ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ

You have riches and miraculous spiritual powers; so what business do you have with anyone else?

(ਭਲਾ, ਹੇ ਜੋਗੀ!) ਜਿਸ ਮਨੁੱਖ ਦੇ ਨਿਰਾ ਫੁਰਨਾ ਉੱਠਣ ਤੇ ਹੀ ਰਿੱਧੀਆਂ ਸਿੱਧੀਆਂ ਹੋ ਪੈਣ, ਉਸ ਨੂੰ ਕਿਸੇ ਹੋਰ ਦੀ ਕੀਹ ਮੁਥਾਜੀ ਰਹਿੰਦੀ ਹੈ? (ਤੇ ਤੂੰ ਅਜੇ ਭੀ ਮੁਥਾਜ ਹੋ ਕੇ ਲੋਕਾਂ ਦੇ ਦਰ ਤੇ ਭਟਕਦਾ ਹੈਂ)। ਜਾ ਕਉ = ਜਿਸ ਮਨੁੱਖ ਨੂੰ। ਰਿਧਿ ਸਿਧਿ ਫੁਰੀ = ਰਿੱਧੀਆਂ ਸਿੱਧੀਆਂ ਫੁਰ ਪੈਂਦੀਆਂ ਹਨ, ਫੁਰਨਾ ਉੱਠਣ ਤੇ ਹੀ ਰਿੱਧੀਆਂ ਸਿੱਧੀਆਂ ਹੋ ਪੈਂਦੀਆਂ ਹਨ। ਕਾਹੂ ਸਿਉ = ਕਿਸੇ ਹੋਰ ਨਾਲ। ਕਾਜ = ਕੰਮ, ਮੁਥਾਜੀ।

ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ ॥੧॥

What should I say about the reality of your talk? I am embarrassed even to speak to you. ||1||

(ਹੇ ਜੋਗੀ! ਤੂੰ ਆਖਦਾ ਹੈਂ 'ਮੈਨੂੰ ਰਿੱਧੀਆਂ ਸਿੱਧੀਆਂ ਫੁਰ ਪਈਆਂ ਹਨ', ਪਰ) ਤੇਰੇ ਨਿਰਾ (ਇਹ ਗੱਲ) ਆਖਣ ਦੀ ਹਾਲਤ ਮੈਂ ਕੀਹ ਦੱਸਾਂ? ਮੈਨੂੰ ਤਾਂ ਗੱਲ ਕਰਦਿਆਂ ਸ਼ਰਮ ਆਉਂਦੀ ਹੈ ॥੧॥ ਕਹਨੇ ਕੀ = (ਨਿਰੀਆਂ ਮੂੰਹੋਂ ਆਖੀਆਂ) ਗੱਲਾਂ ਦੀ। ਕਿਆ ਕਹਉ = ਮੈਂ ਕੀਹ ਆਖਾਂ? ਲਾਜ = ਸ਼ਰਮ ॥੧॥

ਰਾਮੁ ਜਿਹ ਪਾਇਆ ਰਾਮ

One who has found the Lord,

(ਹੇ ਜੋਗੀ!) ਜਿਨ੍ਹਾਂ ਲੋਕਾਂ ਨੂੰ ਸਚ-ਮੁਚ ਪਰਮਾਤਮਾ ਮਿਲ ਪੈਂਦਾ ਹੈ, ਜਿਹ = ਜਿਨ੍ਹਾਂ ਮਨੁੱਖਾਂ ਨੇ।

ਤੇ ਭਵਹਿ ਬਾਰੈ ਬਾਰ ॥੧॥ ਰਹਾਉ

does not wander from door to door. ||1||Pause||

ਉਹ (ਭਿੱਛਿਆ ਮੰਗਣ ਲਈ) ਦਰ ਦਰ ਤੇ ਨਹੀਂ ਭਟਕਦੇ ॥੧॥ ਰਹਾਉ ॥ ਤੇ = ਉਹ ਬੰਦੇ। ਬਾਰੈ ਬਾਰ = ਦਰ ਦਰ ਤੇ ॥੧॥ ਰਹਾਉ ॥

ਝੂਠਾ ਜਗੁ ਡਹਕੈ ਘਨਾ ਦਿਨ ਦੁਇ ਬਰਤਨ ਕੀ ਆਸ

The false world wanders all around, in hopes of finding wealth to use for a few days.

ਦੋ ਚਾਰ ਦਿਨ (ਮਾਇਆ) ਵਰਤਣ ਦੀ ਆਸ ਤੇ ਹੀ ਇਹ ਝੂਠਾ ਜਗਤ ਕਿਤਨਾ ਹੀ ਭਟਕਦਾ ਫਿਰਦਾ ਹੈ। ਡਹਕੈ = ਭਟਕਦਾ ਹੈ। ਘਨਾ = ਬਹੁਤ। ਦਿਨ ਦੁਇ = ਦੋ ਦਿਨਾਂ ਲਈ।

ਰਾਮ ਉਦਕੁ ਜਿਹ ਜਨ ਪੀਆ ਤਿਹਿ ਬਹੁਰਿ ਭਈ ਪਿਆਸ ॥੨॥

That humble being, who drinks in the Lord's water, never becomes thirsty again. ||2||

(ਹੇ ਜੋਗੀ!) ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ, ਉਹਨਾਂ ਨੂੰ ਮੁੜ ਮਾਇਆ ਦੀ ਤ੍ਰੇਹ ਨਹੀਂ ਲੱਗਦੀ ॥੨॥ ਉਦਕੁ = ਜਲ, ਅੰਮ੍ਰਿਤ। ਤਿਹਿ = ਉਹਨਾਂ ਨੂੰ। ਬਹੁਰਿ = ਮੁੜ ॥੨॥

ਗੁਰ ਪ੍ਰਸਾਦਿ ਜਿਹ ਬੂਝਿਆ ਆਸਾ ਤੇ ਭਇਆ ਨਿਰਾਸੁ

Whoever understands, by Guru's Grace, becomes free of hope in the midst of hope.

ਗੁਰੂ ਦੀ ਕਿਰਪਾ ਨਾਲ ਜਿਸ ਨੇ (ਸਹੀ ਜੀਵਨ) ਸਮਝ ਲਿਆ ਹੈ, ਉਹ ਆਸਾਂ ਛੱਡ ਕੇ ਆਸਾਂ ਤੋਂ ਉਤਾਂਹ ਹੋ ਜਾਂਦਾ ਹੈ, ਜਿਹ = ਜਿਸ ਮਨੁੱਖ ਨੇ। ਨਿਰਾਸੁ = ਆਸਾ-ਰਹਿਤ।

ਸਭੁ ਸਚੁ ਨਦਰੀ ਆਇਆ ਜਉ ਆਤਮ ਭਇਆ ਉਦਾਸੁ ॥੩॥

One comes to see the Lord everywhere, when the soul becomes detached. ||3||

ਕਿਉਂਕਿ ਜਦੋਂ ਮਨੁੱਖ ਅੰਦਰੋਂ ਮਾਇਆ ਤੋਂ ਉਪਰਾਮ ਹੋ ਜਾਏ ਤਾਂ ਉਸ ਨੂੰ ਹਰ ਥਾਂ ਪ੍ਰਭੂ ਦਿੱਸਦਾ ਹੈ (ਮਾਇਆ ਵਲ ਉਸ ਦੀ ਨਿਗਾਹ ਹੀ ਨਹੀਂ ਪੈਂਦੀ) ॥੩॥ ਸਭੁ = ਹਰ ਥਾਂ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਉਦਾਸੁ = ਉਪਰਾਮ ॥੩॥

ਰਾਮ ਨਾਮ ਰਸੁ ਚਾਖਿਆ ਹਰਿ ਨਾਮਾ ਹਰ ਤਾਰਿ

I have tasted the sublime essence of the Lord's Name; the Lord's Name carries everyone across.

ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲਿਆ ਹੈ, ਉਸ ਨੂੰ ਹਰੇਕ ਕੌਤਕ ਵਿਚ ਪ੍ਰਭੂ ਦਾ ਨਾਮ ਹੀ ਦਿੱਸਦਾ ਸੁਣੀਦਾ ਹੈ, ਹਰ ਤਾਰਿ = ਹਰ ਤਾਲਿ, ਹਰੇਕ ਤਾਲ ਵਿਚ, ਹਰੇਕ ਕੌਤਕ ਵਿਚ।

ਕਹੁ ਕਬੀਰ ਕੰਚਨੁ ਭਇਆ ਭ੍ਰਮੁ ਗਇਆ ਸਮੁਦ੍ਰੈ ਪਾਰਿ ॥੪॥੩॥

Says Kabeer, I have become like gold; doubt is dispelled, and I have crossed over the world-ocean. ||4||3||

ਕਬੀਰ ਆਖਦਾ ਹੈ- ਉਹ ਸੁੱਧ ਸੋਨਾ ਬਣ ਜਾਂਦਾ ਹੈ, ਉਸ ਦੀ ਭਟਕਣਾ ਸਮੁੰਦਰੋਂ ਪਾਰ ਚਲੀ ਜਾਂਦੀ ਹੈ (ਸਦਾ ਲਈ ਮਿਟ ਜਾਂਦੀ ਹੈ) ॥੪॥੩॥ ਕੰਚਨੁ = ਸੋਨਾ। ਭ੍ਰਮੁ = ਭੁਲੇਖਾ, ਭਟਕਣਾ ॥੪॥੩॥