ਗਉੜੀ ਮਹਲਾ

Gauree, Fifth Mehl:

ਗਉੜੀ ਪਾਤਸ਼ਾਹੀ ਪੰਜਵੀਂ।

ਜਾ ਕਉ ਤੁਮ ਭਏ ਸਮਰਥ ਅੰਗਾ

Those who have You on their side, O All-powerful Lord

ਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ! ਜਿਸ ਮਨੁੱਖ ਦਾ ਤੂੰ ਸਹਾਈ ਬਣਦਾ ਹੈਂ, ਜਾ ਕਉ = ਜਿਸ ਨੂੰ, ਜਿਸ ਉਤੇ! ਸਮਰਥ = ਹੇ ਸਮਰਥ ਪ੍ਰਭੂ! ਅੰਗਾ = ਪੱਖ, ਸਹਾਈ।

ਤਾ ਕਉ ਕਛੁ ਨਾਹੀ ਕਾਲੰਗਾ ॥੧॥

- no black stain can stick to them. ||1||

ਉਸ ਨੂੰ ਕੋਈ (ਵਿਕਾਰ ਆਦਿਕਾਂ ਦਾ) ਦਾਗ਼ ਨਹੀਂ ਛੁਹ ਸਕਦਾ ॥੧॥ ਕਾਲੰਗਾ = ਕਲੰਕ, ਦਾਗ਼ ॥੧॥

ਮਾਧਉ ਜਾ ਕਉ ਹੈ ਆਸ ਤੁਮਾਰੀ

O Lord of wealth, those who place their hopes in You

ਹੇ ਮਾਇਆ ਦੇ ਪਤੀ ਪ੍ਰਭੂ! ਜਿਸ ਮਨੁੱਖ ਨੂੰ (ਸਿਰਫ਼) ਤੇਰੀ (ਸਹਾਇਤਾ ਦੀ) ਆਸ ਹੈ, ਮਾਧਉ = {माया धव = ਮਾਇਆ ਦਾ ਪਤੀ} ਹੇ ਪ੍ਰਭੂ!

ਤਾ ਕਉ ਕਛੁ ਨਾਹੀ ਸੰਸਾਰੀ ॥੧॥ ਰਹਾਉ

- nothing of the world can touch them at all. ||1||Pause||

ਉਸ ਨੂੰ ਦੁਨੀਆ (ਦੇ ਲੋਕਾਂ ਦੀ ਸਹਾਇਤਾ) ਦੀ ਆਸ (ਬਣਾਣ ਦੀ ਲੋੜ) ਨਹੀਂ (ਰਹਿੰਦੀ) ॥੧॥ ਰਹਾਉ ॥ ਸੰਸਾਰੀ = ਦੁਨੀਆਵੀ (ਆਸ) ॥੧॥ ਰਹਾਉ ॥

ਜਾ ਕੈ ਹਿਰਦੈ ਠਾਕੁਰੁ ਹੋਇ

Those whose hearts are filled with their Lord and Master

(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਮਾਲਕ-ਪ੍ਰਭੂ ਚੇਤੇ ਰਹਿੰਦਾ ਹੈ,

ਤਾ ਕਉ ਸਹਸਾ ਨਾਹੀ ਕੋਇ ॥੨॥

- no anxiety can affect them. ||2||

ਉਸ ਨੂੰ (ਦੁਨੀਆ ਦਾ) ਕੋਈ ਸਹਮ-ਫ਼ਿਕਰ ਪੋਹ ਨਹੀਂ ਸਕਦਾ ॥੨॥ ਸਹਸਾ = ਸਹਮ ॥੨॥

ਜਾ ਕਉ ਤੁਮ ਦੀਨੀ ਪ੍ਰਭ ਧੀਰ

Those, unto whom You give Your consolation, God

ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਧੀਰਜ ਦਿੱਤੀ ਹੈ, ਪ੍ਰਭ = ਹੇ ਪ੍ਰਭੂ! ਧੀਰ = ਧੀਰਜ, ਸਹਾਰਾ।

ਤਾ ਕੈ ਨਿਕਟਿ ਆਵੈ ਪੀਰ ॥੩॥

- pain does not even approach them. ||3||

ਕੋਈ ਦੁੱਖ ਕਲੇਸ਼ ਉਸ ਦੇ ਨੇੜੇ ਨਹੀਂ ਢੁਕ ਸਕਦਾ ॥੩॥ ਨਿਕਟਿ = ਨੇੜੇ। ਪੀਰ = ਪੀੜ, ਦੁੱਖ-ਕਲੇਸ਼ ॥੩॥

ਕਹੁ ਨਾਨਕ ਮੈ ਸੋ ਗੁਰੁ ਪਾਇਆ

Says Nanak, I have found that Guru,

ਨਾਨਕ ਆਖਦਾ ਹੈ- ਮੈਂ ਉਹ ਗੁਰੂ ਲੱਭ ਲਿਆ ਹੈ, ਸੋ = ਉਹ। ਕਹੁ = ਆਖ। ਨਾਨਕ = ਹੇ ਨਾਨਕ!

ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥

who has shown me the Perfect, Supreme Lord God. ||4||41||110||

ਜਿਸ ਨੇ ਮੈਨੂੰ (ਇਹੋ ਜਿਹੀਆਂ ਤਾਕਤਾਂ ਦਾ ਮਾਲਕ) ਸਰਬ-ਵਿਆਪਕ ਬੇਅੰਤ ਪ੍ਰਭੂ ਵਿਖਾ ਦਿੱਤਾ ਹੈ ॥੪॥੪੧॥੧੧੦॥