ਇੰਦ੍ਰ ਲੋਕ ਸਿਵ ਲੋਕਹਿ ਜੈਬੋ

Mortals may go to the Realm of Indra, or the Realm of Shiva,

ਜੇ ਮਨੁੱਖ ਤਪ ਆਦਿਕ ਹੌਲੇ ਮੇਲ ਦੇ ਕੰਮ ਕਰ ਕੇ ਇੰਦਰ-ਪੁਰੀ ਜਾਂ ਸ਼ਿਵ-ਪੁਰੀ ਵਿਚ ਭੀ ਅੱਪੜ ਜਾਇਗਾ, ਇੰਦ੍ਰ ਲੋਕ = ਸੁਰਗ। ਸਿਵ ਲੋਕਹਿ = ਸ਼ਿਵ ਪੁਰੀ ਵਿਚ। ਜੈਬੋ = (ਜੇ ਮਨੁੱਖ ਅੱਪੜ) ਜਾਇਗਾ।

ਓਛੇ ਤਪ ਕਰਿ ਬਾਹੁਰਿ ਐਬੋ ॥੧॥

but because of their hypocrisy and false prayers, they must leave again. ||1||

ਤਾਂ ਭੀ ਉੱਥੋਂ ਮੁੜ ਵਾਪਸ ਆਵੇਗਾ (ਭਾਵ, ਸ਼ਾਸਤ੍ਰ ਦੇ ਆਪਣੇ ਹੀ ਲਿਖੇ ਅਨੁਸਾਰ ਇਹਨੀਂ ਥਾਈਂ ਭੀ ਸਦਾ ਨਹੀਂ ਟਿਕੇ ਰਹਿ ਸਕੀਦਾ) ॥੧॥ ਓਛੇ = ਹੌਲੇ ਮੇਲ ਦੇ (ਕੰਮ)। ਕਰਿ = ਕਰ ਕੇ। ਬਾਹੁਰਿ = ਮੁੜ, ਫਿਰ (ਨੋਟ: ਲਫ਼ਜ਼ 'ਬਾਹੁਰਿ' ਅਤੇ 'ਬਾਹਰਿ' ਦਾ ਫ਼ਰਕ ਧਿਆਨ ਰੱਖਣ ਦੇ ਜੋਗ ਹੈ)। ਐਬੋ = ਆ ਜਾਇਗਾ ॥੧॥

ਕਿਆ ਮਾਂਗਉ ਕਿਛੁ ਥਿਰੁ ਨਾਹੀ

What should I ask for? Nothing lasts forever.

(ਮੈਂ ਆਪਣੇ ਪ੍ਰਭੂ ਪਾਸੋਂ 'ਨਾਮ' ਤੋਂ ਬਿਨਾ ਹੋਰ) ਕੀਹ ਮੰਗਾਂ? ਕੋਈ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ (ਦਿੱਸਦੀ)। ਮਾਗਉ = ਮਾਗਉਂ, ਮੈਂ ਮੰਗਾਂ। ਥਿਰੁ = ਸਦਾ ਕਾਇਮ ਰਹਿਣ ਵਾਲੀ।

ਰਾਮ ਨਾਮ ਰਖੁ ਮਨ ਮਾਹੀ ॥੧॥ ਰਹਾਉ

Enshrine the Lord's Name within your mind. ||1||Pause||

(ਤਾਂਤੇ ਹੇ ਭਾਈ!)ਪਰਮਾਤਮਾ ਦੇ ਨਾਮ ਨੂੰ ਹੀ ਹਿਰਦੇ ਵਿੱਚ ਧਾਰਨ ਕਰ ॥੧॥ ਰਹਾਉ ॥ ਮਾਹੀ = ਵਿਚ ॥੧॥ ਰਹਾਉ ॥

ਸੋਭਾ ਰਾਜ ਬਿਭੈ ਬਡਿਆਈ

Fame and glory, power, wealth and glorious greatness

ਜਗਤ ਵਿਚ ਨਾਮਣਾ, ਰਾਜ, ਐਸ਼੍ਵਰਜ, ਵਡਿਆਈ- ਬਿਭੈ = {Skt. विभय} ਐਸ਼੍ਵਰਜ।

ਅੰਤਿ ਕਾਹੂ ਸੰਗ ਸਹਾਈ ॥੨॥

- none of these will go with you or help you in the end. ||2||

ਇਹਨਾਂ ਵਿਚੋਂ ਭੀ ਕੋਈ ਅੰਤ ਵੇਲੇ ਸੰਗੀ-ਸਾਥੀ ਨਹੀਂ ਬਣ ਸਕਦਾ ॥੨॥ ਅੰਤਿ = ਅਖ਼ੀਰ ਵੇਲੇ। ਸਹਾਈ = ਸਾਥੀ ॥੨॥

ਪੁਤ੍ਰ ਕਲਤ੍ਰ ਲਛਮੀ ਮਾਇਆ

Children, spouse, wealth and Maya

ਪੁੱਤਰ ਵਹੁਟੀ, ਧਨ ਪਦਾਰਥ- ਕਲਤ੍ਰ = ਇਸਤ੍ਰੀ।

ਇਨ ਤੇ ਕਹੁ ਕਵਨੈ ਸੁਖੁ ਪਾਇਆ ॥੩॥

- who has ever obtained peace from these? ||3||

ਦੱਸ, (ਹੇ ਭਾਈ!) ਇਹਨਾਂ ਤੋਂ ਭੀ ਕਿਸੇ ਨੇ ਕਦੇ ਸੁਖ ਲੱਭਾ ਹੈ? ॥੩॥ ਕਹੁ = ਦੱਸ। ਕਵਨੈ = ਕਿਸ ਨੇ? ਤੇ = ਤੋਂ ॥੩॥

ਕਹਤ ਕਬੀਰ ਅਵਰ ਨਹੀ ਕਾਮਾ

Says Kabeer, nothing else is of any use.

ਕਬੀਰ ਆਖਦਾ ਹੈ-(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਹੋਰ ਕੋਈ ਕੰਮ ਕਿਸੇ ਅਰਥ ਨਹੀਂ। ਅਵਰ = ਹੋਰ (ਕੰਮ)। ਨਹੀ ਕਾਮਾ = ਕਿਸੇ ਮਤਲਬ ਦੇ ਨਹੀਂ, ਕੋਈ ਲਾਭ ਨਹੀਂ।

ਹਮਰੈ ਮਨ ਧਨ ਰਾਮ ਕੋ ਨਾਮਾ ॥੪॥੪॥

Within my mind is the wealth of the Lord's Name. ||4||4||

ਮੇਰੇ ਮਨ ਨੂੰ ਤਾਂ ਪਰਮਾਤਮਾ ਦਾ ਨਾਮ ਹੀ (ਸਦਾ ਕਾਇਮ ਰਹਿਣ ਵਾਲਾ) ਧਨ ਪ੍ਰਤੀਤ ਹੁੰਦਾ ਹੈ ॥੪॥੪॥ ਹਮਰੈ ਮਨ = ਮੇਰੇ ਮਨ ਨੂੰ ॥੪॥੪॥