ਰਾਮਕਲੀ ਮਹਲਾ ੫ ॥
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਕਿਛਹੂ ਕਾਜੁ ਨ ਕੀਓ ਜਾਨਿ ॥
I have not tried to do anything through knowledge.
ਹੇ ਪ੍ਰਭੂ! ਮੈਂ ਕੋਈ ਭੀ (ਚੰਗਾ) ਕੰਮ ਮਿਥ ਕੇ ਨਹੀਂ ਕਰਦਾ। ਕਿਛਹੂ ਕਾਜੁ = ਕੋਈ ਭੀ (ਚੰਗਾ) ਕੰਮ। ਕੀਓ = ਕੀਤਾ। ਜਾਨਿ = ਜਾਣ ਕੇ, ਮਿਥ ਕੇ।
ਸੁਰਤਿ ਮਤਿ ਨਾਹੀ ਕਿਛੁ ਗਿਆਨਿ ॥
I have no knowledge, intelligence or spiritual wisdom.
ਗਿਆਨ-ਚਰਚਾ ਵਿਚ ਭੀ ਮੇਰੀ ਸੁਰਤ ਮੇਰੀ ਮਤਿ ਨਹੀਂ ਟਿਕਦੀ। ਗਿਆਨਿ = ਗਿਆਨ = ਚਰਚਾ ਵਿਚ। ਸੁਰਤਿ = ਧਿਆਨ, ਲਗਨ।
ਜਾਪ ਤਾਪ ਸੀਲ ਨਹੀ ਧਰਮ ॥
I have not practiced chanting, deep meditation, humility or righteousness.
ਹੇ ਪ੍ਰਭੂ! ਜਪਾਂ ਤਪਾਂ ਸੀਲ-ਧਰਮ ਨੂੰ ਭੀ ਮੈਂ ਨਹੀਂ ਜਾਣਦਾ। ਸੀਲ = ਚੰਗਾ ਸੁਭਾਉ।
ਕਿਛੂ ਨ ਜਾਨਉ ਕੈਸਾ ਕਰਮ ॥੧॥
I know nothing of such good karma. ||1||
ਮੈਨੂੰ ਕੋਈ ਸਮਝ ਨਹੀਂ ਕਿ ਕਰਮ-ਕਾਂਡ ਕਿਹੋ ਜਿਹੇ ਹੁੰਦੇ ਹਨ ॥੧॥ ਨ ਜਾਨਉ = ਨ ਜਾਨਉਂ, ਮੈਂ ਨਹੀਂ ਜਾਣਦਾ। ਕਰਮ-ਕਰਮ ਕਾਂਡ ॥੧॥
ਠਾਕੁਰ ਪ੍ਰੀਤਮ ਪ੍ਰਭ ਮੇਰੇ ॥
O my Beloved God, my Lord and Master,
ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੇ ਠਾਕੁਰ! ਠਾਕੁਰ = ਹੇ ਠਾਕੁਰ!
ਤੁਝ ਬਿਨੁ ਦੂਜਾ ਅਵਰੁ ਨ ਕੋਈ ਭੂਲਹ ਚੂਕਹ ਪ੍ਰਭ ਤੇਰੇ ॥੧॥ ਰਹਾਉ ॥
there is none other than You. Even though I wander and make mistakes, I am still Yours, God. ||1||Pause||
ਜੇ ਅਸੀਂ ਭੁੱਲਾਂ ਕਰਦੇ ਹਾਂ, ਜੇ ਅਸੀਂ (ਜੀਵਨ-ਰਾਹ ਤੋਂ) ਖੁੰਝਦੇ ਹਾਂ, ਤਾਂ ਭੀ ਹੇ ਪ੍ਰਭੂ! ਅਸੀਂ ਤੇਰੇ ਹੀ ਹਾਂ, ਤੈਥੋਂ ਬਿਨਾ ਸਾਡਾ ਹੋਰ ਕੋਈ ਨਹੀਂ ਹੈ ॥੧॥ ਰਹਾਉ ॥ ਭੂਲਹ = (ਜੇ) ਅਸੀਂ ਭੁੱਲਾਂ ਕਰਦੇ ਹਾਂ। ਚੂਕਹ = (ਜੇ) ਅਸੀਂ ਖੁੰਝਦੇ ਹਾਂ। ਪ੍ਰਭ = ਹੇ ਪ੍ਰਭੂ! ॥੧॥ ਰਹਾਉ ॥
ਰਿਧਿ ਨ ਬੁਧਿ ਨ ਸਿਧਿ ਪ੍ਰਗਾਸੁ ॥
I have no wealth, no intelligence, no miraculous spiritual powers; I am not enlightened.
ਹੇ ਮੇਰੇ ਪ੍ਰਭੂ! ਕਰਾਮਾਤੀ ਤਾਕਤਾਂ ਦੀ ਸੂਝ-ਬੂਝ ਤੇ ਪ੍ਰਕਾਸ਼ ਮੇਰੇ ਅੰਦਰ ਨਹੀਂ ਹੈ। ਰਿਧਿ = (Supernatural Power) ਕਰਾਮਾਤੀ ਤਾਕਤ ਜਿਸ ਨਾਲ ਮਨ-ਇੱਛਤ ਪਦਾਰਥ ਪ੍ਰਾਪਤ ਕੀਤੇ ਜਾ ਸਕਣ। ਸਿਧਿ = ਕਰਾਮਾਤੀ ਤਾਕਤ। ਬੁਧਿ = ਉੱਚੀ ਸੂਝ-ਬੂਝ।
ਬਿਖੈ ਬਿਆਧਿ ਕੇ ਗਾਵ ਮਹਿ ਬਾਸੁ ॥
I dwell in the village of corruption and sickness.
ਵਿਕਾਰਾਂ ਤੇ ਰੋਗਾਂ ਦੇ ਇਸ ਸਰੀਰ-ਪਿੰਡ ਵਿਚ ਮੇਰਾ ਵਸੇਬਾ ਹੈ। ਬਿਖੈ = ਵਿਸ਼ੇ। ਬਿਆਧਿ = {व्याधि} ਸਰੀਰਕ ਰੋਗ। ਗਾਵ ਮਹਿ = ਪਿੰਡ ਵਿਚ {ਲਫ਼ਜ਼ 'ਗਾਉ' ਤੋਂ ਸੰਬੰਧਕ ਦੇ ਕਾਰਨ 'ਗਾਵ' ਬਣ ਗਿਆ ਹੈ}।
ਕਰਣਹਾਰ ਮੇਰੇ ਪ੍ਰਭ ਏਕ ॥
O my One Creator Lord God,
ਹੇ ਮੇਰੇ ਸਿਰਜਣਹਾਰ!
ਨਾਮ ਤੇਰੇ ਕੀ ਮਨ ਮਹਿ ਟੇਕ ॥੨॥
Your Name is the support of my mind. ||2||
ਮੇਰੇ ਮਨ ਵਿਚ ਸਿਰਫ਼ ਤੇਰੇ ਨਾਮ ਦਾ ਸਹਾਰਾ ਹੈ ॥੨॥ ਟੇਕ = ਆਸਰਾ ॥੨॥
ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਰਾਮੁ ॥
Hearing, hearing Your Name, I live; this is my mind's consolation.
ਹੇ ਮੇਰੇ ਪ੍ਰਭੂ! (ਤੇਰਾ ਨਾਮ) ਸੁਣ ਸੁਣ ਕੇ ਹੀ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਮੇਰੇ ਮਨ ਵਿਚ (ਸਿਰਫ਼) ਇਹ ਧਰਵਾਸ ਹੈ ਜੀਵਉ = ਜੀਵਉਂ, ਮੈਂ ਜੀਊਂਦਾ ਹਾਂ। ਮਨਿ = ਮਨ ਵਿਚ। ਬਿਸ੍ਰਾਮੁ = ਧਰਵਾਸ।
ਪਾਪ ਖੰਡਨ ਪ੍ਰਭ ਤੇਰੋ ਨਾਮੁ ॥
Your Name, God, is the Destroyer of sins.
ਕਿ ਤੇਰਾ ਨਾਮ ਪਾਪਾਂ ਦਾ ਨਾਸ ਕਰਨ ਵਾਲਾ ਹੈ। ਪਾਪ ਖੰਡਨ = ਪਾਪਾਂ ਦਾ ਨਾਸ ਕਰਨ ਵਾਲਾ। ਪ੍ਰਭ = ਹੇ ਪ੍ਰਭੂ!
ਤੂ ਅਗਨਤੁ ਜੀਅ ਕਾ ਦਾਤਾ ॥
You, O Limitless Lord, are the Giver of the soul.
ਪ੍ਰਭੂ! ਤੇਰੀਆਂ ਤਾਕਤਾਂ ਗਿਣੀਆਂ ਨਹੀਂ ਜਾ ਸਕਦੀਆਂ, ਤੂੰ ਹੀ ਜਿੰਦ-ਦੇਣ ਵਾਲਾ ਹੈਂ। ਅਗਨਤੁ = {ਅ-ਗਨਤੁ} ਲੇਖੇ ਤੋਂ ਪਰੇ। ਜੀਅ ਕਾ = ਜਿੰਦ ਦਾ।
ਜਿਸਹਿ ਜਣਾਵਹਿ ਤਿਨਿ ਤੂ ਜਾਤਾ ॥੩॥
He alone knows You, unto whom You reveal Yourself. ||3||
ਜਿਸ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਹੈਂ, ਉਸ ਨੇ ਹੀ ਤੇਰੇ ਨਾਲ ਜਾਣ ਪਛਾਣ ਪਾਈ ਹੈ ॥੩॥ ਜਿਸਹਿ = ਜਿਸ ਨੂੰ। ਜਣਾਵਹਿ = ਤੂੰ ਸਮਝ ਬਖ਼ਸ਼ਦਾ ਹੈਂ। ਤਿਨਿ = ਉਸ ਮਨੁੱਖ ਨੇ। ਤੂ = ਤੈਨੂੰ ॥੩॥
ਜੋ ਉਪਾਇਓ ਤਿਸੁ ਤੇਰੀ ਆਸ ॥
Whoever has been created, rests his hopes in You.
ਜਿਸ ਜਿਸ ਜੀਵ ਨੂੰ ਤੂੰ ਪੈਦਾ ਕੀਤਾ ਹੈ, ਉਸ ਨੂੰ ਤੇਰੀ (ਸਹਾਇਤਾ ਦੀ) ਹੀ ਆਸ ਹੈ। ਉਪਾਇਓ = (ਤੂੰ) ਪੈਦਾ ਕੀਤਾ ਹੈ।
ਸਗਲ ਅਰਾਧਹਿ ਪ੍ਰਭ ਗੁਣਤਾਸ ॥
All worship and adore You, God, O treasure of excellence.
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਸਾਰੇ ਜੀਵ ਤੇਰਾ ਹੀ ਆਰਾਧਨ ਕਰਦੇ ਹਨ। ਸਗਲ = ਸਾਰੇ ਜੀਵ। ਅਰਾਧਹਿ = ਅਰਾਧਦੇ ਹਨ, ਯਾਦ ਕਰਦੇ ਹਨ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ।
ਨਾਨਕ ਦਾਸ ਤੇਰੈ ਕੁਰਬਾਣੁ ॥
Slave Nanak is a sacrifice to You.
ਤੇਰਾ ਦਾਸ ਨਾਨਕ ਤੈਥੋਂ ਸਦਕੇ ਜਾਂਦਾ ਹੈ, ਤੇਰੈ = ਤੈਥੋਂ।
ਬੇਅੰਤ ਸਾਹਿਬੁ ਮੇਰਾ ਮਿਹਰਵਾਣੁ ॥੪॥੨੬॥੩੭॥
My merciful Lord and Master is infinite. ||4||26||37||
(ਤੇ ਆਖਦਾ ਹੈ-) ਤੂੰ ਮੇਰਾ ਮਾਲਕ ਹੈਂ, ਤੂੰ ਬੇਅੰਤ ਹੈਂ, ਤੂੰ ਸਦਾ ਦਇਆ ਕਰਨ ਵਾਲਾ ਹੈਂ ॥੪॥੨੬॥੩੭॥ ਸਾਹਿਬੁ = ਮਾਲਕ ॥੪॥੨੬॥੩੭॥