ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਾਰੂ ਮਹਲਾ

Maaroo, Ninth Mehl:

ਰਾਗ ਮਾਰੂ ਵਿੱਚ ਤੇਗਬਹਾਦਰ ਜੀ ਦੀ ਬਾਣੀ।

ਹਰਿ ਕੋ ਨਾਮੁ ਸਦਾ ਸੁਖਦਾਈ

The Name of the Lord is forever the Giver of peace.

ਪਰਮਾਤਮਾ ਦਾ ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ, ਕੋ = ਦਾ। ਸੁਖਦਾਈ = ਆਤਮਕ ਆਨੰਦ ਦੇਣ ਵਾਲਾ ਹੈ।

ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥੧॥ ਰਹਾਉ

Meditating in remembrance on it, Ajaamal was saved, and Ganika the prostitute was emancipated. ||1||Pause||

ਜਿਸ ਨਾਮ ਨੂੰ ਸਿਮਰ ਕੇ ਅਜਾਮਲ ਵਿਕਾਰਾਂ ਤੋਂ ਬਚ ਗਿਆ ਸੀ, (ਇਸ ਨਾਮ ਨੂੰ ਸਿਮਰ ਕੇ) ਵੇਸੁਆ ਨੇ ਭੀ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਸੀ ॥੧॥ ਰਹਾਉ ॥ ਕਉ = ਨੂੰ। ਸਿਮਰਿ = ਸਿਮਰ ਕੇ। ਅਜਾਮਲੁ = {ਇਸ ਨੇ ਇਕ ਮਹਾਤਮਾ ਦੇ ਕਹੇ ਆਪਣੇ ਪੁੱਤਰ ਦਾ ਨਾਮ 'ਨਾਰਾਇਣ' ਰੱਖਿਆ ਸੀ। 'ਨਾਰਾਇਣ, ਨਾਰਾਇਣ' ਆਖਦਿਆਂ ਸਚ-ਮੁਚ 'ਨਾਰਾਇਣ-ਪਰਮਾਤਮਾ' ਨਾਲ ਇਸ ਦਾ ਪਿਆਰ ਬਣ ਗਿਆ}। ਉਧਰਿਓ = ਵਿਕਾਰਾਂ ਤੋਂ ਬਚ ਗਿਆ। ਗਨਿਕਾ = ਵੇਸਵਾ (ਤੋਤੇ ਨੂੰ 'ਰਾਮ ਨਾਮ' ਪੜ੍ਹਾਂਦਿਆਂ ਇਸ ਦੀ ਆਪਣੀ ਲਿਵ ਭੀ ਪਰਮਾਤਮਾ ਵਿਚ ਲੱਗ ਗਈ}। ਹੂ = ਭੀ। ਗਤਿ = ਉੱਚੀ ਆਤਮਕ ਅਵਸਥਾ ॥੧॥ ਰਹਾਉ ॥

ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ

Dropadi the princess of Panchaala remembered the Lord's Name in the royal court.

ਦੁਰਯੋਧਨ ਦੇ ਰਾਜ-ਦਰਬਾਰ ਵਿਚ ਦ੍ਰੋਪਦੀ ਨੇ (ਭੀ) ਪਰਮਾਤਮਾ ਦੇ ਨਾਮ ਦਾ ਧਿਆਨ ਧਰਿਆ ਸੀ, ਪੰਚਾਲੀ = ਪੰਚਾਲ ਦੇਸ ਦੀ ਰਾਜ-ਕੁਮਾਰੀ, ਦ੍ਰੋਪਦੀ। ਰਾਜ ਸਭਾ ਮਹਿ = ਰਾਜ-ਸਭਾ ਵਿਚ, ਦੁਰਯੋਧਨ ਦੇ ਦਰਬਾਰ ਵਿਚ। ਸੁਧਿ = ਸੂਝ। ਰਾਮ ਨਾਮ ਸੁਧਿ = ਪਰਮਾਤਮਾ ਦੇ ਨਾਮ ਦਾ ਧਿਆਨ {ਭਾਈ ਗੁਰਦਾਸ ਜੀ ਨੇ ਦਸਵੀਂ ਵਾਰ ਜੋ "ਹਾ ਹਾ ਕ੍ਰਿਸ਼ਨ ਕਰੈ" ਲਿਖਿਆ ਹੈ, ਉਹ ਆਮ ਪਰਚਲਤ ਕਹਾਣੀ ਦਾ ਹਵਾਲਾ ਹੈ। ਉਹਨਾਂ ਦਾ ਆਪਣਾ ਸਿੱਧਾਂਤ ਅਖ਼ੀਰ ਤੇ ਹੈ ਕਿ "ਨਾਥੁ ਅਨਾਥਾਂ ਬਾਣ ਧੁਰਾਂ ਦੀ"}।

ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥੧॥

The Lord, the embodiment of mercy, removed her suffering; thus His own glory was increased. ||1||

ਤੇ, ਤਰਸ-ਸਰੂਪ ਪਰਮਾਤਮਾ ਨੇ ਉਸ ਦਾ ਦੁੱਖ ਦੂਰ ਕੀਤਾ ਸੀ, (ਤੇ ਇਸ ਤਰ੍ਹਾਂ) ਆਪਣਾ ਨਾਮਣਾ ਵਧਾਇਆ ਸੀ ॥੧॥ ਕੋ = ਦਾ। ਹਰਿਓ = ਦੂਰ ਕੀਤਾ। ਕਰੁਣਾਮੈ = {ਕਰੁਣਾ = ਤਰਸ} ਤਰਸ-ਰਰੂਪ ਪਰਮਾਤਮਾ। ਪੈਜ = ਇੱਜ਼ਤ, ਨਾਮਣਾ ॥੧॥

ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ

That man, who sings the Praise of the Lord, the treasure of mercy, has the help and support of the Lord.

ਜਿਨ੍ਹਾਂ ਭੀ ਬੰਦਿਆਂ ਨੇ ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਪਰਮਾਤਮਾ ਉਹਨਾਂ ਨੂੰ ਮਦਦਗਾਰ (ਹੋ ਕੇ) ਬਹੁੜਿਆ। ਜਿਹ ਨਰ = ਜਿਨ੍ਹਾਂ ਬੰਦਿਆਂ ਨੇ। ਕਿਰਪਾ ਨਿਧਿ ਜਸੁ = ਕਿਰਪਾ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤ-ਸਾਲਾਹ। ਸਹਾਈ = ਮਦਦਗਾਰ।

ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥੨॥੧॥

Says Nanak, I have come to rely on this. I seek the Sanctuary of the Lord. ||2||1||

ਨਾਨਕ ਆਖਦਾ ਹੈ- ਮੈਂ ਭੀ ਇਸੇ ਹੀ ਭਰੋਸੇ ਤੇ ਆ ਕੇ ਪਰਮਾਤਮਾ ਦੀ ਹੀ ਸਰਨ ਲਈ ਹੈ ॥੨॥੧॥ ਕਹੁ = ਆਖ। ਨਾਨਕ = ਹੇ ਨਾਨਕ! ਇਹੀ ਭਰੋਸੈ = ਇਸੇ ਭਰੋਸੇ ਤੇ। ਗਹੀ = ਫੜੀ। ਆਨਿ = ਆ ਕੇ ॥੨॥੧॥