ਪ੍ਰਭਾਤੀ ਮਹਲਾ

Prabhaatee, Fifth Mehl:

ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।

ਸਗਲੇ ਦੂਖ ਮਿਟੇ ਸੁਖ ਦੀਏ ਅਪਨਾ ਨਾਮੁ ਜਪਾਇਆ

Eradicating all my pains, He has blessed me with peace, and inspired me to chant His Name.

ਜਿਨ੍ਹਾਂ ਨੂੰ ਉਸ (ਪ੍ਰਭੂ) ਨੇ ਆਪਣਾ ਨਾਮ ਜਪਣ ਦੀ ਪ੍ਰੇਰਨਾ ਕੀਤੀ, ਉਹਨਾਂ ਨੂੰ ਉਸ ਨੇ ਸਾਰੇ ਸੁਖ ਬਖ਼ਸ਼ ਦਿੱਤੇ, (ਉਹਨਾਂ ਅੰਦਰੋਂ) ਸਾਰੇ ਦੁੱਖ ਦੂਰ ਹੋ ਗਏ। ਦੀਏ = ਦਿੱਤੇ। ਸਗਲੇ = ਸਾਰੇ।

ਕਰਿ ਕਿਰਪਾ ਅਪਨੀ ਸੇਵਾ ਲਾਏ ਸਗਲਾ ਦੁਰਤੁ ਮਿਟਾਇਆ ॥੧॥

In His Mercy, He has enjoined me to His service, and has purged me of all my sins. ||1||

(ਪ੍ਰਭੂ ਨੇ) ਮਿਹਰ ਕਰ ਕੇ (ਜਿਨ੍ਹਾਂ ਨੂੰ) ਆਪਣੀ ਭਗਤੀ ਵਿਚ ਜੋੜਿਆ, (ਉਹਨਾਂ ਦੇ ਅੰਦਰੋਂ ਉਸ ਨੇ) ਸਾਰਾ ਪਾਪ ਦੂਰ ਕਰ ਦਿੱਤਾ ॥੧॥ ਕਰਿ = ਕਰ ਕੇ। ਸੇਵਾ = ਭਗਤੀ। ਦੁਰਤੁ = ਪਾਪ ॥੧॥

ਹਮ ਬਾਰਿਕ ਸਰਨਿ ਪ੍ਰਭ ਦਇਆਲ

I am only a child; I seek the Sanctuary of God the Merciful.

ਹੇ ਦਇਆ ਦੇ ਸੋਮੇ ਪ੍ਰਭੂ! ਅਸੀਂ (ਜੀਵ ਤੇਰੇ) ਬੱਚੇ (ਤੇਰੀ) ਸਰਨ ਹਾਂ। ਪ੍ਰਭ ਦਇਆਲ = ਹੇ ਦਇਆ ਦੇ ਘਰ ਪ੍ਰਭੂ! ਬਾਰਿਕ = ਬੱਚੇ।

ਅਵਗਣ ਕਾਟਿ ਕੀਏ ਪ੍ਰਭਿ ਅਪੁਨੇ ਰਾਖਿ ਲੀਏ ਮੇਰੈ ਗੁਰ ਗੋਪਾਲਿ ॥੧॥ ਰਹਾਉ

Erasing my demerits and faults, God has made me His Own. My Guru, the Lord of the World, protects me. ||1||Pause||

ਧਰਤੀ ਦੇ ਰੱਖਿਅਕ ਪ੍ਰਭੂ ਨੇ (ਜਿਨ੍ਹਾਂ ਦੀ) ਰੱਖਿਆ ਕੀਤੀ, (ਉਹਨਾਂ ਦੇ ਅੰਦਰੋਂ) ਔਗੁਣ ਦੂਰ ਕਰ ਕੇ (ਉਹਨਾਂ ਨੂੰ ਉਸ) ਪ੍ਰਭੂ ਨੇ ਆਪਣੇ ਬਣਾ ਲਿਆ ॥੧॥ ਰਹਾਉ ॥ ਕਾਟਿ = ਕੱਟ ਕੇ। ਪ੍ਰਭਿ = ਪ੍ਰਭੂ ਨੇ। ਮੇਰੈ ਗੋਪਾਲਿ = ਮੇਰੇ ਗੋਪਾਲ ਨੇ, ਮੇਰੇ ਪ੍ਰਭੂ ਨੇ। ਗੋਪਾਲਿ = ਗੋਪਾਲ ਨੇ, ਸ੍ਰਿਸ਼ਟੀ ਦੇ ਰੱਖਿਅਕ ਨੇ ॥੧॥ ਰਹਾਉ ॥

ਤਾਪ ਪਾਪ ਬਿਨਸੇ ਖਿਨ ਭੀਤਰਿ ਭਏ ਕ੍ਰਿਪਾਲ ਗੁਸਾਈ

My sicknesses and sins were erased in an instant, when the Lord of the World became merciful.

ਧਰਤੀ ਦੇ ਖਸਮ ਪ੍ਰਭੂ ਜੀ (ਜਿਨ੍ਹਾਂ ਉੱਤੇ) ਦਇਆਵਾਨ ਹੋਏ, (ਉਹਨਾਂ ਦੇ) ਸਾਰੇ ਦੁੱਖ-ਕਲੇਸ਼ ਸਾਰੇ ਪਾਪ ਇਕ ਖਿਨ ਵਿਚ ਨਾਸ ਹੋ ਗਏ। ਤਾਪ = ਦੁੱਖ-ਕਲੇਸ਼। ਭੀਤਰਿ = ਵਿਚ। ਗੁਸਾਈ = ਗੋਸਾਈਂ, ਧਰਤੀ ਦਾ ਖਸਮ।

ਸਾਸਿ ਸਾਸਿ ਪਾਰਬ੍ਰਹਮੁ ਅਰਾਧੀ ਅਪੁਨੇ ਸਤਿਗੁਰ ਕੈ ਬਲਿ ਜਾਈ ॥੨॥

With each and very breath, I worship and adore the Supreme Lord God; I am a sacrifice to the True Guru. ||2||

ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, (ਉਸ ਦੀ ਮਿਹਰ ਨਾਲ) ਮੈਂ ਆਪਣੇ ਹਰੇਕ ਸਾਹ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ ॥੨॥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਾਸਿ = ਸਾਹ ਦੀ ਰਾਹੀਂ। ਅਰਾਧੀ = ਅਰਾਧੀਂ, ਮੈਂ ਆਰਾਧਦਾ ਹਾਂ। ਕੈ ਬਲਿ ਜਾਈ = ਕੈ ਬਲਿ ਜਾਈਂ, (ਗੁਰੂ) ਤੋਂ ਮੈਂ ਸਦਕੇ ਜਾਂਦਾ ਹਾਂ ॥੨॥

ਅਗਮ ਅਗੋਚਰੁ ਬਿਅੰਤੁ ਸੁਆਮੀ ਤਾ ਕਾ ਅੰਤੁ ਪਾਈਐ

My Lord and Master is Inaccessible, Unfathomable and Infinite. His limits cannot be found.

ਮਾਲਕ-ਪ੍ਰਭੂ ਅਪਹੁੰਚ ਹੈ, ਉਸ ਤਕ (ਜੀਵਾਂ ਦੇ) ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਬੇਅੰਤ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਗਮ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਇੰਦ੍ਰੇ। ਚਰੁ = ਪਹੁੰਚ) ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਨ ਪਾਈਐ = ਨਹੀਂ ਪਾਇਆ ਜਾ ਸਕਦਾ।

ਲਾਹਾ ਖਾਟਿ ਹੋਈਐ ਧਨਵੰਤਾ ਅਪੁਨਾ ਪ੍ਰਭੂ ਧਿਆਈਐ ॥੩॥

We earn the profit, and become wealthy, meditating on our God. ||3||

ਆਪਣੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, (ਉਸ ਦਾ ਨਾਮ ਹੀ ਅਸਲ ਧਨ ਹੈ, ਇਹ) ਲਾਭ ਖੱਟ ਕੇ ਧਨਵਾਨ ਬਣ ਜਾਈਦਾ ਹੈ ॥੩॥ ਖਟਿ = ਖੱਟ ਕੇ। ਹੋਈਐ = ਹੋ ਜਾਈਦਾ ਹੈ। ਧਿਆਈਐ = ਧਿਆਉਣਾ ਚਾਹੀਦਾ ਹੈ ॥੩॥

ਆਠ ਪਹਰ ਪਾਰਬ੍ਰਹਮੁ ਧਿਆਈ ਸਦਾ ਸਦਾ ਗੁਨ ਗਾਇਆ

Twenty-four hours a day, I meditate on the Supreme Lord God; I sing His Glorious Praises forever and ever.

ਹੁਣ ਮੈਂ ਅੱਠੇ ਪਹਰ ਉਸ ਦਾ ਨਾਮ ਸਿਮਰਦਾ ਹਾਂ ਸਦਾ ਹੀ ਉਸ ਦੇ ਗੁਣ ਗਾਂਦਾ ਰਹਿੰਦਾ ਹਾਂ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ।

ਕਹੁ ਨਾਨਕ ਮੇਰੇ ਪੂਰੇ ਮਨੋਰਥ ਪਾਰਬ੍ਰਹਮੁ ਗੁਰੁ ਪਾਇਆ ॥੪॥੪॥

Says Nanak, my desires have been fulfilled; I have found my Guru, the Supreme Lord God. ||4||4||

ਨਾਨਕ ਆਖਦਾ ਹੈ- ਮੈਨੂੰ ਗੁਰੂ ਮਿਲ ਪਿਆ ਹੈ (ਗੁਰੂ ਦੀ ਕਿਰਪਾ ਨਾਲ) ਮੈਨੂੰ ਪਰਮਾਤਮਾ ਮਿਲ ਪਿਆ ਹੈ, ਮੇਰੀਆਂ ਸਾਰੀਆਂ ਮਨੋ-ਕਾਮਨਾਂ ਪੂਰੀਆਂ ਹੋ ਗਈਆਂ ਹਨ ॥੪॥੪॥ ਪਾਇਆ = ਲੱਭ ਲਿਆ ਹੈ ॥੪॥੪॥