ਪਉੜੀ ॥
Pauree:
ਪਉੜੀ।
ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ ॥
Some go and sit in the forest realms, and do not answer any calls.
ਕਈ ਮਨੁੱਖ ਜੰਗਲ ਦੇ ਗੋਸ਼ੇ ਵਿਚ ਜਾ ਬੈਠਦੇ ਹਨ ਤੇ ਮੋਨ ਧਾਰ ਲੈਂਦੇ ਹਨ; ਵਣਖੰਡਿ = ਵਣ ਦੇ ਖੰਡ ਵਿਚ, ਜੰਗਲ ਦੇ ਕਿਸੇ ਹਿੱਸੇ ਵਿਚ। ਸਦੁ = ਵਾਜ। ਜਾਇ = ਜਾ ਕੇ।
ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ ॥
Some, in the dead of winter, break the ice and immerse themselves in freezing water.
ਕਈ ਪਾਲਾ-ਕੱਕਰ ਭੰਨ ਕੇ ਠੰਢਾ ਪਾਣੀ ਸਹਾਰਦੇ ਹਨ (ਭਾਵ, ਉਸ ਠੰਢੇ ਪਾਣੀ ਵਿਚ ਬੈਠਦੇ ਹਨ, ਜਿਸ ਉੱਤੇ ਕੱਕਰ ਜੰਮਿਆ ਪਿਆ ਹੈ); ਹੇਂਵਹੀ = ਸਹਾਰਦੇ ਹਨ ('ਜਲੁ ਹੇਵਤ ਭੂਖ ਅਰੁ ਨੰਗਾ', ਕਾਨੜਾ ਮ: ੫)।
ਇਕਿ ਭਸਮ ਚੜੑਾਵਹਿ ਅੰਗਿ ਮੈਲੁ ਨ ਧੋਵਹੀ ॥
Some rub ashes on their bodies, and never wash off their dirt.
ਕਈ ਮਨੁੱਖ ਪਿੰਡੇ ਤੇ ਸੁਆਹ ਮਲਦੇ ਹਨ ਤੇ (ਪਿੰਡੇ ਦੀ) ਮੈਲ ਕਦੇ ਨਹੀਂ ਧੋਂਦੇ (ਭਾਵ, ਇਸ਼ਨਾਨ ਨਹੀਂ ਕਰਦੇ); ਇਕਿ = ਕਈ (ਬਹੁ-ਵਚਨ)।ਅੰਗਿ = ਸਰੀਰ ਉਤੇ (ਨੋਟ: ਲਫ਼ਜ਼ 'ਅੰਗਿ' ਅਤੇ ਛੇਵੀਂ ਤੁਕ ਦੇ 'ਅੰਗੁ' ਦਾ ਜੋੜ ਤੇ ਅਰਥ ਵਿਚਾਰਨ-ਯੋਗ ਹਨ)।
ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ ॥
Some look hideous, with their uncut hair matted and dishevelled. They bring dishonor to their family and ancestry.
ਕਈ ਮਨੁੱਖ ਔਖੀਆਂ ਡਰਾਉਣੀਆਂ ਜਟਾਂ ਵਧਾ ਲੈਂਦੇ ਹਨ (ਫ਼ਕੀਰ ਬਣ ਕੇ ਆਪਣੀ) ਕੁਲ ਤੇ ਆਪਣਾ ਘਰ ਗਵਾ ਲੈਂਦੇ ਹਨ; ਬਿਕਟ = ਔਖੀਆਂ। ਬਿਕਰਾਲ = ਡਰਾਉਣੀ।
ਇਕਿ ਨਗਨ ਫਿਰਹਿ ਦਿਨੁ ਰਾਤਿ ਨੀਂ︀ਦ ਨ ਸੋਵਹੀ ॥
Some wander naked day and night and never sleep.
ਕਈ ਬੰਦੇ ਦਿਨੇ ਰਾਤ ਨੰਗੇ ਪਏ ਫਿਰਦੇ ਹਨ, ਕਈ ਸੌਂਦੇ ਭੀ ਨਹੀਂ ਹਨ;
ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥
Some burn their limbs in fire, damaging and ruining themselves.
ਕਈ ਮਨੁੱਖ ਅੱਗ ਨਾਲ ਆਪਣਾ ਸਰੀਰ ਸਾੜਦੇ ਹਨ (ਭਾਵ; ਧੂਣੀਆਂ ਤਪਾਂਦੇ ਹਨ ਤੇ ਇਸ ਤਰ੍ਹਾਂ) ਅਪਾਣਾ ਆਪ ਖ਼ੁਆਰ ਕਰਦੇ ਹਨ। ਆਪੁ = ਆਪਣੇ ਆਪ ਨੂੰ। ਵਿਗੋਵਹੀ = ਖ਼ੁਆਰ ਕਰਦੇ ਹਨ।
ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥
Without the Name, the body is reduced to ashes; what good is it to speak and cry then?
ਪਰ ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਮਨੁੱਖਾ-ਸਰੀਰ ਵਿਅਰਥ ਗਵਾਇਆ, ਹੁਣ ਉਹ ਕੀਹ ਆਖ ਕੇ ਰੋਣ? (ਨਾਮ-ਸਿਮਰਨ ਦਾ ਮੌਕਾ ਗਵਾ ਕੇ ਪਛੁਤਾਣ ਦਾ ਕੋਈ ਲਾਭ ਨਹੀਂ)। ਛਾਰੁ = ਸੁਆਹ।
ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ ॥੧੫॥
Those who serve the True Guru, are embellished and exalted in the Court of their Lord and Master. ||15||
ਕੇਵਲ ਉਹ ਜੀਵ ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ ਸੋਭਦੇ ਹਨ ਜੋ ਗੁਰੂ ਦੇ ਹੁਕਮ ਵਿਚ ਤੁਰਦੇ ਹਨ ॥੧੫॥