ਸੋਰਠਿ ਮਃ ੫ ॥
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ ॥
All the things that you see, O man, you shall have to leave behind.
ਹੇ ਮਨੁੱਖ! ਇਹ ਜਿਤਨਾ ਹੀ ਸਾਜ-ਸਾਮਾਨ ਤੂੰ ਵੇਖ ਰਿਹਾ ਹੈਂ, ਇਹ ਸਾਰਾ ਹੀ (ਅੰਤ) ਛੱਡ ਕੇ ਚਲੇ ਜਾਣਾ ਹੈ। ਜੇਤੀ = ਜਿਤਨੀ ਹੀ। ਸਮਗ੍ਰੀ = ਸਾਮਾਨ। ਤੇਤੀ ਹੀ = ਇਹ ਸਾਰੀ ਹੀ।
ਰਾਮ ਨਾਮ ਸੰਗਿ ਕਰਿ ਬਿਉਹਾਰਾ ਪਾਵਹਿ ਪਦੁ ਨਿਰਬਾਨੀ ॥੧॥
Let your dealings be with the Lord's Name, and you shall attain the state of Nirvaanaa. ||1||
ਪਰਮਾਤਮਾ ਦੇ ਨਾਮ ਨਾਲ ਸਾਂਝ ਬਣਾ, ਤੂੰ ਉਹ ਆਤਮਕ ਦਰਜਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥ ਸੰਗਿ = ਨਾਲ। ਪਦੁ = ਆਤਮਕ ਦਰਜਾ। ਨਿਰਬਾਨੀ = ਵਾਸਨਾ-ਰਹਿਤ ॥੧॥
ਪਿਆਰੇ ਤੂ ਮੇਰੋ ਸੁਖਦਾਤਾ ॥
O my Beloved, You are the Giver of peace.
ਹੇ ਪਿਆਰੇ ਪ੍ਰਭੂ! (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਤੂੰ ਹੀ ਮੇਰਾ ਸੁਖਾਂ ਦਾ ਦਾਤਾ ਹੈਂ। ਪਿਆਰੇ = ਹੇ ਪਿਆਰੇ ਪ੍ਰਭੂ!
ਗੁਰਿ ਪੂਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ ॥ ਰਹਾਉ ॥
The Perfect Guru has given me these Teachings, and I am attuned to You. ||Pause||
(ਜਦੋਂ ਤੋਂ) ਪੂਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ, ਮੈਂ ਤੇਰੇ ਨਾਲ ਹੀ ਪ੍ਰੋਤਾ ਗਿਆ ਹਾਂ ਰਹਾਉ॥ ਗੁਰਿ ਪੂਰੈ = ਪੂਰੇ ਗੁਰੂ ਨੇ। ਪਰਾਤਾ = ਪ੍ਰੋਤਾ ਗਿਆ ਹਾਂ ॥ਰਹਾਉ॥
ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾ ਮਹਿ ਸੁਖੁ ਨਹੀ ਪਾਈਐ ॥
In sexual desire, anger, greed, emotional attachment and self-conceit, peace is not to be found.
ਹੇ ਭਾਈ! ਕਾਮ ਕ੍ਰੋਧ ਲੋਭ ਮੋਹ ਅਹੰਕਾਰ-ਇਸ ਵਿਚ ਫਸੇ ਰਿਹਾਂ ਸੁਖ ਨਹੀਂ ਮਿਲਿਆ ਕਰਦਾ। ਤਾ ਮਹਿ = ਇਹਨਾਂ ਵਿਚ ਫਸੇ ਰਿਹਾਂ।
ਹੋਹੁ ਰੇਨ ਤੂ ਸਗਲ ਕੀ ਮੇਰੇ ਮਨ ਤਉ ਅਨਦ ਮੰਗਲ ਸੁਖੁ ਪਾਈਐ ॥੨॥
So be the dust of the feet of all, O my mind, and then you shall find bliss, joy and peace. ||2||
ਹੇ ਮੇਰੇ ਮਨ! ਤੂੰ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੁ। ਤਦੋਂ ਹੀ ਆਤਮਕ ਆਨੰਦ ਖ਼ੁਸ਼ੀ ਸੁਖ ਪ੍ਰਾਪਤ ਹੁੰਦਾ ਹੈ ॥੨॥ ਰੇਨ = ਚਰਨ-ਧੂੜ। ਸਗਲ ਕੀ = ਸਭਨਾਂ ਦੀ ॥੨॥
ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ ॥
He knows the condition of your inner self, and He will not let your work go in vain - serve Him, O mind.
ਹੇ ਮੇਰੇ ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰ, ਜੇਹੜਾ ਕਿਸੇ ਦੀ ਕੀਤੀ ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ, ਤੇ ਹਰੇਕ ਦੇ ਦਿਲ ਦੀ ਜਾਣਦਾ ਹੈ। ਘਾਲ = ਮੇਹਨਤ। ਭਾਨੈ = ਭੰਨਦਾ, ਨਾਸ ਕਰਦਾ। ਅੰਤਰ ਬਿਧਿ = ਅੰਦਰਲੀ ਹਾਲਤ। ਮਨ = ਹੇ ਮਨ!
ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ॥੩॥
Worship Him, and dedicate this mind unto Him, the Image of the Undying Lord, the Divine Guru. ||3||
ਹੇ ਭਾਈ! ਜੇਹੜਾ ਪ੍ਰਕਾਸ਼-ਰੂਪ ਪ੍ਰਭੂ ਸਭ ਤੋਂ ਵੱਡਾ ਹੈ ਜਿਸ ਦਾ ਸਰੂਪ ਮੌਤ-ਰਹਿਤ ਹੈ, ਉਸ ਦੀ ਪੂਜਾ-ਭਗਤੀ ਕਰ, ਤੇ, ਭੇਟਾ ਵਜੋਂ ਆਪਣਾ ਇਹ ਮਨ ਉਸ ਦੇ ਹਵਾਲੇ ਕਰ ਦੇਹ ॥੩॥ ਹੋਮਿ = ਹਵਨ ਕਰ ਦੇਹ, ਭੇਟਾ ਕਰ ਦੇਹ। ਅਕਾਲ ਮੂਰਤਿ = ਜਿਸ ਦੀ ਹਸਤੀ ਮੌਤ-ਰਹਿਤ ਹੈ ॥੩॥
ਗੋਬਿਦ ਦਾਮੋਦਰ ਦਇਆਲ ਮਾਧਵੇ ਪਾਰਬ੍ਰਹਮ ਨਿਰੰਕਾਰਾ ॥
He is the Lord of the Universe, the Compassionate Lord, the Supreme Lord God, the Formless Lord.
ਗੋਬਿੰਦ ਦਾਮੋਦਰ ਦਇਆ-ਦੇ-ਘਰ, ਮਾਇਆ-ਦੇ-ਪਤੀ, ਪਾਰਬ੍ਰਹਮ ਨਿਰੰਕਾਰ ਦੇ- ਦਾਮੋਦਰ = {ਦਾਮ = ਰੱਸੀ। ਉਦਰ = ਪੇਟ} ਪਰਮਾਤਮਾ। ਮਾਧਵੇ = ਮਾਇਆ ਦਾ ਪਤੀ, ਪ੍ਰਭੂ।
ਨਾਮੁ ਵਰਤਣਿ ਨਾਮੋ ਵਾਲੇਵਾ ਨਾਮੁ ਨਾਨਕ ਪ੍ਰਾਨ ਅਧਾਰਾ ॥੪॥੯॥੨੦॥
The Naam is my merchandise, the Naam is my nourishment; the Naam, O Nanak, is the Support of my breath of life. ||4||9||20||
ਨਾਮ ਨੂੰ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਬਣਾ, ਨਾਮ ਨੂੰ ਹੀ ਹਿਰਦੇ-ਘਰ ਦਾ ਸਾਮਾਨ ਬਣਾ, ਹੇ ਨਾਨਕ! ਨਾਮ ਹੀ ਜਿੰਦ ਦਾ ਆਸਰਾ ਹੈ ॥੪॥੯॥੨੦॥ ਵਰਤਣਿ = ਹਰ ਰੋਜ਼ ਕੰਮ ਆਉਣ ਵਾਲੀ ਚੀਜ਼। ਵਾਲੇਵਾ = ਹਿਰਦੇ-ਘਰ ਦਾ ਸਾਮਾਨ। ਅਧਾਰਾ = ਆਸਰਾ। ਨਾਮੋ = ਨਾਮ ਹੀ ॥੪॥੯॥੨੦॥