ਦੋਹਰਾ

Dohira

ਦੋਹਰਾ:

ਸੁਨੁ ਰਾਨੀ ਤੋ ਸੌ ਕਹੌ ਬਾਤ ਸੁਨੋ ਮਹਾਰਾਜ

‘Listen, my Rani and Raja, I am relinquishing my life for sake of my beloved.

ਹੇ ਰਾਣੀ! ਸੁਣ, ਤੈਨੂੰ ਕਹਿੰਦੀ ਹਾਂ। ਹੇ ਮਹਾਰਾਜ! ਸੁਣੋ,

ਪਿਯ ਕਾਰਨ ਜਿਯ ਮੈ ਤਜੌ ਯਹ ਧਨ ਹੈ ਕਿਹ ਕਾਜ ॥੧੮॥

‘What will I do with this wealth ?’(18)

ਮੈਂ ਆਪਣੇ ਪ੍ਰੀਤਮ ਕਾਰਨ ਪ੍ਰਾਣ ਛਡ ਰਹੀ ਹਾਂ, ਇਹ ਧਨ (ਮੇਰੇ) ਕਿਸ ਕੰਮ ॥੧੮॥

ਪਰ ਧਨ ਗਨੌ ਪਖਾਨ ਸੋ ਪਰ ਪਤਿ ਪਿਤਾ ਸਮਾਨ

‘Another person’s property is like a stone and another person’s husband like father.

ਪਰਾਏ ਧਨ ਨੂੰ ਪੱਥਰ ਵਾਂਗ ਅਤੇ ਪਰਾਏ ਪਤੀ ਨੂੰ ਪਿਤਾ ਸਮਾਨ ਸਮਝ ਕੇ

ਪਿਯ ਕਾਰਨ ਜਿਯ ਮੈ ਤਜੌ ਸੁਰਪੁਰ ਕਰੌ ਪਯਾਨ ॥੧੯॥

‘Sacrificing my life for my beloved, I am destined for heaven.’(19)

ਮੈਂ ਆਪਣੇ ਪ੍ਰੀਤਮ ਲਈ ਪ੍ਰਾਣ ਛਡ ਕੇ ਸਵਰਗ ਨੂੰ ਜਾ ਰਹੀ ਹਾਂ ॥੧੯॥