya, the bride, is supreme.
ਜਦੋਂ ਪਤੀ-ਪ੍ਰਭੂ ਯਾਦ ਤੋਂ ਦੂਰ ਹੋ ਜਾਏ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਵਿਚ ਖਚਿਤ ਹੋਣ ਲੱਗ ਪੈਂਦੀ ਹੈ। ਜਾਂ ਪਿਰੁ ਬਾਹਰਿ = ਜਦੋਂ ਪਤੀ-ਪ੍ਰਭੂ ਜੀਵ-ਇਸਤ੍ਰੀ ਦੀ ਯਾਦ ਤੋਂ ਪਰੇ ਹੋ ਜਾਂਦਾ ਹੈ। ਮਾਹਰਿ = ਚੌਧਰਾਣੀ, ਧੰਧਿਆਂ ਵਿਚ ਖਚਿਤ।
ਬਿਨੁ ਨਾਵੈ ਬਹੁ ਫੇਰ ਫਿਰਾਹਰਿ ॥
Without the Name, one wanders all around.
ਪ੍ਰਭੂ ਦੀ ਯਾਦ ਤੋਂ ਬਿਨਾ ਜੀਵ ਅਨੇਕਾਂ ਭਟਕਣਾਂ ਵਿਚ ਭਟਕਦਾ ਹੈ। ਫੇਰ = ਜਨਮਾਂ ਦੇ ਗੇੜ, ਭਟਕਣਾ।
ਸਤਿਗੁਰਿ ਸੰਗਿ ਦਿਖਾਇਆ ਜਾਹਰਿ ॥
The True Guru shows us that the Lord is with us.
ਜਿਸ ਮਨੁੱਖ ਨੂੰ ਗੁਰੂ ਨੇ ਹਿਰਦੇ ਵਿਚ ਪ੍ਰਤੱਖ ਪ੍ਰਭੂ ਵਿਖਾ ਦਿੱਤਾ, ਸਤਿਗੁਰਿ = ਗੁਰੂ ਨੇ। ਸੰਗਿ = ਅੰਦਰ ਨਾਲ ਹੀ। ਜਾਹਰਿ = ਪਰਤੱਖ
ਜਨ ਨਾਨਕ ਸਚੇ ਸਚਿ ਸਮਾਹਰਿ ॥੧॥
Servant Nanak merges in the Truest of the True. ||1||
ਹੇ ਦਾਸ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਹੀ ਟਿਕਿਆ ਰਹਿੰਦਾ ਹੈ ॥੧॥ ਸਚੇ ਸਚਿ = ਨਿਰੋਲ ਸਦਾ-ਥਿਰ ਹਰੀ ਵਿਚ। ਸਮਾਹਰਿ = ਸਮਾਇਆ ਰਹਿੰਦਾ ਹੈ, ਟਿਕਿਆ ਰਹਿੰਦਾ ਹੈ ॥੧॥