ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ ॥
The rainbird cries out, "Pri-o! Beloved!", and the song-bird sings the Lord's Bani.
(ਜਿਵੇਂ) ਪਪੀਹਾ 'ਪ੍ਰਿਉ ਪ੍ਰਿਉ' ਬੋਲਦਾ ਹੈ ਜਿਵੇਂ ਕੋਇਲ ('ਕੂ ਕੂ' ਦੀ ਮਿੱਠੀ) ਬੋਲੀ ਬੋਲਦੀ ਹੈ, ਬਾਬੀਹਾ = ਪਪੀਹਾ, ਚਾਤ੍ਰਿਕ। ਬਾਣੀਆ = ਮਿੱਠਾ ਬੋਲ।
ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ ॥
The soul-bride enjoys all the pleasures, and merges in the Being of her Beloved.
(ਤਿਵੇਂ ਜੇਹੜੀ ਜੀਵ-ਇਸਤ੍ਰੀ ਵੈਰਾਗ ਵਿਚ ਆ ਕੇ ਮਿੱਠੀ ਸੁਰ ਨਾਲ ਪ੍ਰਭੂ-ਪਤੀ ਨੂੰ ਯਾਦ ਕਰਦੀ ਹੈ, ਉਹ) ਜੀਵ-ਇਸਤ੍ਰੀ (ਪ੍ਰਭੂ-ਮਿਲਾਪ ਦੇ) ਸਾਰੇ ਆਨੰਦ ਮਾਣਦੀ ਹੈ, ਤੇ ਉਸ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ। ਸਾਧਨ = ਜੀਵ-ਇਸਤ੍ਰੀ। ਸਭਿ = ਸਾਰੇ। ਚੋਲੈ = ਖਾਂਦੀ ਹੈ, ਮਾਣਦੀ ਹੈ। ਅੰਕਿ = ਅੰਕ ਵਿਚ, ਅੰਗ ਨਾਲ।
ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ ॥
She merges into the Being of her Beloved, when she becomes pleasing to God; she is the happy, blessed soul-bride.
ਜਦੋਂ ਉਹ ਪ੍ਰਭੂ ਨੂੰ ਚੰਗੀ ਲੱਗ ਪੈਂਦੀ ਹੈ, (ਤਾਂ ਉਸ ਦੀ ਮਿਹਰ ਨਾਲ) ਉਸ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹੀ ਜੀਵ-ਇਸਤ੍ਰੀ ਚੰਗੇ ਭਾਗਾਂ ਵਾਲੀ ਹੈ। ਪ੍ਰਭ ਭਾਣੀ = ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਸੋਹਾਗਣਿ = ਚੰਗੇ ਭਾਗਾਂ ਵਾਲੀ। ਨਾਰੇ = ਨਾਰਿ, ਜੀਵ-ਇਸਤ੍ਰੀ।
ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ ॥
Establishing the nine houses, and the Royal Mansion of the Tenth Gate above them, the Lord dwells in that home deep within the self.
ਉਹ ਆਪਣੇ ਸਰੀਰ ਨੂੰ (ਸਰੀਰਕ ਇੰਦ੍ਰਿਆਂ ਨੂੰ) ਜੁਗਤੀ ਵਿਚ ਰੱਖ ਕੇ ਪ੍ਰਭੂ ਦੇ ਆਪਣੇ ਸਰੂਪ ਵਿਚ ਟਿਕ ਜਾਂਦੀ ਹੈ, ਤੇ (ਮਾਇਕ ਪਦਾਰਥਾਂ ਦੇ ਮੋਹ ਤੋਂ ਉੱਠ ਕੇ) ਪ੍ਰਭੂ ਦਾ ਉੱਚਾ ਟਿਕਾਣਾ ਮੱਲ ਲੈਂਦੀ ਹੈ। ਨਵ ਘਰ = ਨੌ ਗੋਲਕਾਂ, ਨੌ ਇੰਦ੍ਰੀਆਂ ਵਾਲੇ ਸਰੀਰ ਨੂੰ। ਥਾਪਿ = ਟਿਕਾ ਕੇ, ਜੁਗਤਿ ਵਿਚ ਰੱਖ ਕੇ। ਊਚਉ = ਉੱਚਾ। ਮਹਲ ਘਰੁ = ਪ੍ਰਭੂ ਦਾ ਨਿਵਾਸ-ਥਾਂ, ਪ੍ਰਭੂ ਦੇ ਚਰਨ। ਨਿਜ ਘਰਿ ਮੁਰਾਰੇ = ਪ੍ਰਭੂ ਦੇ ਸ੍ਵੈ-ਸਰੂਪ ਵਿਚ, ਪ੍ਰਭੂ ਦੇ ਆਪਣੇ ਘਰ ਵਿਚ।
ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ ॥
All are Yours, You are my Beloved; night and day, I celebrate Your Love.
ਉਹ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਦਿਨ ਰਾਤ ਉਸ ਨੂੰ ਸਿਮਰਦੀ ਹੈ, ਤੇ ਆਖਦੀ ਹੈ-ਇਹ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ, ਤੂੰ ਹੀ ਮੇਰਾ ਪਿਆਰਾ ਖਸਮ-ਸਾਈਂ ਹੈਂ। ਨਿਸਿ = ਰਾਤ। ਬਾਸੁਰ = ਦਿਨ। ਰੰਗਿ = ਪਿਆਰ ਵਿਚ। ਰਾਵੈ = ਮਾਣਦੀ ਹੈ, ਸਿਮਰਦੀ ਹੈ।
ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ ॥੨॥
O Nanak, the rainbird cries out, "Pri-o! Pri-o! Beloved! Beloved!" The song-bird is embellished with the Word of the Shabad. ||2||
ਹੇ ਨਾਨਕ! ਜਿਵੇਂ ਪਪੀਹਾ ਪ੍ਰਿਉ ਪ੍ਰਿਉ ਬੋਲਦਾ ਹੈ ਜਿਵੇਂ ਕੋਇਲ ਮਿੱਠਾ ਬੋਲ ਬੋਲਦੀ ਹੈ, ਤਿਵੇਂ ਉਹ ਜੀਵ-ਇਸਤ੍ਰੀ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਸੋਹਣੀ ਲੱਗਦੀ ਹੈ ॥੨॥ ਸਬਦਿ = ਸ਼ਬਦ ਨਾਲ। ਸੁਹਾਵੈ = ਸੋਹਣੀ ਲੱਗਦੀ ਹੈ ॥੨॥