ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥
Kabeer, how can I even describe the extent of the joy of the Lord's Lotus Feet?
(ਪਰ), ਹੇ ਕਬੀਰ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਟਿਕੇ ਰਹਿਣ ਦੇ ਹੁਲਾਰੇ ਦਾ ਅੰਦਾਜ਼ਾ ਕਿਵੇਂ ਕੋਈ ਦੱਸ ਸਕਦਾ ਹੈ? ਮਉਜ ਕੋ = ਲਹਰ ਦਾ, ਹੁਲਾਰੇ ਦਾ। ਕਹਿ = ਕਹੇ, ਦੱਸੇ। ਕੈਸੇ = ਕਿਵੇਂ? ਉਨਮਾਨ = (Skt. उन्मान = measuring, price) ਤੋਲ, ਅੰਦਾਜ਼ਾ; ਕੀਮਤ।
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥
I cannot describe its sublime glory; it has to be seen to be appreciated. ||121||
(ਜੀਭ ਨਾਲ) ਉਸ ਮੌਜ ਦਾ ਬਿਆਨ ਕਰਨਾ ਫਬਦਾ ਹੀ ਨਹੀਂ ਹੈ; ਉਹ ਕੇਡਾ ਕੁ ਹੁਲਾਰਾ ਹੈ? ਇਹ ਤਾਂ ਉਹ ਹੁਲਾਰਾ ਲਿਆਂ ਹੀ ਤਸੱਲੀ ਹੁੰਦੀ ਹੈ ॥੧੨੧॥ ਕਹਿਬੇ ਕਉ = ਬਿਆਨ ਕਰਨ ਨਾਲ। ਪਰਵਾਨੁ = ਪ੍ਰਮਾਣੀਕ, ਮੰਨਣ-ਯੋਗ ॥੧੨੧॥