ਮਃ ੧ ॥

First Mehl:

ਪਹਿਲੀ ਪਾਤਿਸ਼ਾਹੀ।

ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥

Know and enjoy the primal, eternal Love of the Great Lord and Master.

(ਹੇ ਜੀਵ!) ਪ੍ਰਭੂ ਨਾਲ ਮੁੱਢਲੀ ਪ੍ਰੀਤ ਪਛਾਣ, ਉਸ ਵੱਡੇ ਮਾਲਕ ਨੂੰ ਯਾਦ ਕਰ। ਪਿਰਾਣਿ = ਪਛਾਣ। ਮਾਣਿ = ਭਾਵ, ਸਿਮਰ।

ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ ॥੩॥

Blessed with the Naam, O Nanak, you shall strike down the Messenger of Death, and push his face to the ground. ||3||

ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਨਾ ਜਮ ਨੂੰ (ਭਾਵ, ਮੌਤ ਦੇ ਸਹਿਮ ਨੂੰ) ਮੂੰਹ-ਭਾਰ ਮਾਰਦਾ ਹੈ ॥੩॥ ਮਾਥੈ ਊਭੈ = ਮੂੰਹ-ਭਾਰ ॥੩॥