ਤ੍ਰਿਯੋ ਬਾਚ

ਇਸਤਰੀ ਨੇ ਕਿਹਾ:

ਕੋਟਵਾਰ ਪੈ ਜਾਇ ਪੁਕਾਰਿਯੋ

ਕੋਤਵਾਲ ਪਾਸ ਜਾ ਕੇ ਪੁਕਾਰ ਕੀਤੀ

ਕਿਨੀ ਚੋਰ ਧਨ ਹਰਿਯੋ ਹਮਾਰਿਯੋ

She raised hue and cry in the police station, ‘A thief had robbed all our wealth.

ਕਿ ਕਿਸੇ ਚੋਰ ਨੇ ਸਾਡਾ ਧਨ ਲੁਟ ਲਿਆ ਹੈ।

ਸਕਲ ਲੋਕ ਤਿਹ ਠਾ ਪਗ ਧਰਿਯੈ

ਸਾਰੇ ਲੋਕ ਉਥੇ ਪਹੁੰਚਣ

ਹਮਰੋ ਕਛੁਕ ਨ︀ਯਾਇ ਬਿਚਰਿਯੈ ॥੭॥

‘You all people come with me and do justice to us.’(7)

ਅਤੇ ਸਾਡਾ ਕੁਝ ਨਿਆਂ ਵਿਚਾਰਨ ॥੭॥

ਕਾਜੀ ਕੋਟਵਾਰ ਕੌ ਲ︀ਯਾਈ

(ਉਹ ਇਸਤਰੀ) ਕਾਜ਼ੀ ਅਤੇ ਕੋਤਵਾਲ ਨੂੰ ਲੈ ਆਈ

ਸਭ ਲੋਗਨ ਕੋ ਸਾਧਿ ਦਿਖਾਈ

She brough t the Quazi and the chief of the police and showed the place of break-in.

ਅਤੇ ਸਾਰਿਆਂ ਲੋਕਾਂ ਨੂੰ ਸੰਨ੍ਹ ਵਿਖਾਈ।

ਤਾ ਕੌ ਹੇਰਿ ਅਧਿਕ ਪਤਿ ਰੋਯੋ

ਉਸ (ਸੰਨ੍ਹ) ਨੂੰ ਵੇਖ ਕੇ ਪਤੀ ਵੀ ਬਹੁਤ ਰੋਇਆ

ਚੋਰਨ ਮੋਰ ਸਕਲ ਧਨੁ ਖੋਯੋ ॥੮॥

Her husband cried abundantly, ‘The thief has taken our everything.’(8)

ਕਿ ਚੋਰਾਂ ਨੇ ਮੇਰਾ ਸਾਰਾ ਧਨ ਲੁਟ ਲਿਆ ਹੈ ॥੮॥

ਦੇਖਤ ਤਿਨੈ ਮੂੰਦ ਵਹ ਲਈ

ਉਨ੍ਹਾਂ ਦੇ ਵੇਖਦਿਆਂ (ਉਸ ਨੇ) ਉਹ (ਸੰਨ੍ਹ) ਬੰਦ ਕਰ ਦਿੱਤੀ

ਰਹਨ ਤੈਸਿਯੈ ਅੰਤਰ ਦਈ

After displaying the place, she got the wall repaired spuriously.

ਪਰ ਅੰਦਰੋਂ ਉਸੇ ਤਰ੍ਹਾਂ ਰਹਿਣ ਦਿੱਤੀ।

ਦਿਨ ਬੀਤਯੋ ਰਜਨੀ ਹ੍ਵੈ ਆਈ

ਦਿਨ ਬੀਤ ਗਿਆ ਅਤੇ ਰਾਤ ਹੋ ਗਈ।

ਤਿਸੀ ਪੈਂਡ ਹ੍ਵੈ ਆਪੁ ਸਿਧਾਈ ॥੯॥

When the day had gone by, the lady left the place through the same way.(9)

ਉਸੇ (ਸੰਨ੍ਹ ਦੇ) ਰਸਤੇ ਆਪ ਵੀ ਭਜ ਗਈ ॥੯॥