ਸਲੋਕੁ

Salok:

ਸਲੋਕ।

ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ

One who seeks the Sanctuary of the Saints shall be saved.

ਜੋ ਮਨੁੱਖ ਸੰਤਾਂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ; ਜਨੁ = ਮਨੁੱਖ। ਪਰੈ = ਪੈਂਦਾ ਹੈ। ਉਧਰਨਹਾਰੁ = (ਮਾਇਆ ਦੇ ਹੱਲੇ ਤੋਂ) ਬਚਣ ਜੋਗਾ।

ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥

One who slanders the Saints, O Nanak, shall be reincarnated over and over again. ||1||

(ਪਰ) ਹੇ ਨਾਨਕ! ਸੰਤਾਂ ਦੀ ਨਿੰਦਿਆ ਕਰਨ ਨਾਲ ਮੁੜ ਮੁੜ ਜੰਮੀਦਾ ਹੈ (ਭਾਵ, ਜਨਮ ਮਰਨ ਦੇ ਚੱਕ੍ਰ ਵਿਚ ਪੈ ਜਾਈਦਾ ਹੈ) ॥੧॥ ਬਹੁਰਿ ਬਹੁਰਿ = ਮੁੜ ਮੁੜ, ਫੇਰ ਫੇਰ। ਅਵਤਾਰ = ਜਨਮ ॥੧॥