ਵਡਹੰਸੁ ਮਹਲਾ ੩ ॥
Wadahans, Third Mehl:
ਵਡਹੰਸ ਤੀਜੀ ਪਾਤਿਸ਼ਾਹੀ।
ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥
From the Perfect Guru, the Naam is obtained.
ਹੇ ਮੇਰੇ ਮਨ! ਤੂੰ ਗੁਰੂ ਪਾਸੋਂ ਨਾਮ ਹਾਸਲ ਕਰ, ਤੇ = ਤੋਂ, ਪਾਸੋਂ। ਪਾਇਆ ਜਾਇ = ਮਿਲ ਸਕਦਾ ਹੈ।
ਸਚੈ ਸਬਦਿ ਸਚਿ ਸਮਾਇ ॥੧॥
Through the Shabad, the True Word of God, one merges in the True Lord. ||1||
ਜਿਸ ਸਚੇ ਸ਼ਬਦ ਦੀ ਰਾਹੀਂ ਤੂੰ ਸਦਾ-ਥਿਰ ਪ੍ਰਭੂ ਵਿੱਚ ਸਮਾ ਜਾਏਂ ॥੧॥ ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ ॥੧॥
ਏ ਮਨ ਨਾਮੁ ਨਿਧਾਨੁ ਤੂ ਪਾਇ ॥
O my soul, obtain the treasure of the Naam,
ਹੇ ਮੇਰੇ ਮਨ! ਤੂੰ ਨਾਮ-ਖ਼ਜ਼ਾਨਾ ਹਾਸਲ ਕਰ (ਗੁਰੂ ਕੋਲੋਂ), ਨਿਧਾਨੁ = ਖ਼ਜ਼ਾਨਾ। ਪਾਇ = ਪ੍ਰਾਪਤ ਕਰ।
ਆਪਣੇ ਗੁਰ ਕੀ ਮੰਨਿ ਲੈ ਰਜਾਇ ॥੧॥ ਰਹਾਉ ॥
by submitting to the Will of your Guru. ||1||Pause||
ਆਪਣੇ ਗੁਰੂ ਦੇ ਹੁਕਮ ਨੂੰ ਮਨ ਕਿ ॥੧॥ ਰਹਾਉ ॥ ਰਜਾਇ = ਹੁਕਮ ॥੧॥ ਰਹਾਉ ॥
ਗੁਰ ਕੈ ਸਬਦਿ ਵਿਚਹੁ ਮੈਲੁ ਗਵਾਇ ॥
Through the Word of the Guru's Shabad, filth is washed away from within.
ਗੁਰ ਦੇ ਸ਼ਬਦ ਵਿਚ ਜੁੜਨ ਨਾਲ ਅੰਦਰੋਂ (ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਸਬਦਿ = ਸ਼ਬਦ ਵਿਚ। ਗਵਾਇ = ਦੂਰ ਕਰ ਲੈਂਦਾ ਹੈ।
ਨਿਰਮਲੁ ਨਾਮੁ ਵਸੈ ਮਨਿ ਆਇ ॥੨॥
The Immaculate Naam comes to abide within the mind. ||2||
ਤੇ ਪਰਮਾਤਮਾ ਦਾ ਪਵਿਤ੍ਰ ਨਾਮ ਮਨ ਵਿਚ ਵੱਸਾ ਜਾਂਦਾ ਹੈ ॥੨॥ ਨਿਰਮਲ = ਪਵਿਤ੍ਰ। ਮਨਿ = ਮਨ ਵਿਚ ॥੨॥
ਭਰਮੇ ਭੂਲਾ ਫਿਰੈ ਸੰਸਾਰੁ ॥
Deluded by doubt, the world wanders around.
ਜਗਤ ਭਟਕਣਾ ਦੇ ਕਾਰਨ (ਜੀਵਨ ਦੇ ਸਹੀ ਰਸਤੇ ਤੋਂ) ਭੁੱਲਿਆ ਫਿਰਦਾ ਹੈ, ਭਰਮੇ = ਭਟਕਣਾ ਵਿਚ। ਭੂਲਾ = ਕੁਰਾਹੇ ਪਿਆ ਹੋਇਆ।
ਮਰਿ ਜਨਮੈ ਜਮੁ ਕਰੇ ਖੁਆਰੁ ॥੩॥
It dies, and is born again, and is ruined by the Messenger of Death. ||3||
ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ਤੇ ਜਮ-ਰਾਜ ਸਦਾ ਇਸ ਨੂੰ ਖ਼ੁਆਰ ਕਰਦਾ ਹੈ ॥੩॥ ਮਰਿ ਜਨਮੈ = (ਮੁੜ ਮੁੜ) ਮਰਦਾ ਜੰਮਦਾ ਹੈ ॥੩॥
ਨਾਨਕ ਸੇ ਵਡਭਾਗੀ ਜਿਨ ਹਰਿ ਨਾਮੁ ਧਿਆਇਆ ॥
O Nanak, very fortunate are those who meditate on the Name of the Lord.
ਹੇ ਨਾਨਕ! ਉਹ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਕੀਤਾ, ਸੇ = ਉਹ ਮਨੁੱਖ {ਬਹੁ-ਵਚਨ}।
ਗੁਰ ਪਰਸਾਦੀ ਮੰਨਿ ਵਸਾਇਆ ॥੪॥੮॥
By Guru's Grace, they enshrine the Name within their minds. ||4||8||
ਅਤੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਇਆ ॥੪॥੮॥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਮੰਨਿ = ਮਨਿ, ਮਨ ਵਿਚ ॥੪॥੮॥