ਦੋਹਰਾ ॥
ਦੋਹਰਾ:
ਕਹਾ ਕਰੋਂ ਕੈਸੇ ਬਚੋਂ ਲਗੀ ਬਿਰਹ ਕੀ ਭਾਹ ॥
ਕੀ ਕਰਾਂ, ਕਿਵੇਂ ਬਚਾਂ, (ਮੈਨੂੰ) ਬਿਰਹੋਂ ਦੀ ਅੱਗ ਲਗੀ ਹੋਈ ਹੈ।
ਰੁਚਿ ਉਨ ਕੀ ਹਮ ਕੋ ਘਨੀ ਹਮਰੀ ਉਨੈ ਨ ਚਾਹ ॥੬॥
ਮੈਨੂੰ ਉਸ ਲਈ ਬਹੁਤ ਖਿਚ ਹੈ, ਪਰ ਉਸ ਨੂੰ ਮੇਰੀ ਕੋਈ ਚਾਹ ਨਹੀਂ ਹੈ ॥੬॥
ਨਾਜ ਮਤੀ ਤਬ ਆਪਨੀ ਲੀਨੀ ਸਖੀ ਬੁਲਾਇ ॥
ਨਾਜ ਮਤੀ ਨੇ ਤਦ ਆਪਣੀ ਇਕ ਸਖੀ ਨੂੰ ਬੁਲਾ ਕੇ (ਕਿਹਾ ਕਿ ਇਕ)
ਬਾਹੂ ਸਿੰਘ ਰਾਜਾ ਭਏ ਕਹੋ ਸੰਦੇਸੋ ਜਾਇ ॥੭॥
ਬਾਹੂ ਸਿੰਘ ਰਾਜਾ ਹੈ, (ਉਸ ਨੂੰ) ਜਾ ਕੇ ਸੁਨੇਹਾ ਦੇ ॥੭॥
ਬਚਨ ਸੁਨਤ ਤਾ ਕਉ ਸਖੀ ਤਹਾ ਪਹੂੰਚੀ ਆਇ ॥
ਉਸ ਦੀ ਗੱਲ ਸੁਣ ਕੇ ਸਖੀ ਉਥੇ ਜਾ ਪਹੁੰਚੀ।
ਨਾਜ ਮਤੀ ਜੈਸੇ ਕਹਿਯੋ ਤ︀ਯੋਂ ਤਿਨ ਕਹਿਯੋ ਸੁਨਾਇ ॥੮॥
(ਉਸ ਨੂੰ) ਜਿਵੇਂ ਨਾਜ ਮਤੀ ਨੇ ਕਿਹਾ ਸੀ, ਉਸੇ ਤਰ੍ਹਾਂ ਉਸ ਨੂੰ ਜਾ ਸੁਣਾਇਆ ॥੮॥