ਅੜਿਲ ॥
ਅੜਿਲ:
ਜੋ ਤੁਮ ਹਮ ਕੌ ਕਹੋ ਤੋ ਹ︀ਯਾਂ ਤੈ ਭਾਜਿਯੈ ॥
ਜੇ ਤੁਸੀਂ ਮੈਨੂੰ ਕਹੋ ਤਾਂ (ਮੈਂ) ਇਥੋਂ ਭਜ ਜਾਵਾਂ
ਰੂਸ ਸਹਿਰ ਕੇ ਭੀਤਰਿ ਜਾਇ ਬਿਰਾਜਿਯੈ ॥
ਅਤੇ ਰੂਸ ਸ਼ਹਿਰ ਦੇ ਵਿਚ ਜਾ ਰਹਾਂ।
ਗੋਲ ਬ੍ਰਯਾਬਾਨੀ ਸਭ ਹੀ ਕੌ ਮਾਰਿ ਹੈ ॥
(ਇਹ) ਮ੍ਰਿਗ ਤ੍ਰਿਸਨਾ ਵਾਲਾ ਮਰੁਸਥਲੀ ਛਲਾਵਾ (ਸਾਨੂੰ) ਸਾਰਿਆਂ ਨੂੰ (ਭਜਾ ਭਜਾ ਕੇ) ਮਾਰ ਦੇਵੇਗਾ
ਹੋ ਕਾਟਿ ਕਾਟਿ ਮੂੰਡਨ ਕੇ ਕੋਟ ਉਸਾਰਿ ਹੈ ॥੩੫॥
ਅਤੇ ਸਿਰਾਂ ਨੂੰ ਕਟ ਕਟ ਕੇ ਕਿਲਾ ਬਣਾ ਦੇਵੇਗਾ ॥੩੫॥