ਕਬਿਯੋ ਬਾਚ

Speech of the poet:

ਕਵੀ ਨੇ ਕਿਹਾ:

ਸਵੈਯਾ

SWAYYA

ਸਵੈਯਾ:

ਜੋ ਬ੍ਰਿਜਨਾਥ ਕੀ ਸੇਵਾ ਕਰੈ ਪੁਨਿ ਪਾਵਤ ਹੈ ਬਹੁਤੋ ਧਨ ਸੋਊ

ਜੋ ਸ੍ਰੀ ਕ੍ਰਿਸ਼ਨ ਦੀ ਸੇਵਾ ਕਰਦਾ ਹੈ, ਉਹ ਫਿਰ ਬਹੁਤ ਧਨ ਪ੍ਰਾਪਤ ਕਰਦਾ ਹੈ।

ਲੋਗ ਕਹਾ ਤਿਹ ਭੇਦਹਿ ਪਾਵਤ ਆਪਨੀ ਜਾਨਤ ਹੈ ਪੁਨਿ ਓਊ

He, who serves Krishna, he obtains extreme wealth, but the people do not understand this mystery and only comprehend according to their understanding

ਲੋਕੀਂ ਉਸ ਦੇ ਭੇਦ ਨੂੰ ਕਿਵੇਂ ਪਾ ਸਕਦੇ ਹਨ, ਫਿਰ ਉਹ ਆਪ ਹੀ (ਆਪਣੀ) ਗਤਿ ਨੂੰ ਜਾਣਦਾ ਹੈ।

ਸਾਧਨ ਕੇ ਬਰਤਾ ਹਰਤਾ ਦੁਖ ਬੈਰਨ ਕੇ ਸੁ ਬੜੇ ਘਰ ਖੋਊ

Krishna is the sustainer of the saints, remover of their sufferings and the destroyer of the demon houses

(ਉਹ) ਸਾਧਾਂ ਨੂੰ ਵਰ ਦੇਣ ਵਾਲਾ, ਦੁਖਾਂ ਨੂੰ ਨਸ਼ਟ ਕਰਨ ਵਾਲਾ ਅਤੇ ਵੱਡੇ ਵੱਡੇ ਵੈਰੀਆਂ ਦਾ ਘਰ ਨਸ਼ਟ ਕਰ ਦੇਣ ਵਾਲਾ ਹੈ।

ਦੀਨਨ ਕੇ ਜਗ ਪਾਲਬੇ ਕਾਜ ਗਰੀਬ ਨਿਵਾਜ ਦੂਸਰ ਕੋਊ ॥੨੪੧੦॥

There is none other except Krishna, who is the sustainer and supporter of the poor.2410.

ਜਗਤ ਵਿਚ ਗ਼ਰੀਬਾਂ ਨੂੰ ਪਾਲਣ ਲਈ (ਉਸ ਵਰਗਾ) ਗਰੀਬ-ਨਿਵਾਜ਼ ਕੋਈ ਹੋਰ ਨਹੀਂ ਹੈ ॥੨੪੧੦॥

ਸੋ ਸਿਸੁਪਾਲ ਹਨਿਯੋ ਛਿਨ ਮੈ ਜਿਹ ਸੋ ਕੋਊ ਅਉਰ ਮਾਨ ਧਰੈ

He, who did not care for anyone, that Shishupal was killed by him in an instant

ਉਸ ਨੇ ਸ਼ਿਸ਼ੁਪਾਲ ਨੂੰ ਛਿਣ ਭਰ ਵਿਚ ਮਾਰ ਦਿੱਤਾ ਜਿਸ ਵਰਗਾ ਕੋਈ ਅਭਿਮਾਨੀ ਨਹੀਂ ਸੀ।

ਅਰੁ ਦੰਤ ਬਕਤ੍ਰ ਹਨਿਯੋ ਜਮ ਲੋਕ ਤੇ ਜੋ ਕਬਹੂੰ ਰਤੀ ਕੁ ਡਰੈ

He even killed the demon Bakatra, who did never have the fear of the abode of Yama

ਅਤੇ ਦੰਤ ਬਕਤ੍ਰ ਨੂੰ ਮਾਰ ਦਿੱਤਾ ਜੋ ਯਮਲੋਕ ਤੋਂ ਕਦੀ ਰਤੀ ਭਰ ਵੀ ਨਹੀਂ ਡਰਦਾ ਸੀ।

ਰਿਸ ਸੋ ਭੂਮਾਸੁਰ ਜੀਤਿ ਲਯੋ ਜੋਊ ਇੰਦ੍ਰ ਸੇ ਬੀਰ ਸੰਗ ਅਰੈ

He even conquered Bhumasura, who fought like Indra and now has given the palace of gold to Sudama

ਕ੍ਰੋਧਿਤ ਹੋ ਕੇ (ਉਸ ਨੇ) ਭੂਮਾਸੁਰ ਨੂੰ ਜਿਤ ਲਿਆ, ਜਿਸ ਨਾਲ ਇੰਦਰ ਵਰਗਾ ਯੋਧਾ ਵੀ ਨਹੀਂ ਅੜਦਾ ਸੀ।

ਅਬ ਕੰਚਨ ਧਾਮ ਕੀਯੋ ਦਿਜ ਕੋ ਬ੍ਰਿਜਨਾਥ ਬਿਨਾ ਐਸੀ ਕਉਨ ਕਰੈ ॥੨੪੧੧॥

Then tell us, who else except him can do all this?2411.

(ਉਸ ਨੇ) ਹੁਣ ਬ੍ਰਾਹਮਣ ਦੇ ਘਰ ਸੋਨੇ ਦੇ ਬਣਾ ਦਿੱਤੇ ਹਨ। ਸ੍ਰੀ ਕ੍ਰਿਸ਼ਨ ਤੋਂ ਬਿਨਾ ਹੋਰ ਕੌਣ ਅਜਿਹੀ ਕ੍ਰਿਪਾ ਕਰ ਸਕਦਾ ਹੈ ॥੨੪੧੧॥

ਜਾ ਮਧੁ ਕੀਟਭ ਕੋ ਬਧ ਕੈ ਭੂ ਇੰਦ੍ਰ ਦਈ ਕਰਿ ਕੈ ਕਰੁਨਾਈ

He, who on killing Madhu and Kaitabh, full of kindness, donated the earth to Indra

ਜਿਸ ਨੇ ਮਧੁ ਅਤੇ ਕੈਟਭ ਨੂੰ ਮਾਰ ਕੇ ਅਤੇ ਕਰੁਣਾ ਕਰ ਕੇ ਇੰਦਰ ਨੂੰ ਭੂਮੀ ਪ੍ਰਦਾਨ ਕਰ ਦਿੱਤੀ।

ਅਉਰ ਜਿਤੀ ਇਹ ਸਾਮੁਹੇ ਸਤ੍ਰਨ ਸੈਨ ਗਈ ਸਭ ਯਾਹਿ ਖਪਾਈ

He before whom all the armies that went, he destroyed them

ਹੋਰ ਜਿਤਨੀ ਵੀ ਵੈਰੀ ਸੈਨਾ ਇਸ ਦੇ ਸਾਹਮਣੇ ਗਈ, (ਉਹ) ਸਾਰੀ ਉਸ ਨੇ ਖਪਾ ਦਿੱਤੀ।

ਜਾਹਿ ਬਿਭੀਛਨ ਰਾਜ ਦਯੋ ਅਰੁ ਰਾਵਨ ਮਾਰ ਕੈ ਲੰਕ ਲੁਟਾਈ

ਜਿਸ ਨੇ ਵਿਭੀਸ਼ਣ ਨੂੰ ਰਾਜ ਦਿੱਤਾ ਸੀ ਅਤੇ ਰਾਵਣ ਨੂੰ ਮਾਰ ਕੇ ਲੰਕਾ ਲੁਟਾ ਦਿੱਤੀ ਸੀ।

ਕੰਚਨ ਕੋ ਤਿਹ ਧਾਮ ਦਯੋ ਕਬਿ ਸ︀ਯਾਮ ਕਹੈ ਕਹੈ ਕਉਨ ਬਡਾਈ ॥੨੪੧੨॥

He, who gave kingdom to Vibhishana and after killing Ravana, caused Lanka to be looted and if He has given today the palace of gold to the Brahmin, then in what way it can be a significant thing for Him?2412.

ਕਵੀ ਸ਼ਿਆਮ ਕਹਿੰਦਾ ਹੈ, ਉਸ ਨੇ (ਨਿਰਧਨ ਬ੍ਰਾਹਮਣ ਨੂੰ) ਸੋਨੇ ਦੇ ਘਰ (ਬਣਵਾ) ਦਿੱਤੇ ਹਨ, ਦਸੋ (ਅਜਿਹਾ ਕਰਨ ਵਿਚ) ਉਸ ਦੀ ਕਿਹੜੀ ਵਡਿਆਈ ਹੈ ॥੨੪੧੨॥