ਦੋਹਰਾ ॥
Dohira
ਦੋਹਰਾ:
ਪ੍ਰੀਤ ਦੁਹਾਨ ਕੀ ਅਤਿ ਬਢੀ ਤ੍ਰੀਯ ਪਿਯਾ ਕੇ ਮਾਹਿ ॥
Their love reached the extremes and she felt as if she was amalgamated with the lover.
ਇਸਤਰੀ ਅਤੇ ਪ੍ਰੀਤਮ ਦੋਹਾਂ ਦੀ ਪ੍ਰੀਤ ਬਹੁਤ ਵੱਧ ਗਈ।
ਪਟ ਛੂਟ︀ਯੋ ਨਿਰਪਟ ਭਏ ਰਹਿਯੋ ਕਪਟ ਕਛੁ ਨਾਹਿ ॥੧੭॥
They both got rid of their aprons and remained there with no secret in between.(17)
ਬਸਤ੍ਰ ਉਤਰ ਗਏ ਅਤੇ (ਦੋਵੇਂ) ਕਪੜਿਆਂ ਤੋਂ ਬਿਨਾ ਹੋ ਗਏ। ਉਨ੍ਹਾਂ ਵਿਚ ਕੋਈ ਕਪਟ ਨਹੀਂ ਰਿਹਾ (ਅਰਥਾਤ-ਦੋਵੇਂ ਭਾਵ-ਮਗਨ ਹੋ ਗਏ ਹਨ) ॥੧੭॥
ਭਾਤਿ ਭਾਤਿ ਆਸਨ ਕਰੈ ਤਰੁਨ ਤਰੁਨਿ ਲਪਟਾਇ ॥
Cuddling and cuddling each other they indulged in taking various position,
ਭਾਂਤ ਭਾਂਤ ਦੇ ਆਸਨ ਕਰ ਕੇ ਪ੍ਰੇਮੀ-ਪ੍ਰੇਮਿਕਾ ਆਪਸ ਵਿਚ ਲਿਪਟਦੇ ਰਹੇ।
ਮੋਦ ਦੁਹਨ ਕੋ ਅਤਿ ਬਢ︀ਯੋ ਗਨਨਾ ਗਨੀ ਨ ਜਾਇ ॥੧੮॥
And the urge achieved the extremes and they lost the counts.(18)
ਦੋਹਾਂ ਦਾ ਆਨੰਦ ਇਤਨਾ ਵੱਧ ਗਿਆ ਕਿ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ॥੧੮॥