ਮਹਲਾ ੨ ॥
Second Mehl:
ਦੂਜੀ ਪਾਤਿਸ਼ਾਹੀ।
ਨਾਨਕ ਤਿਨਾ ਬਸੰਤੁ ਹੈ ਜਿਨੑ ਘਰਿ ਵਸਿਆ ਕੰਤੁ ॥
O Nanak, it is the spring season for those, within whose homes their Husband Lord abides.
ਹੇ ਨਾਨਕ! ਜਿਨ੍ਹਾਂ (ਜੀਵ-) ਇਸਤ੍ਰੀਆਂ ਦਾ ਖਸਮ ਘਰ ਵਿਚ ਵੱਸਦਾ ਹੈ ਉਹਨਾਂ ਦੇ ਭਾ ਦੀ ਬਸੰਤ ਰੁੱਤ ਆਈ ਹੋਈ ਹੈ;
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥੨॥
But those, whose Husband Lord is far away in distant lands, continue burning, day and night. ||2||
ਪਰ ਜਿਨ੍ਹਾਂ ਦੇ ਖਸਮ ਪਰਦੇਸ ਵਿਚ (ਗਏ ਹੋਏ) ਹਨ, ਉਹ ਦਿਨ ਰਾਤ ਸੜਦੀਆਂ ਫਿਰਦੀਆਂ ਹਨ ॥੨॥ ਦਿਸਾ = ਪਾਸਾ, ਤਰਫ਼, ਲਾਭ। ਦਿਸਾ ਪੁਰੀ = ਕਿਸੇ ਲਾਭ ਦੇ ਨਗਰ ਵਿਚ, ਪਰਦੇਸ ਵਿਚ। ਅਹਿ = ਦਿਨ। ਨਿਸਿ = ਰਾਤ ॥੨॥