ਸੋਰਠਿ ਮਹਲਾ

Sorat'h, Ninth Mehl:

ਸੋਰਠਿ ਨੌਵੀਂ ਪਾਤਿਸ਼ਾਹੀ।

ਪ੍ਰਾਨੀ ਕਉਨੁ ਉਪਾਉ ਕਰੈ

What efforts should the mortal make,

(ਹੇ ਭਾਈ! ਦੱਸ,) ਮਨੁੱਖ ਉਹ ਕੇਹੜਾ ਹੀਲਾ ਕਰੇ, ਕਉਨੁ ਉਪਾਉ = ਕੇਹੜਾ ਹੀਲਾ?

ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ ॥੧॥ ਰਹਾਉ

to attain devotional worship of the Lord, and eradicate the fear of death? ||1||Pause||

ਜਿਸ ਨਾਲ ਪਰਮਾਤਮਾ ਦੀ ਭਗਤੀ ਪ੍ਰਾਪਤ ਕਰ ਸਕੇ; ਅਤੇ ਜਮ ਦਾ ਡਰ ਦੂਰ ਕਰ ਸਕੇ ॥੧॥ ਰਹਾਉ ॥ ਜਾ ਤੇ = ਜਿਸ ਨਾਲ, ਜਿਸ ਦੀ ਰਾਹੀਂ। ਕੋ = ਦਾ। ਤ੍ਰਾਸੁ = ਡਰ। ਹਰੈ = ਦੂਰ ਕਰ ਲਏ ॥੧॥ ਰਹਾਉ ॥

ਕਉਨੁ ਕਰਮ ਬਿਦਿਆ ਕਹੁ ਕੈਸੀ ਧਰਮੁ ਕਉਨੁ ਫੁਨਿ ਕਰਈ

Which actions, what sort of knowledge, and what religion - what Dharma should one practice?

(ਹੇ ਭਾਈ!) ਦੱਸ, ਉਹ ਕੇਹੜੇ (ਧਾਰਮਿਕ) ਕਰਮ ਹਨ, ਉਹ ਕਿਹੋ ਜਿਹੀ ਵਿੱਦਿਆ ਹੈ, ਉਹ ਕੇਹੜਾ ਧਰਮ ਹੈ (ਜੇਹੜਾ ਮਨੁੱਖ) ਕਰੇ; ਕਉਨੁ ਕਰਮ = ਕੇਹੜਾ ਕਰਮ? ਕਹੁ = ਦੱਸੋ। ਕਰਈ = ਕਰੇ।

ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ ॥੧॥

What Name of the Guru should one remember in meditation, to cross over the terrifying world-ocean? ||1||

ਉਹ ਕੇਹੜਾ ਗੁਰੂ ਦਾ (ਦੱਸਿਆ) ਨਾਮ ਹੈ ਜਿਸ ਦਾ ਸਿਮਰਨ ਕਰਨ ਨਾਲ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹੈ ॥੧॥ ਕਉਨੁ ਨਾਮ ਗੁਰ = ਗੁਰੂ ਦਾ ਕੇਹੜਾ ਨਾਮ? ਜਾ ਕੈ ਸਿਮਰੈ = ਜਿਸ ਦੇ ਸਿਮਰਨ ਨਾਲ। ਕਉ = ਨੂੰ। ਤਰਈ = ਪਾਰ ਲੰਘ ਜਾਏ ॥੧॥

ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ

In this Dark Age of Kali Yuga, the Name of the One Lord is the treasure of mercy; chanting it, one obtains salvation.

(ਹੇ ਭਾਈ!) ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਹੀ ਜਗਤ ਵਿਚ ਹੈ ਜਿਸ ਨੂੰ (ਜੇਹੜਾ ਮਨੁੱਖ) ਜਪਦਾ ਹੈ (ਉਹ) ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਕਲ ਮਹ = ਕਲਜੁਗ ਵਿਚ, ਜਗਤ ਵਿਚ। ਕਿਰਪਾ ਨਿਧਿ ਨਾਮੁ = ਕਿਰਪਾ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ। ਜਾਹਿ = ਜਿਸ ਨੂੰ। ਗਤਿ = ਉੱਚੀ ਆਤਮਕ ਅਵਸਥਾ।

ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦੁ ਬਤਾਵੈ ॥੨॥

No other religion is comparable to this; so speak the Vedas. ||2||

ਹੋਰ ਕਿਸੇ ਤਰ੍ਹਾਂ ਦੇ ਭੀ ਕੋਈ ਕਰਮ ਉਸ (ਨਾਮ) ਦੇ ਬਰਾਬਰ ਨਹੀਂ ਹਨ-ਬੇਦ (ਭੀ) ਇਹ ਜੁਗਤਿ ਦੱਸਦਾ ਹੈ ॥੨॥ ਸਮ = ਬਰਾਬਰ। ਨਾਹਨਿ = ਨਹੀਂ। ਬਿਧਿ = ਜੁਗਤਿ ॥੨॥

ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ

He is beyond pain and pleasure, forever unattached; He is called the Lord of the world.

(ਹੇ ਭਾਈ!) ਜਿਸ ਨੂੰ (ਜਗਤ) ਧਰਤੀ ਦਾ ਖਸਮ ਆਖਦਾ ਹੈ ਉਹ ਸੁਖਾਂ ਦੁੱਖਾਂ ਤੋਂ ਵੱਖਰਾ ਰਹਿੰਦਾ ਹੈ, ਉਹ ਸਦਾ (ਮਾਇਆ ਤੋਂ) ਨਿਰਲੇਪ ਰਹਿੰਦਾ ਹੈ। ਸੁਖ ਦੁਖੁ ਰਹਤ = ਸੁਖਾਂ ਦੁੱਖਾਂ ਤੋਂ ਵੱਖਰਾ। ਜਾ ਕਉ = ਜਿਸ ਨੂੰ। ਗੁਸਾਈ = ਧਰਤੀ ਦਾ ਖਸਮ।

ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ ॥੩॥੫॥

He dwells deep within your inner self, O Nanak, like the image in a mirror. ||3||5||

ਹੇ ਨਾਨਕ! (ਆਖ-ਉਹ ਤੇਰੇ ਅੰਦਰ ਭੀ ਇਕ-ਰਸ ਵੱਸ ਰਿਹਾ ਹੈ, ਜਿਵੇਂ ਸ਼ੀਸ਼ੇ (ਵਿਚ ਅਕਸ ਵੱਸਦਾ ਹੈ। ਉਸ ਦਾ ਸਦਾ ਸਿਮਰਨ ਕਰਨਾ ਚਾਹੀਦਾ ਹੈ) ॥੩॥੫॥ ਨਿਰੰਤਰਿ = ਇਕ-ਰਸ, ਬਿਨਾ ਵਿੱਥ ਦੇ। ਦਰਪਨ ਨਿਆਈ = ਸ਼ੀਸ਼ੇ ਵਾਂਗ ॥੩॥੫॥