ਗਉੜੀ ਬੈਰਾਗਣਿ ਮਹਲਾ

Gauree Bairaagan, Fourth Mehl:

ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।

ਹਮਰੈ ਮਨਿ ਚਿਤਿ ਹਰਿ ਆਸ ਨਿਤ ਕਿਉ ਦੇਖਾ ਹਰਿ ਦਰਸੁ ਤੁਮਾਰਾ

Within my conscious mind is the constant longing for the Lord. How can I behold the Blessed Vision of Your Darshan, Lord?

ਹੇ ਹਰੀ! ਮੇਰੇ ਮਨ ਵਿਚ ਚਿੱਤ ਵਿਚ ਸਦਾ ਇਹ ਆਸ ਰਹਿੰਦੀ ਹੈ ਕਿ ਮੈਂ ਕਿਸੇ ਤਰ੍ਹਾਂ ਤੇਰਾ ਦਰਸਨ ਕਰ ਸਕਾਂ। ਮਨਿ = ਮਨ ਵਿਚ। ਚਿਤਿ = ਚਿਤ ਵਿਚ। ਹਰਿ = ਹੇ ਹਰੀ! ਦੇਖਾ = ਦੇਖਾਂ, ਮੈਂ ਵੇਖਾਂ।

ਜਿਨਿ ਪ੍ਰੀਤਿ ਲਾਈ ਸੋ ਜਾਣਤਾ ਹਮਰੈ ਮਨਿ ਚਿਤਿ ਹਰਿ ਬਹੁਤੁ ਪਿਆਰਾ

One who loves the Lord knows this; the Lord is very dear to my conscious mind.

(ਹੇ ਭਾਈ!) ਜਿਸ ਹਰੀ ਨੇ ਮੇਰੇ ਅੰਦਰ ਆਪਣਾ ਪਿਆਰ ਪੈਦਾ ਕੀਤਾ ਹੈ ਉਹੀ ਜਾਣਦਾ ਹੈ, ਮੈਨੂੰ ਆਪਣੇ ਮਨ ਵਿਚ ਚਿੱਤ ਵਿਚ ਹਰੀ ਬਹੁਤ ਪਿਆਰਾ ਲੱਗ ਰਿਹਾ ਹੈ। ਜਿਨਿ = ਜਿਸ (ਹਰੀ) ਨੇ।

ਹਉ ਕੁਰਬਾਨੀ ਗੁਰ ਆਪਣੇ ਜਿਨਿ ਵਿਛੁੜਿਆ ਮੇਲਿਆ ਮੇਰਾ ਸਿਰਜਨਹਾਰਾ ॥੧॥

I am a sacrifice to my Guru, who has re-united me with my Creator Lord; I was separated from Him for such a long time! ||1||

ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਮੇਰਾ ਵਿੱਛੁੜਿਆ ਹੋਇਆ ਸਿਰਜਣਹਾਰ ਹਰੀ ਮਿਲਾ ਦਿੱਤਾ ਹੈ ॥੧॥

ਮੇਰੇ ਰਾਮ ਹਮ ਪਾਪੀ ਸਰਣਿ ਪਰੇ ਹਰਿ ਦੁਆਰਿ

O my Lord, I am a sinner; I have come to Your Sanctuary, and fallen at Your Door, Lord.

ਹੇ ਮੇਰੇ ਮਨ! ਮੈਂ ਪਾਪੀ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆ ਡਿੱਗਾ ਹਾਂ, ਦੁਆਰਿ = ਦਰ ਤੇ।

ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ ॥੧॥ ਰਹਾਉ

My intellect is worthless; I am filthy and polluted. Please shower me with Your Mercy sometime. ||1||Pause||

ਕਿ ਸ਼ਾਇਦ (ਇਸ ਤਰ੍ਹਾਂ) ਤੂੰ ਆਪਣੀ ਮਿਹਰ ਕਰ ਕੇ ਮੈਨੂੰ ਗੁਣ-ਹੀਨ ਨੂੰ ਆਪਣੇ ਚਰਨਾਂ ਵਿਚ ਜੋੜ ਲਏਂ ॥੧॥ ਰਹਾਉ ॥ ਮਤੁ = ਸ਼ਾਇਦ ॥੧॥ ਰਹਾਉ ॥

ਹਮਰੇ ਅਵਗੁਣ ਬਹੁਤੁ ਬਹੁਤੁ ਹੈ ਬਹੁ ਬਾਰ ਬਾਰ ਹਰਿ ਗਣਤ ਆਵੈ

My demerits are so many and numerous. I have sinned so many times, over and over again. O Lord, they cannot be counted.

ਹੇ ਹਰੀ! ਮੇਰੇ ਅੰਦਰ ਬੇਅੰਤ ਅਉਗਣ ਹਨ, ਗਿਣੇ ਨਹੀਂ ਜਾ ਸਕਦੇ, ਮੈਂ ਮੁੜ ਮੁੜ ਔਗਣ ਕਰਦਾ ਹਾਂ। ਗਣਤ ਨ ਆਵੈ = ਗਿਣਤੀ ਕੀਤੀ ਨਹੀਂ ਜਾ ਸਕਦੀ।

ਤੂੰ ਗੁਣਵੰਤਾ ਹਰਿ ਹਰਿ ਦਇਆਲੁ ਹਰਿ ਆਪੇ ਬਖਸਿ ਲੈਹਿ ਹਰਿ ਭਾਵੈ

You, Lord, are the Merciful Treasure of Virtue. When it pleases You, Lord, You forgive me.

ਤੂੰ ਗੁਣਾਂ ਦਾ ਮਾਲਕ ਹੈਂ, ਦਇਆ ਦਾ ਘਰ ਹੈਂ ਜਦੋਂ ਤੇਰੀ ਰਜ਼ਾ ਹੁੰਦੀ ਹੈ ਤੂੰ ਆਪ ਹੀ ਬਖ਼ਸ਼ ਲੈਂਦਾ ਹੈਂ।

ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦੀਓ ਹਰਿ ਨਾਮੁ ਛਡਾਵੈ ॥੨॥

I am a sinner, saved only by the Company of the Guru. He has bestowed the Teachings of the Lord's Name, which saves me. ||2||

(ਹੇ ਭਾਈ!) ਸਾਡੇ ਵਰਗੇ ਪਾਪੀਆਂ ਨੂੰ ਹਰੀ ਗੁਰੂ ਦੀ ਸੰਗਤਿ ਵਿਚ ਰੱਖਦਾ ਹੈ, ਉਪਦੇਸ਼ ਦੇਂਦਾ ਹੈ, ਤੇ ਉਸ ਦਾ ਨਾਮ ਵਿਕਾਰਾਂ ਤੋਂ ਖ਼ਲਾਸੀ ਕਰਾ ਦੇਂਦਾ ਹੈ ॥੨॥

ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ

What Glorious Virtues of Yours can I describe, O my True Guru? When the Guru speaks, I am transfixed with wonder.

ਹੇ ਮੇਰੇ ਸਤਿਗੁਰੂ! ਮੈਂ ਤੇਰੇ ਗੁਣ ਕੀਹ ਕੀਹ ਦੱਸਾਂ? ਜਦੋਂ ਮੈਂ 'ਗੁਰੂ ਗੁਰੂ' ਜਪਦਾ ਹਾਂ, ਮੇਰੀ ਅਸਚਰਜ ਆਤਮਕ ਹਾਲਤ ਬਣ ਜਾਂਦੀ ਹੈ। ਕਹਾ = ਕਹਾਂ, ਮੈਂ ਆਖਾਂ। ਗੁਰੁ ਬੋਲਹ = ਅਸੀਂ 'ਗੁਰੂ ਗੁਰੂ' ਬੋਲਦੇ ਹਾਂ। ਬਿਸਮੁ = ਅਸਚਰਜ ਆਤਮਕ ਹਾਲਤ।

ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ

Can anyone else save a sinner like me? The True Guru has protected and saved me.

ਸਾਡੇ ਵਰਗੇ ਪਾਪੀਆਂ ਨੂੰ ਜਿਵੇਂ ਸਤਿਗੁਰੂ ਨੇ ਰੱਖ ਲਿਆ ਹੈ (ਵਿਕਾਰਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ਹੋਰ ਕੌਣ (ਇਸ ਤਰ੍ਹਾਂ) ਰੱਖ ਸਕਦਾ ਹੈ? ਸਤਿਗੁਰਿ = ਸਤਿਗੁਰ ਨੇ।

ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥੩॥

O Guru, You are my father. O Guru, You are my mother. O Guru, You are my relative, companion and friend. ||3||

ਹੇ ਹਰੀ! ਤੂੰ ਹੀ ਮੇਰਾ ਗੁਰੂ ਹੈਂ, ਮੇਰਾ ਪਿਤਾ ਹੈਂ, ਮੇਰਾ ਰਿਸ਼ਤੇਦਾਰ ਹੈਂ, ਮੇਰਾ ਮਿੱਤਰ ਹੈਂ ॥੩॥ ਬੰਧਪੁ = ਰਿਸ਼ਤੇਦਾਰ। ਸਖਾ = ਮਿੱਤਰ ॥੩॥

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ

My condition, O my True Guru - that condition, O Lord, is known only to You.

ਹੇ ਮੇਰੇ ਸਤਿਗੁਰੂ! ਹੇ ਮੇਰੇ ਹਰੀ! ਜੇਹੜੀ ਮੇਰੀ ਹਾਲਤ ਹੁੰਦੀ ਸੀ ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ। ਬਿਧਿ = ਹਾਲਤ। ਸਾ ਬਿਧਿ = ਉਹ ਹਾਲਤ।

ਹਮ ਰੁਲਤੇ ਫਿਰਤੇ ਕੋਈ ਬਾਤ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ

I was rolling around in the dirt, and no one cared for me at all. In the Company of the Guru, the True Guru, I, the worm, have been raised up and exalted.

ਮੈਂ ਰੁਲਦਾ ਫਿਰਦਾ ਸਾਂ ਕੋਈ ਮੇਰੀ ਵਾਤ ਨਹੀਂ ਸੀ ਪੁੱਛਦਾ ਤੂੰ ਮੈਨੂੰ ਕੀੜੇ ਨੂੰ ਗੁਰੂ ਸਤਿਗੁਰੂ ਦੇ ਚਰਨਾਂ ਵਿਚ ਲਿਆ ਕੇ ਵਡਿਆਈ ਬਖ਼ਸ਼ੀ। ਕੀਰੇ = ਕੀੜੇ। ਥਾਪੇ = ਥਾਪਨਾ ਦਿੱਤੀ, ਵਡਿਆਈ ਦਿੱਤੀ।

ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥੪॥੫॥੧੧॥੪੯॥

Blessed, blessed is the Guru of servant Nanak; meeting Him, all my sorrows and troubles have come to an end. ||4||5||11||49||

(ਹੇ ਭਾਈ!) ਦਾਸ ਨਾਨਕ ਦਾ ਗੁਰੂ ਧੰਨ ਹੈ ਧੰਨ ਹੈ ਜਿਸ (ਗੁਰੂ) ਨੂੰ ਮਿਲ ਕੇ ਮੇਰੇ ਸਾਰੇ ਸੋਗ ਮੁੱਕ ਗਏ ਮੇਰੇ ਸਾਰੇ ਕਲੇਸ਼ ਦੂਰ ਹੋ ਗਏ ॥੪॥੫॥੧੧॥੪੯॥ ਕੇਰਾ = ਦਾ। ਸਭਿ = ਸਾਰੇ ॥੪॥