ਤੈ ਤਾ ਹਦਰਥਿ ਪਾਇਓ ਮਾਨੁ ਸੇਵਿਆ ਗੁਰੁ ਪਰਵਾਨੁ ਸਾਧਿ ਅਜਗਰੁ ਜਿਨਿ ਕੀਆ ਉਨਮਾਨੁ ॥
You were blessed with glory by the Prophet; You serve the Guru, certified by the Lord, who has subdued the snake of the mind, and who abides in the state of sublime bliss.
(ਹੇ ਗੁਰੂ ਅੰਗਦ!) ਤੂੰ ਤਾਂ (ਗੁਰੂ-ਨਾਨਕ ਦੀ) ਹਜ਼ੂਰੀ ਵਿੱਚੋਂ ਮਾਨ ਪਾਇਆ ਹੈ; ਤੂੰ ਪ੍ਰਵਾਣੀਕ ਗੁਰੂ (ਨਾਨਕ) ਨੂੰ ਸੇਵਿਆ ਹੈ, ਜਿਸ ਨੇ ਅਸਾਧ ਮਨ ਨੂੰ ਸਾਧ ਕੇ ਉਸ ਨੂੰ ਉੱਚਾ ਕੀਤਾ ਹੋਇਆ ਹੈ, ਹਦਰਥਿ = ਦਰਗਾਹ ਤੋਂ, ਹਜ਼ੂਰ ਤੋਂ, ਗੁਰੂ ਨਾਨਕ ਤੋਂ। ਪਰਵਾਨੁ = ਪ੍ਰਵਾਣੀਕ, ਮੰਨਿਆ-ਪ੍ਰਮੰਨਿਆ। ਸਾਧਿ = ਸਾਧ ਕੇ, ਕਾਬੂ ਕਰ ਕੇ। ਅਜਗਰੁ = ਅਜਗਰ ਸੱਪ (ਵਰਗੇ ਮਨ ਨੂੰ)। ਜਿਨਿ = ਜਿਸ (ਗੁਰੂ ਨਾਨਕ ਨੇ)। ਉਨਮਾਨ = ਉੱਚਾ ਮਨ।
ਹਰਿ ਹਰਿ ਦਰਸ ਸਮਾਨ ਆਤਮਾ ਵੰਤਗਿਆਨ ਜਾਣੀਅ ਅਕਲ ਗਤਿ ਗੁਰ ਪਰਵਾਨ ॥
Your Vision is like that of the Lord, Your soul is a fount of spiritual wisdom; You know the unfathomable state of the certified Guru.
(ਹੇ ਗੁਰੂ ਅੰਗਦ!) ਜਿਸ ਗੁਰੂ ਦਾ ਦਰਸ਼ਨ ਹਰੀ ਦੇ ਦਰਸ਼ਨ-ਸਮਾਨ ਹੈ, ਜੋ ਆਤਮ-ਗਿਆਨ ਵਾਲਾ ਹੈ, ਤੂੰ ਉਸ ਪ੍ਰਵਾਣੀਕ ਅਤੇ ਸਰਬ-ਵਿਆਪਕ ਪ੍ਰਭੂ ਦੇ ਰੂਪ ਗੁਰੂ (ਨਾਨਕ ਦੇਵ ਜੀ) ਦੀ ਉੱਚੀ ਆਤਮਕ ਅਵਸਥਾ ਸਮਝ ਲਈ ਹੈ। ਹਰਿ ਹਰਿ ਦਰਸ ਸਮਾਨ = ਜਿਸ ਦਾ ਦਰਸ਼ਨ ਹਰੀ ਦੇ ਦਰਸ਼ਨ-ਸਮਾਨ ਹੈ। ਆਤਮਾ ਵੰਤ ਗਿਆਨ = ਤੂੰ ਆਤਮ-ਗਿਆਨ ਵਾਲਾ ਹੈਂ। ਜਾਣੀਅ = ਤੂੰ ਜਾਣੀ ਹੈ। ਅਕਲ = (नास्ति कला अवयवो यस्य) ਇਕ-ਰਸ ਵਿਆਪਕ ਪ੍ਰਭੂ। ਗਤਿ = ਉੱਚੀ ਆਤਮਕ ਅਵਸਥਾ। ਗੁਰ ਪਰਵਾਨ = ਪਰਵਾਨ ਗੁਰੂ (ਨਾਨਕ) ਦਾ।
ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ ॥
Your Gaze is focused upon the unmoving, unchanging place. Your Intellect is immaculate; it is focused upon the most sublime place. Wearing the armor of humility, you have overcome Maya.
ਜਿਸ (ਗੁਰੂ ਨਾਨਕ) ਦੀ ਨਿਗਾਹ ਅਚੱਲ ਟਿਕਾਣੇ ਤੇ (ਟਿਕੀ ਹੋਈ) ਹੈ, ਜਿਸ ਗੁਰੂ ਦੀ ਬੁੱਧੀ ਨਿਰਮਲ ਹੈ ਤੇ ਸ੍ਰੇਸ਼ਟ ਥਾਂ ਤੇ ਲੱਗੀ ਹੋਈ ਹੈ, ਅਤੇ ਜਿਸ ਗੁਰੂ ਨਾਨਕ ਨੇ ਨਿੰਮ੍ਰਤਾ ਵਾਲੇ ਸੁਭਾਉ ਦਾ ਸੰਨਾਹ ਪਹਿਨ ਕੇ ਮਾਇਆ (ਦੇ ਪ੍ਰਭਾਵ) ਨੂੰ ਨਾਸ ਕੀਤਾ ਹੈ। ਜਾ ਕੀ = ਜਿਸ (ਪ੍ਰਵਾਨ ਗੁਰੂ ਨਾਨਕ) ਦੀ। ਅਚਲ ਠਾਣ = ਅੱਚਲ ਟਿਕਾਣੇ ਤੇ, ਸੁਥਾਨ-ਸ੍ਰੇਸ਼ਟ ਥਾਂ ਤੇ। ਪਹਿਰਿ = ਪਹਿਨ ਕੇ। ਸਨਾਹੁ = ਲੋਹੇ ਦੀ ਜਾਲੀ ਆਦਿਕ ਜੋ ਜੁੱਧ ਦੇ ਵੇਲੇ ਸਰੀਰ ਦੇ ਬਚਾਉ ਲਈ ਪਾਈਦੀ ਹੈ। ਸਕਤਿ = ਮਾਇਆ। ਬਿਦਾਰਿ = ਨਾਸ ਕਰ ਕੇ।
ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੪॥
O Kal Sahaar, chant the Praises of Lehnaa throughout the seven continents; He met with the Lord, and became Guru of the World. ||4||
ਹੇ ਕਲ੍ਯ੍ਯਸਹਾਰ! ਆਖ- ਮੁਰਾਰੀ-ਰੂਪ ਜਗਤ-ਗੁਰੂ (ਨਾਨਕ ਦੇਵ ਜੀ ਦੇ ਚਰਨਾਂ) ਨੂੰ ਪਰਸ ਕੇ ਲਹਣੇ ਜੀ ਦੀ ਸੋਭਾ ਸਾਰੇ ਸੰਸਾਰ ਵਿਚ ਪਸਰ ਰਹੀ ਹੈ ॥੪॥