ਗਉੜੀ ਮਹਲਾ

Gauree, Fifth Mehl:

ਗਊੜੀ ਪਾਤਸ਼ਾਹੀ ਪੰਜਵੀ।

ਖਾਦਾ ਪੈਨਦਾ ਮੂਕਰਿ ਪਾਇ

They eat and wear what they are given, but still, they deny the Lord.

(ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀਆਂ ਬਖ਼ਸ਼ੀਆਂ ਦਾਤਾਂ) ਖਾਂਦਾ ਰਹਿੰਦਾ ਹੈ ਪਹਿਨਦਾ ਰਹਿੰਦਾ ਹੈ ਤੇ ਇਸ ਗੱਲੋਂ ਮੁਕਰਿਆ ਰਹਿੰਦਾ ਹੈ ਕਿ ਇਹ ਪਰਮਾਤਮਾ ਨੇ ਦਿੱਤੀਆਂ ਹਨ, ਮੂਕਰਿ ਪਾਇ = {ਸੰਯੁਕਤ ਕ੍ਰਿਆ ਦਾ ਪਹਿਲਾ ਹਿੱਸਾ ਸਦਾ ਇਕਾਰਾਂਤ ਹੁੰਦਾ ਹੈ, ਅਖ਼ੀਰਲੇ ਅੱਖਰ ਨਾਲ ਿ ਹੁੰਦੀ ਹੈ। ਇਹ ਨਿਯਮ ਸਾਰੀ ਹੀ ਬਾਣੀ ਵਿਚ ਠੀਕ ਉਤਰਦਾ ਹੈ। ਪਰ 'ਜਪੁ' ਬਾਣੀ ਵਿਚ ਵੇਖੋ "ਕੇਤੇ ਲੈ ਲੈ ਮੁਕਰੁ ਪਾਹਿ"} ਮੁੱਕਰ ਪੈਂਦਾ ਹੈ।

ਤਿਸ ਨੋ ਜੋਹਹਿ ਦੂਤ ਧਰਮ ਰਾਇ ॥੧॥

The messengers of the Righteous Judge of Dharma shall hunt them down. ||1||

ਉਸ ਮਨੁੱਖ ਨੂੰ ਧਰਮ-ਰਾਜ ਦੇ ਦੂਤ ਆਪਣੀ ਤੱਕ ਵਿਚ ਰੱਖਦੇ ਹਨ (ਭਾਵ, ਉਹ ਮਨੁੱਖ ਸਦਾ ਆਤਮਕ ਮੌਤੇ ਮਰਿਆ ਰਹਿੰਦਾ ਹੈ) ॥੧॥ ਜੋਹਹਿ = ਤੱਕ ਵਿਚ ਰੱਖਦੇ ਹਨ ॥੧॥

ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ

They are unfaithful to the One, who has given them body and soul.

(ਹੇ ਭਾਈ! ਤੂੰ) ਉਸ ਪਰਮਾਤਮਾ (ਦੀ ਯਾਦ) ਵਲੋਂ ਮੂੰਹ ਮੋੜੀ ਬੈਠਾ ਹੈਂ, ਜਿਸ ਨੇ (ਤੈਨੂੰ) ਜਿੰਦ ਦਿੱਤੀ, ਜਿਸ ਨੇ (ਤੈਨੂੰ) ਸਰੀਰ ਦਿੱਤਾ। ਜਿਨਿ = ਜਿਸ (ਪਰਮਾਤਮਾ) ਨੇ। ਜੀਉ = ਜਿੰਦ। ਪਿੰਡੁ = ਸਰੀਰ।

ਕੋਟਿ ਜਨਮ ਭਰਮਹਿ ਬਹੁ ਜੂਨਾ ॥੧॥ ਰਹਾਉ

Through millions of incarnations, for so many lifetimes, they wander lost. ||1||Pause||

(ਯਾਦ ਰੱਖ, ਇਥੋਂ ਖੁੰਝ ਕੇ) ਕ੍ਰੋੜਾਂ ਜਨਮਾਂ ਵਿਚ ਅਨੇਕਾਂ ਜੂਨਾਂ ਵਿਚ ਭਟਕਦਾ ਫਿਰੇਂਗਾ ॥੧॥ ਰਹਾਉ ॥ ਭਰਮਹਿ = ਤੂੰ ਭਟਕੇਂਗਾ ॥੧॥ ਰਹਾਉ ॥

ਸਾਕਤ ਕੀ ਐਸੀ ਹੈ ਰੀਤਿ

Such is the lifestyle of the faithless cynics;

(ਹੇ ਭਾਈ!) ਮਾਇਆ-ਵੇੜ੍ਹੇ ਮਨੁੱਖ ਦੀ ਜੀਵਨ-ਮਰਯਾਦਾ ਹੀ ਐਸੀ ਹੈ, ਸਾਕਤ = ਮਾਇਆ-ਵੇੜ੍ਹਿਆ ਜੀਵ, ਪ੍ਰਭੂ ਨਾਲੋਂ ਟੁੱਟਾ ਹੋਇਆ। ਰੀਤਿ = ਜੀਵਨ-ਮਰਯਾਦਾ।

ਜੋ ਕਿਛੁ ਕਰੈ ਸਗਲ ਬਿਪਰੀਤਿ ॥੨॥

everything they do is evil. ||2||

ਕਿ ਉਹ ਜੋ ਕੁਝ ਕਰਦਾ ਹੈ ਸਾਰਾ ਬੇ-ਮੁਖਤਾ ਦਾ ਕੰਮ ਹੀ ਕਰਦਾ ਹੈ ॥੨॥ ਬਿਪਰੀਤਿ = ਉਲਟ ॥੨॥

ਜੀਉ ਪ੍ਰਾਣ ਜਿਨਿ ਮਨੁ ਤਨੁ ਧਾਰਿਆ

Within their minds, they have forgotten that Lord and Master,

(ਹੇ ਭਾਈ!) ਜਿਸ ਪਰਮਾਤਮਾ ਨੇ ਜੀਵ ਦੀ ਜਿੰਦ ਨੂੰ ਮਨ ਨੂੰ ਸਰੀਰ ਨੂੰ (ਆਪਣੀ ਜੋਤਿ ਦਾ) ਸਹਾਰਾ ਦਿੱਤਾ ਹੋਇਆ ਹੈ, ਜਿਨਿ = ਜਿਸ (ਪ੍ਰਭੂ) ਨੇ। ਧਾਰਿਆ = (ਆਪਣੀ ਜੋਤਿ ਨਾਲ) ਸਹਾਰਾ ਦਿੱਤਾ ਹੋਇਆ ਹੈ।

ਸੋਈ ਠਾਕੁਰੁ ਮਨਹੁ ਬਿਸਾਰਿਆ ॥੩॥

Who created the soul, breath of life, mind and body. ||3||

ਉਸ ਪਾਲਣਹਾਰ ਪ੍ਰਭੂ ਨੂੰ ਸਾਕਤ ਮਨੁੱਖ ਆਪਣੇ ਮਨ ਤੋਂ ਭੁਲਾਈ ਰੱਖਦਾ ਹੈ ॥੩॥ ਮਨਹੁ = ਮਨ ਤੋਂ ॥੩॥

ਬਧੇ ਬਿਕਾਰ ਲਿਖੇ ਬਹੁ ਕਾਗਰ

Their wickedness and corruption have increased - they are recorded in volumes of books.

(ਇਸ ਤਰ੍ਹਾਂ, ਹੇ ਭਾਈ! ਉਸ ਸਾਕਤ ਦੇ ਇਤਨੇ) ਵਿਕਾਰ ਵਧ ਜਾਂਦੇ ਹਨ ਕਿ ਉਹਨਾਂ ਦੇ ਅਨੇਕਾਂ ਦਫ਼ਤਰ ਹੀ ਲਿਖੇ ਜਾਂਦੇ ਹਨ। ਬਧੇ = ਵਧੇ ਹੋਏ ਹਨ। ਕਾਗਰ = ਕਾਗ਼ਜ਼, ਦਫ਼ਤਰ।

ਨਾਨਕ ਉਧਰੁ ਕ੍ਰਿਪਾ ਸੁਖ ਸਾਗਰ ॥੪॥

O Nanak, they are saved only by the Mercy of God, the Ocean of peace. ||4||

ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਹੇ ਦਇਆ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! (ਤੂੰ ਆਪ ਸਾਨੂੰ ਜੀਵਾਂ ਨੂੰ ਵਿਕਾਰਾਂ ਤੋਂ) ਬਚਾ ਰੱਖ ॥੪॥ ਉਧਰੁ = ਬਚਾ ਲੈ। ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ ਪ੍ਰਭੂ! ॥੪॥

ਪਾਰਬ੍ਰਹਮ ਤੇਰੀ ਸਰਣਾਇ

O Supreme Lord God, I have come to Your Sanctuary.

ਹੇ ਪਾਰਬ੍ਰਹਮ ਪ੍ਰਭੂ! ਜੇਹੜੇ ਮਨੁੱਖ (ਤੇਰੀ ਮਿਹਰ ਨਾਲ) ਤੇਰੀ ਸਰਨ ਆਉਂਦੇ ਹਨ, ਪਾਰਬ੍ਰਹਮ = ਹੇ ਪਾਰਬ੍ਰਹਮ!

ਬੰਧਨ ਕਾਟਿ ਤਰੈ ਹਰਿ ਨਾਇ ॥੧॥ ਰਹਾਉ ਦੂਜਾ ॥੭੮॥੧੪੭॥

Break my bonds, and carry me across, with the Lord's Name. ||1||Second Pause||78||147||

ਉਹ ਤੇਰੇ ਹਰਿ-ਨਾਮ ਦੀ ਬਰਕਤਿ ਨਾਲ (ਆਪਣੇ ਮਾਇਆ ਦੇ) ਬੰਧਨ ਕੱਟ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੧॥ਰਹਾਉ ਦੂਜਾ॥੭੮॥੧੪੭॥ ਨਾਇ = ਨਾਮ ਦੀ ਰਾਹੀਂ ॥੧॥ਰਹਾਉ ਦੂਜਾ॥