ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥
Irrigate your mind with the Name of the Lord, Har, Har.
ਹੇ ਭਾਈ! ਆਪਣੇ ਮਨ ਵਿਚ ਸਦਾ ਪਰਮਾਤਮਾ ਦਾ ਨਾਮ-ਅੰਮ੍ਰਿਤ ਸਿੰਜਦਾ ਰਹੁ, ਮਹਿ = ਵਿਚ। ਸਿੰਚਹੁ = ਸਿੰਜੋ, ਛੱਟੇ ਦਿਉ।
ਅਨਦਿਨੁ ਕੀਰਤਨੁ ਹਰਿ ਗੁਣ ਗਾਮ ॥੧॥
Night and day, sing the Kirtan of the Lord's Praises. ||1||
ਅਤੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਪਰਮਾਤਮਾ ਦੇ ਗੁਣ ਗਾਇਆ ਕਰ ॥੧॥ ਅਨਦਿਨੁ = ਹਰ ਰੋਜ਼। ਗਾਮ = ਗਾਵੋ ॥੧॥
ਐਸੀ ਪ੍ਰੀਤਿ ਕਰਹੁ ਮਨ ਮੇਰੇ ॥
Enshrine such love, O my mind,
ਹੇ ਮੇਰੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਬਣਾ, ਮਨ = ਹੇ ਮਨ!
ਆਠ ਪਹਰ ਪ੍ਰਭ ਜਾਨਹੁ ਨੇਰੇ ॥੧॥ ਰਹਾਉ ॥
that twenty-four hours a day, God will seem near to you. ||1||Pause||
ਕਿ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਨੂੰ ਆਪਣੇ ਨੇੜੇ ਵੱਸਦਾ ਸਮਝ ਸਕੇਂ ॥੧॥ ਰਹਾਉ ॥ ਨੇਰੇ = ਨੇੜੇ, ਅੰਗ-ਸੰਗ (ਵੱਸਦਾ)। ਜਾਨਹੁ = ਸਮਝੋ ॥੧॥ ਰਹਾਉ ॥
ਕਹੁ ਨਾਨਕ ਜਾ ਕੇ ਨਿਰਮਲ ਭਾਗ ॥
Says Nanak, one who has such immaculate destiny
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਚੰਗੇ ਭਾਗ (ਜਾਗਦੇ ਹਨ) ਨਾਨਕ = ਹੇ ਨਾਨਕ! ਜਾ ਕੇ = ਜਿਸ (ਮਨੁੱਖ) ਦੇ।
ਹਰਿ ਚਰਨੀ ਤਾ ਕਾ ਮਨੁ ਲਾਗ ॥੨॥੭॥੨੫॥
- his mind is attached to the Lord's Feet. ||2||7||25||
ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਗਿੱਝ ਜਾਂਦਾ ਹੈ ॥੨॥੭॥੨੫॥ ਤਾ ਕਾ = ਉਸ ਦਾ ॥੨॥੭॥੨੫॥