ਸਲੋਕੁ ਮਃ ੩ ॥
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
ਵਾਹੁ ਵਾਹੁ ਆਪਿ ਅਖਾਇਦਾ ਗੁਰਸਬਦੀ ਸਚੁ ਸੋਇ ॥
Waaho! Waaho! The Lord Himself causes us to praise Him, through the True Word of the Guru's Shabad.
ਉਹ ਸੱਚਾ ਪ੍ਰਭੂ ਆਪ ਹੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਪਾਸੋਂ) 'ਵਾਹੁ ਵਾਹੁ' ਅਖਵਾਂਦਾ ਹੈ (ਭਾਵ, ਸਿਫ਼ਤ-ਸਾਲਾਹ ਕਰਾਂਦਾ ਹੈ), ਵਾਹੁ ਵਾਹੁ = ਸਿਫ਼ਤ-ਸਾਲਾਹ {ਨੋਟ: ਜਦੋਂ ਅਸੀਂ ਕਦੇ ਕੋਈ ਬਹੁਤ ਅਚਰਜ ਨਜ਼ਾਰਾ ਵੇਖਦੇ ਹਾਂ, ਕੋਈ ਬੜਾ ਹੀ ਸੁੰਦਰ ਖ਼ਿਆਲ ਸੁਣਦੇ ਹਾਂ ਤਾਂ ਮਸਤ ਜਿਹੇ ਹੋ ਕੇ 'ਵਾਹੁ ਵਾਹੁ' ਆਖਦੇ ਹਾਂ; ਮਾਨੋ, ਅਸੀਂ ਉਸ ਨਜ਼ਾਰੇ ਜਾਂ ਖ਼ਿਆਲ ਦੀ 'ਸਿਫ਼ਤ' ਕਰਦੇ ਹਾਂ। ਸੋ 'ਵਾਹੁ ਵਾਹੁ' ਆਖਣਾ ਇਕ ਤਰ੍ਹਾਂ 'ਸਿਫ਼ਤ-ਸਾਲਾਹ' ਕਰਨਾ ਹੈ, ਪਰ ਨਾਲ ਹੀ ਇਹ ਭਾਵ ਭੀ ਹੁੰਦਾ ਹੈ ਕਿ ਇਸ ਦੀ ਸਿਫ਼ਤ ਲਈ ਅਸਾਡੇ ਪਾਸ ਢੁਕਵੇਂ ਲਫ਼ਜ਼ ਨਹੀਂ ਹਨ। ਲਫ਼ਜ਼ 'ਵਾਹੁ' ਨੂੰ ਲਫ਼ਜ਼ 'ਵਾਹਿਗੁਰੂ' ਦਾ ਸੰਖੇਪ ਆਖਣਾ ਗ਼ਲਤ ਹੈ, ਇਹ ਖ਼ਿਆਲ ਲਫ਼ਜ਼ 'ਵਾਹਿਗੁਰੂ' ਦੇ ਥਾਂ 'ਵਾਹੁਗੁਰ' ਬਨਾਣ ਲਈ ਟਪਲਾ ਲਾਣ ਵਾਸਤੇ ਸਹਾਈ ਹੁੰਦਾ ਹੈ। ਲਫ਼ਜ਼ 'ਗੁਰੂ' ਤੇ 'ਵਾਹਿ' ਦੇ ਵਖੋ ਵਖਰੇ ਅਰਥ ਹਨ}।
ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥
Waaho! Waaho! is His Eulogy and Praise; how rare are the Gurmukhs who understand this.
ਕੋਈ (ਵਿਰਲਾ) ਗੁਰਮੁਖ ਸਮਝਦਾ ਹੈ ਕਿ 'ਵਾਹ ਵਾਹ' ਆਖਣਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੈ,
ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥
Waaho! Waaho! is the True Word of His Bani, by which we meet our True Lord.
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪਰਮਾਤਮਾ ਦਾ ਰੂਪ ਹੈ, (ਇਸ ਨਾਲ) ਪਰਮਾਤਮਾ ਵਿਚ ਮੇਲ ਹੁੰਦਾ ਹੈ। ਵਾਹੁ ਵਾਹੁ ਬਾਣੀ = ਸਿਫ਼ਤ-ਸਾਲਾਹ ਦੀ ਬਾਣੀ। ਸਚੁ ਹੈ = ਪ੍ਰਭੂ ਦਾ ਰੂਪ।
ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥
O Nanak, chanting Waaho! Waaho! God is attained; by His Grace, He is obtained. ||1||
ਹੇ ਨਾਨਕ! (ਪ੍ਰਭੂ ਦੀ) ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ; (ਪਰ, ਇਹ ਸਿਫ਼ਤ-ਸਾਲਾਹ) ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ ॥੧॥