ਅੜਿਲ ॥
Arril
ਅੜਿਲ:
ਰੰਗਵਤੀ ਇਹ ਭਾਤਿ ਜਬੈ ਸੁਨਿ ਪਾਇਯੋ ॥
When Rangwatti Rangwatti (the friend) listened to this,
ਰੰਗਵਤੀ (ਨਾਂ ਦੀ ਸਹੇਲੀ) ਨੇ ਜਦ ਇਸ ਤਰ੍ਹਾਂ (ਸਭ ਕੁਝ) ਸੁਣ ਲਿਆ
ਸਕਲ ਪੁਰਖ ਕੌ ਭੇਸ ਤਬ ਆਪੁ ਬਨਾਇਯੋ ॥
She put on the clothes of a man,
ਤਾਂ ਆਪਣਾ ਸਾਰਾ ਭੇਸ ਪੁਰਸ਼ ਦਾ ਬਣਾਇਆ।
ਹ੍ਵੈ ਕੈ ਬਾਜ ਅਰੂੜਿ ਤਬੈ ਤਹ ਕੌ ਚਲੀ ॥
She mounted on a horse,
ਉਹ ਘੋੜੇ ਤੇ ਚੜ੍ਹ ਕੇ ਉਥੋਂ ਲਈ ਚਲ ਪਈ
ਹੋ ਲੀਨੈ ਸਕਲ ਸੁਬੇਸ ਸਖੀ ਬੀਸਕ ਭਲੀ ॥੧੫॥
And taking twenty other friends marched.(15)
ਵੀਹ ਸੁੰਦਰ ਸਖੀਆਂ ਨੂੰ ਲੈ ਕੇ ॥੧੫॥