ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ ॥
You barbaric brute, with your primitive intellect - reverse your breath and turn it inward.
ਹੇ (ਮਾਇਆ ਦਾ) ਨਸ਼ਾ ਵੰਡਣ ਵਾਲੀ! ਹੇ ਗੰਵਾਰਨ! ਹੇ ਮੇਰੀ ਮੂਰਖ ਅਕਲ! ਮੈਂ ਤਾਂ (ਨਾਮ-ਅੰਮ੍ਰਿਤ ਦੀ ਮੌਜ ਵਿਚ) ਆਪਣੇ ਵਿੰਗੇ ਜਾਂਦੇ ਚੰਚਲ ਮਨ ਨੂੰ (ਮਾਇਆ ਵਲੋਂ) ਵਰਜ ਰਿਹਾ ਹਾਂ। ਰੀ = {'ਇਸਤ੍ਰੀ-ਲਿੰਗ' ਹੈ, ਇਸ ਦੇ ਟਾਕਰੇ ਤੇ ਲਫ਼ਜ਼ 'ਰੇ' ਪੁਲਿੰਗ ਹੈ। 'ਰੇ ਲੋਈ!' ਵਿਚ ਲਫ਼ਜ਼ 'ਲੋਈ' ਪੁਲਿੰਗ ਹੀ ਹੋ ਸਕਦਾ ਹੈ। ਸੋ, ਰਾਗ ਆਸਾ ਦੇ ਸ਼ਬਦ "ਕਰਵਤੁ ਭਲਾ..." ਵਿਚ ਲਫ਼ਜ਼ 'ਲੋਈ' ਕਬੀਰ ਜੀ ਦੀ ਵਹੁਟੀ ਵਾਸਤੇ ਨਹੀਂ ਹੈ}। ਰੀ ਕਲਵਾਰਿ = ਹੇ ਕਲਾਲਣ! ਰੀ ਗਵਾਰਿ = ਹੇ ਗੰਵਾਰਨ! ਮੂਢ = ਮੂਰਖ। ਪਵਨੁ = ਚੰਚਲ (ਮਨ) {"ਸੰਤਹੁ ਮਨ ਪਵਨੈ ਸੁਖੁ ਬਨਿਆ", ਸੋਰਠਿ ਕਬੀਰ}। ਉਲਟੋ ਪਵਨੁ = ਉਲਟਿਆ ਹੋਇਆ ਚੰਚਲ (ਮਨ), ਵਿਗੜਿਆ ਹੋਇਆ ਚੰਚਲ ਮਨ। ਫਿਰਾਵਉ = ਫਿਰਾਵਉਂ, ਮੈਂ ਫਿਰਾ ਰਿਹਾ ਹਾਂ, ਮੈਂ ਮੋੜ ਰਿਹਾ ਹਾਂ, ਮੈਂ ਵਿਗਾੜ ਵਲੋਂ ਵਰਜ ਰਿਹਾ ਹਾਂ।
ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥੧॥
Let your mind be intoxicated with the stream of Ambrosial Nectar which trickles down from the furnace of the Tenth Gate. ||1||
(ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਦੀ ਭੱਠੀ ਬਣਾ ਕੇ ਮੈਂ ਜਿਉਂ ਜਿਉਂ (ਨਾਮ-) ਅੰਮ੍ਰਿਤ ਦੀਆਂ ਧਾਰਾਂ ਚੋਂਦਾ ਹਾਂ, ਤਿਉਂ ਤਿਉਂ ਮੇਰਾ ਮਨ (ਉਸ ਵਿਚ) ਮਸਤ ਹੁੰਦਾ ਜਾ ਰਿਹਾ ਹੈ ॥੧॥ ਮਤਵਾਰ = ਮਤਵਾਲਾ, ਮਸਤ। ਮੇਰ = ਸਭ ਤੋਂ ਉੱਚਾ ਪਰਬਤ ਜਿਸ ਵਿਚ ਸੋਨਾ ਤੇ ਹੀਰੇ ਆਦਿਕ ਮਿਲਦੇ ਮੰਨੇ ਗਏ ਹਨ; (੨) ਮਾਲਾ ਦਾ ਸਭ ਤੋਂ ਉਪਰਲਾ ਮਣਕਾ; (੩) ਸਰੀਰ ਦਾ ਸਭ ਤੋਂ ਉੱਚਾ ਸ਼ਿਰੋਮਣੀ ਹਿੱਸਾ, ਦਿਮਾਗ਼ ਦਸਮ-ਦੁਆਰ। ਸਰ = ਬਰਾਬਰ, ਵਰਗਾ। ਭਾਠੀ = ਭੱਠੀ, ਜਿਸ ਵਿਚ ਅਰਕ ਸ਼ਰਾਬ ਆਦਿਕ ਕੱਢੇ ਜਾਂਦੇ ਹਨ। ਅੰਮ੍ਰਿਤ ਧਾਰ = (ਨਾਮ) ਅੰਮ੍ਰਿਤ ਦੀਆਂ ਧਾਰਾਂ। ਚੁਆਵਉ = ਮੈਂ ਚੁਆ ਰਿਹਾ ਹਾਂ, ਮੈਂ ਕੱਢ ਰਿਹਾ ਹਾਂ ॥੧॥
ਬੋਲਹੁ ਭਈਆ ਰਾਮ ਕੀ ਦੁਹਾਈ ॥
O Siblings of Destiny, call on the Lord.
ਹੇ ਭਾਈ! ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ; ਹੇ ਸੰਤ ਜਨੋ! (ਪ੍ਰਭੂ ਦੇ ਨਾਮ ਦਾ ਜਾਪ-ਰਸ ਅੰਮ੍ਰਿਤ) ਪੀਓ। ਭਈਆ = ਹੇ ਭਾਈ! ਹੇ ਸੱਜਣ! ਦੁਹਾਈ = ਹੋਰ ਗੱਲ ਛੱਡ ਕੇ ਇੱਕੋ ਹੀ ਗੱਲ ਨੂੰ ਮੁੜ ਮੁੜ ਆਖੀ ਜਾਣ ਨੂੰ ਦੁਹਾਈ ਪਾ ਦੇਣਾ ਆਖੀਦਾ ਹੈ। ਰਾਮ ਕੀ ਦੁਹਾਈ = ਹੋਰ ਖ਼ਿਆਲ ਛੱਡ ਕੇ ਪਰਮਾਤਮਾ ਦੇ ਨਾਮ ਦਾ ਮੁੜ ਮੁੜ ਉੱਚਾਰਨ। ਬੋਲਹੁ ਰਾਮ ਕੀ ਦੁਹਾਈ = ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ।
ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥੧॥ ਰਹਾਉ ॥
O Saints, drink in this wine forever; it is so difficult to obtain, and it quenches your thirst so easily. ||1||Pause||
ਇਸ ਨਾਮ-ਰਸ ਅੰਮ੍ਰਿਤ ਦੇ ਪੀਣ ਨਾਲ) ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ ਜੋ ਮੁਸ਼ਕਲ ਨਾਲ ਬਣਿਆ ਕਰਦੀ ਹੈ, (ਇਹ ਅੰਮ੍ਰਿਤ) ਸਹਿਜ ਅਵਸਥਾ ਵਿਚ (ਅਪੜਾ ਕੇ, ਮਾਇਆ ਦੀ) ਪਿਆਸ ਬੁਝਾ ਦੇਂਦਾ ਹੈ ॥੧॥ ਰਹਾਉ ॥ ਸੰਤ = ਹੇ ਸੰਤ ਜਨੋ! ਪੀਵਹੁ = (ਪ੍ਰਭੂ ਦੇ ਨਾਮ ਦਾ ਜਾਪ-ਰੂਪ ਅੰਮ੍ਰਿਤ) ਪੀਓ। ਦੁਰਲਭ = ਜੋ ਬਹੁਤ ਮੁਸ਼ਕਲ ਨਾਲ ਲੱਭੇ। ਸਦਾ ਮਤਿ ਦੁਰਲਭ = (ਹੇ ਸੰਤ ਜਨੋ! ਰਾਮ ਕੀ ਦੁਹਾਈ-ਰੂਪ ਅੰਮ੍ਰਿਤ ਪੀਣ ਨਾਲ) ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ ਜੋ ਮੁਸ਼ਕਲ ਨਾਲ ਮਿਲਦੀ ਹੈ। ਸਹਜੇ = ਸਹਜ ਅਵਸਥਾ ਵਿਚ (ਅਪੜਾ ਕੇ)। ਪਿਆਸ ਬੁਝਾਈ = (ਇਹ ਅੰਮ੍ਰਿਤ ਮਾਇਆ ਦੀ) ਪਿਆਸ ਬੁਝਾ ਦੇਂਦਾ ਹੈ ॥੧॥ ਰਹਾਉ ॥
ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ ॥
In the Fear of God, is the Love of God. Only those few who understand His Love obtain the sublime essence of the Lord, O Siblings of Destiny.
ਹੇ ਭਾਈ! ਜੋ ਜੋ ਮਨੁੱਖ ਇਸ ਹਰਿ-ਨਾਮ ਅੰਮ੍ਰਿਤ ਦਾ ਸੁਆਦ ਚੱਖਦਾ ਹੈ, ਪ੍ਰਭੂ ਦੇ ਡਰ ਵਿਚ ਰਹਿ ਕੇ ਉਸ ਦੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੁੰਦਾ ਹੈ। ਉਸ ਪ੍ਰੇਮ ਦੀ ਬਰਕਤਿ ਨਾਲ ਉਹ ਵਿਰਲੇ (ਭਾਗਾਂ ਵਾਲੇ) ਬੰਦੇ ਇਹ ਗੱਲ ਸਮਝ ਲੈਂਦੇ ਹਨ, ਭੈ ਬਿਚਿ = ਪ੍ਰਭੂ ਦੇ ਅਦਬ ਵਿਚ (ਰਿਹਾਂ)। ਭਾਉ = (ਪ੍ਰਭੂ ਨਾਲ) ਪਿਆਰ। ਭਾਇ = (ਉਸ) ਪਿਆਰ ਦੀ ਰਾਹੀਂ। ਕੋਊ = ਕੋਈ ਵਿਰਲੇ ਵਿਰਲੇ। ਹਰਿ ਰਸੁ = ਹਰਿ-ਨਾਮ ਅੰਮ੍ਰਿਤ ਦਾ ਸੁਆਦ। ਭਾਈ = ਹੇ ਭਾਈ!
ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥੨॥
As many hearts as there are - in all of them, is His Ambrosial Nectar; as He pleases, He causes them to drink it in. ||2||
ਕਿ ਜਿਤਨੇ ਭੀ ਜੀਵ ਹਨ, ਉਹਨਾਂ ਸਭਨਾਂ ਦੇ ਅੰਦਰ ਇਹ ਨਾਮ-ਅੰਮ੍ਰਿਤ ਮੌਜੂਦ ਹੈ। ਪਰ, ਜੋ ਜੀਵ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸੇ ਨੂੰ ਹੀ ਉਹ ਅੰਮ੍ਰਿਤ ਪਿਆਲਦਾ ਹੈ ॥੨॥ ਘਰ = ਸਰੀਰ, ਜੀਵ। ਭਾਵੈ = (ਜੋ ਉਸ ਪ੍ਰਭੂ ਨੂੰ) ਚੰਗਾ ਲੱਗਦਾ ਹੈ। ਤਿਸਹਿ = ਉਸ ਨੂੰ ਹੀ ॥੨॥
ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ ॥
There are nine gates to the one city of the body; restrain your mind from escaping through them.
("ਰਾਮ ਕੀ ਦੁਹਾਈ" ਦੀ ਬਰਕਤਿ ਨਾਲ) ਜੋ ਮਨੁੱਖ ਇਸ ਨੌਂ-ਗੋਲਕੀ ਸਰੀਰ ਦੇ ਅੰਦਰ ਹੀ ਭਟਕਦੇ ਮਨ ਨੂੰ ਮਾਇਆ ਵਲੋਂ ਵਰਜ ਕੇ ਰੋਕ ਰੱਖਦਾ ਹੈ, ਨਗਰੀ ਏਕੈ = ਇਸ ਆਪਣੇ ਸਰੀਰ-ਰੂਪ ਨਗਰ ਵਿਚ ਹੀ। ਧਾਵਤ = ਭਟਕਦੇ ਮਨ ਨੂੰ।
ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲੑੈ ਤਾ ਮਨੁ ਖੀਵਾ ਭਾਈ ॥੩॥
When the knot of the three qualities is untied, then the Tenth Gate opens up, and the mind is intoxicated, O Siblings of Destiny. ||3||
ਉਸ ਦੀ ਤ੍ਰਿਊੜੀ ਮੁੱਕ ਜਾਂਦੀ ਹੈ (ਭਾਵ, ਮਾਇਆ ਦੇ ਕਾਰਨ ਪੈਦਾ ਹੋਈ ਖਿੱਝ ਖ਼ਤਮ ਹੋ ਜਾਂਦੀ ਹੈ), ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਜਾਂਦੀ ਹੈ ਤੇ (ਉਸ ਮਿਲਾਪ ਵਿਚ ਉਸ ਦਾ) ਮਨ ਮਗਨ ਰਹਿੰਦਾ ਹੈ ॥੩॥ ਤ੍ਰਿਕੁਟੀ = ਤ੍ਰਿਊੜੀ, ਖਿੱਝ। ਦਸਵਾ ਦਰੁ = ਦਸਵਾਂ ਦਰਵਾਜ਼ਾ, ਦਿਮਾਗ਼। ਖੂਲ੍ਹੈ = ਖੁਲ੍ਹ ਜਾਂਦਾ ਹੈ, (ਪ੍ਰਭੂ-ਚਰਨਾਂ ਨਾਲ) ਸੰਬੰਧ ਪੈਦਾ ਕਰ ਲੈਂਦਾ ਹੈ। ਖੀਵਾ = ਮਸਤ। ਭਾਈ = ਹੇ ਸੱਜਣ! ॥੩॥
ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ ॥
When the mortal fully realizes the state of fearless dignity, then his sufferings vanish; so says Kabeer after careful deliberation.
ਹੁਣ ਕਬੀਰ ਇਹ ਗੱਲ ਬੜੇ ਯਕੀਨ ਨਾਲ ਆਖਦਾ ਹੈ ਕਿ ('ਰਾਮ ਕੀ ਦੁਹਾਈ' ਦੀ ਬਰਕਤਿ ਨਾਲ) ਮਨ ਵਿਚ ਉਹ ਹਾਲਤ ਪੈਦਾ ਹੋ ਜਾਂਦੀ ਹੈ ਜਿੱਥੇ ਇਸ ਨੂੰ ਦੁਨੀਆ ਦੇ ਕੋਈ) ਡਰ ਨਹੀਂ ਪੋਂਹਦੇ, ਮਨ ਦੇ ਸਾਰੇ ਕਲੇਸ਼ ਨਾਸ ਹੋ ਜਾਂਦੇ ਹਨ। ਅਭੈ ਪਦ = ਨਿਰਭੈਤਾ ਵਾਲੀ ਅਵਸਥਾ, ਮਨ ਦੀ ਉਹ ਹਾਲਤ ਜਿੱਥੇ ਦੁਨੀਆ ਦੇ ਕੋਈ ਡਰ ਨਹੀਂ ਪੋਂਹਦੇ। ਤਹ = ਉਸ ਅਵਸਥਾ ਵਿਚ, ਉੱਥੇ। ਕਹਿ = ਕਹੇ, ਆਖਦਾ ਹੈ। ਬੀਚਾਰੀ = ਵਿਚਾਰ ਕੇ, ਸੋਚ-ਸਮਝ ਕੇ।
ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ ॥੪॥੩॥
Turning away from the world, I have obtained this wine, and I am intoxicated with it. ||4||3||
(ਪਰ ਇਹ ਨਾਮ-ਅੰਮ੍ਰਿਤ ਹਾਸਲ ਕਰਨ ਵਾਲਾ ਰਾਹ, ਔਖਾ ਪਹਾੜੀ ਰਾਹ ਹੈ) ਇਸ ਔਖੇ ਚੜ੍ਹਾਈ ਦੇ ਰਾਹ ਚੜ੍ਹਦਿਆਂ ਹੀ ਇਹ ਨਸ਼ਾ ਪ੍ਰਾਪਤ ਹੁੰਦਾ ਹੈ (ਤੇ ਇਹ ਨਸ਼ਾ ਇਉਂ ਹੈ) ਜਿਵੇਂ ਅੰਗੂਰੀ ਸ਼ਰਾਬ ਦਾ ਨਸ਼ਾ ਹੁੰਦਾ ਹੈ ॥੪॥੩॥ ਉਬਟ = {Skt. उद्वत् = An elevation, hill, ਪ੍ਰਾਕ੍ਰਿਤ-ਰੂਪ ਹੈ 'ਉਬਟ'} ਔਖੀ ਘਾਟੀ, ਔਖੇ ਚੜ੍ਹਾਈ ਵਾਲੇ ਪਾਸੇ। ਮਦੁ = ਨਸ਼ਾ। ਖੁਮਾਰੀ = ਮਸਤੀ, ਨਸ਼ਾ। ਖੋਂਦ = {क्षौद्र) ਦਾਖ ਦਾ ਰਸ, ਅੰਗੂਰੀ ਸ਼ਰਾਬ। ਖੋਂਦ ਖੁਮਾਰੀ = ਅੰਗੂਰੀ ਸ਼ਰਾਬ ਦਾ ਨਸ਼ਾ ॥੪॥੩॥