ਚੌਪਈ

Chaupaee

ਚੌਪਈ:

ਜਬ ਰਾਜਾ ਪੂਜਾ ਕਹ ਜਾਵੈ

ਜਦੋਂ ਰਾਜਾ ਪੂਜਾ ਕਰਨ ਜਾਂਦਾ,

ਤਬ ਵਹੁ ਸਮੌ ਜਾਰ ਤ੍ਰਿਯ ਪਾਵੈ

Whenever Raja went out to attend prayers, at that time, her patron would come.

ਤਦ ਉਸ ਵੇਲੇ ਯਾਰ ਇਸਤਰੀ ਨਾਲ ਮਿਲਾਪ ਕਰਦਾ।

ਮਿਲਿ ਬਾਤੈ ਦੋਊ ਯੌ ਕਰਹੀ

(ਉਹ) ਦੋਵੇਂ ਆਪਸ ਵਿਚ ਮਿਲ ਕੇ ਇਸ ਤਰ੍ਹਾਂ ਗੱਲਾਂ ਕਰਦੇ

ਨ੍ਰਿਪ ਕੀ ਕਾਨਿ ਕਛੂ ਨਹਿ ਧਰਹੀ ॥੬॥

They gossiped freely without any care of the Raja,(6)

ਅਤੇ ਰਾਜੇ ਦੀ ਕੋਈ ਪਰਵਾਹ ਹੀ ਨਾ ਕਰਦੇ ॥੬॥

ਸਾਮੁਹਿ ਤਾਹਿ ਹੁਤੋ ਦਰਵਾਜੋ

ਉਸ ਦੇ ਸਾਹਮਣੇ (ਰਾਜੇ ਦੇ ਘਰ ਦਾ) ਦਰਵਾਜ਼ਾ ਸੀ।

ਲਾਗਿ ਰਹਾ ਭੀਤਨ ਸੌ ਰਾਜੋ

As the Raja’s door was quite opposite, and the Raja could hear their conversation.

(ਇਕ ਦਿਨ) ਰਾਜਾ ਕੰਧਾਂ ਨਾਲ ਲਗ ਕੇ (ਸਭ ਕੁਝ ਸੁਣਦਾ ਰਿਹਾ)।

ਜਬ ਇਹ ਭਾਤਿ ਜਾਰ ਸੁਨਿ ਪਾਯੋ

ਜਦ ਯਾਰ ਨੂੰ ਇਸ ਦਾ ਪਤਾ ਲਗਾ

ਭਾਜਿ ਗਯੋ ਸਕ︀ਯੋ ਠਹਰਾਯੋ ॥੭॥

When the friend learnt this, he did not stay and ran away.(7)

(ਤਾਂ ਉਹ) ਠਹਿਰ ਨਾ ਸਕਿਆ, ਭਜ ਗਿਆ ॥੭॥