ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ ॥

Fareed, you have gone to the Lord's Door. Have you seen the gong there?

ਹੇ ਫਰੀਦ! ਕੀ (ਕਿਸੇ) ਬੂਹੇ ਤੇ (ਕਿਸੇ) ਦਰਵਾਜ਼ੇ ਤੇ ਜਾ ਕੇ (ਕਦੇ) ਘੜੀਆਲ (ਵੱਜਦਾ) ਵੇਖਿਆ ਈ? ਦਰਿ = ਦਰ ਤੇ, ਬੂਹੇ ਤੇ। ਦਰਵਾਜੈ = ਦਰਵਾਜ਼ੇ ਤੇ। ਜਾਇ ਕੈ = ਜਾ ਕੇ। ਕਿਉਂ = ਕੀ?

ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ ॥੩੯॥

This blameless object is being beaten - imagine what is in store for us sinners! ||39||

ਇਹ (ਘੜਿਆਲ) ਬੇ-ਦੋਸਾ (ਹੀ) ਮਾਰ ਖਾਂਦਾ ਹੈ, (ਭਲਾ) ਅਸਾਡਾ ਦੋਸੀਆਂ ਦਾ ਕੀਹ ਹਾਲ? ॥੩੯॥ ਨਿਦੋਸਾ = ਬੇ-ਦੋਸਾ। ਮਾਰੀਐ = ਮਾਰ ਖਾਂਦਾ ਹੈ ॥੩੯॥