ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ ਸਦਾ ਸਚੁ ਭਾਖੰਤੁ ਸੋਹੈ

The True Name is the sacred shrine, the True Name is the cleansing bath of purification and food. The True Name is eternal love; chant the True Name, and be embellished.

ਸਦਾ-ਥਿਰ ਹਰੀ ਦਾ ਨਾਮ ਹੀ (ਗੁਰੂ ਅੰਗਦ ਦੇਵ ਜੀ ਦਾ) ਤੀਰਥ ਹੈ, ਨਾਮ ਹੀ ਇਸ਼ਨਾਨ ਹੈ ਅਤੇ ਨਾਮ ਤੇ ਪਿਆਰ ਹੀ (ਉਹਨਾਂ ਦਾ) ਭੋਜਨ ਹੈ। ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਿਆਂ ਹੀ (ਗੁਰੂ ਅੰਗਦ) ਸੋਭ ਰਿਹਾ ਹੈ। ਸਚੁ = ਸੱਚੇ ਹਰੀ ਦਾ ਨਾਮ। ਭਾਖੰਤ = ਉਚਾਰਦਿਆਂ। ਸੋਹੈ = ਸੋਭ ਰਿਹਾ ਹੈ।

ਸਚੁ ਪਾਇਓ ਗੁਰ ਸਬਦਿ ਸਚੁ ਨਾਮੁ ਸੰਗਤੀ ਬੋਹੈ

The True Name is obtained through the Word of the Guru's Shabad; the Sangat, the Holy Congregation, is fragrant with the True Name.

(ਗੁਰੂ ਅੰਗਦ ਦੇਵ ਜੀ ਨੇ) ਅਕਾਲ ਪੁਰਖ ਦਾ ਨਾਮ ਗੁਰੂ (ਨਾਨਕ ਦੇਵ ਜੀ) ਦੇ ਸ਼ਬਦ ਦੀ ਰਾਹੀਂ ਪ੍ਰਾਪਤ ਕੀਤਾ ਹੈ, ਇਹ ਸੱਚਾ ਨਾਮ ਸੰਗਤਾਂ ਨੂੰ ਸੁਗੰਧਿਤ ਕਰਦਾ ਹੈ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੰਗਤਿ = ਸੰਗਤਾਂ ਨੂੰ। ਬੋਹੈ = ਸੁਗੰਧਿਤ ਕਰਦਾ ਹੈ।

ਜਿਸੁ ਸਚੁ ਸੰਜਮੁ ਵਰਤੁ ਸਚੁ ਕਬਿ ਜਨ ਕਲ ਵਖਾਣੁ

KAL the poet utters the Praises of the one whose self-discipline is the True Name, and whose fast is the True Name.

ਦਾਸ ਕਲ੍ਯ੍ਯਸਹਾਰ ਕਵੀ ਆਖਦਾ ਹੈ, ਜਿਸ (ਗੁਰੂ ਅੰਗਦ ਦੇਵ ਜੀ) ਦਾ ਸੰਜਮ ਅਕਾਲ ਪੁਰਖ ਦਾ ਨਾਮ ਹੈ ਅਤੇ ਵਰਤ ਭੀ ਹਰੀ ਦਾ ਨਾਮ ਹੀ ਹੈ, ਜਿਸੁ ਸੰਜਮੁ = ਜਿਸ (ਗੁਰੂ ਅੰਗਦ ਦੇਵ ਜੀ) ਦਾ ਸੰਜਮ। ਕਲ = ਹੇ ਕਲ੍ਯ੍ਯਸਹਾਰ! ਵਖਾਣੁ = ਆਖ।

ਦਰਸਨਿ ਪਰਸਿਐ ਗੁਰੂ ਕੈ ਸਚੁ ਜਨਮੁ ਪਰਵਾਣੁ ॥੯॥

Gazing upon the Blessed Vision of the Guru's Darshan, one's life is approved and certified in the True Name. ||9||

ਉਸ ਗੁਰੂ ਦਾ ਦਰਸ਼ਨ ਕੀਤਿਆਂ ਸਦਾ-ਥਿਰ ਹਰਿ-ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਮਨੁੱਖਾ-ਜਨਮ ਸਫਲਾ ਹੋ ਜਾਂਦਾ ਹੈ" ॥੯॥ ਸਚੁ = ਸਦਾ-ਥਿਰ ਹਰਿ-ਨਾਮ। ਪਰਵਾਣੁ = ਪ੍ਰਮਾਣੀਕ, ਕਬੂਲ, ਸਫਲ ॥੯॥