ਭੁਜੰਗ ਪ੍ਰਯਾਤ ਛੰਦ

BHUJANG PRAYAAT STANZA

ਭੁਜੰਗ ਪ੍ਰਯਾਤ ਛੰਦ:

ਰਣੰ ਸੁਧਿ ਸਾਵੰਤ ਭਾਵੰਤ ਗਾਜੇ

ਰਣ-ਭੂਮੀ ਵਿਚ ਸੱਚੇ ਸੂਰਮੇ ਚਾਓ ਨਾਲ ਗਰਜ ਰਹੇ ਹਨ।

ਤਹਾ ਤੂਰ ਭੇਰੀ ਮਹਾ ਸੰਖ ਬਾਜੇ

The warriors thundering in the battlefield and the kettledrums and conches etc. sounded there

ਉਥੇ ਤੂਰ, ਭੇਰੀ ਅਤੇ ਵੱਡੇ ਸੰਖ ਵਜ ਰਹੇ ਹਨ।

ਭਯੋ ਉਚ ਕੋਲਾਹਲੰ ਬੀਰ ਖੇਤੰ

There was terrible uproar of warrior

ਰਣ-ਭੂਮੀ ਵਿਚ ਯੋਧਿਆਂ ਦਾ ਉੱਚੀ ਸੁਰ ਵਿਚ ਰੌਲਾ ਗੌਲਾ ਮਚਿਆ ਹੋਇਆ ਹੈ।

ਬਹੇ ਸਸਤ੍ਰ ਅਸਤ੍ਰੰ ਨਚੇ ਭੂਤ ਪ੍ਰੇਤੰ ॥੨੯੭॥

The arms and weapons were struck and the ghosts and fiends danced.70.297.

ਸ਼ਸਤ੍ਰ ਅਤੇ ਅਸਤ੍ਰ ਚਲਦੇ ਹਨ ਅਤੇ ਭੂਤ ਪ੍ਰੇਤ ਨਚ ਰਹੇ ਹਨ ॥੨੯੭॥

ਫਰੀ ਧੋਪ ਪਾਇਕ ਸੁ ਖੰਡੇ ਬਿਸੇਖੰ

ਪੈਦਲ ਸੈਨਾ ਨੇ ਢਾਲਾਂ ('ਫਰੀ') ਤਲਵਾਰਾਂ ਅਤੇ ਵਿਸ਼ੇਸ਼ ਪ੍ਰਕਾਰ ਦੇ ਖੰਡੇ ਧਾਰਨ ਕੀਤੇ ਹੋਏ ਹਨ।

ਤੁਰੇ ਤੁੰਦ ਤਾਜੀ ਭਏ ਭੂਤ ਭੇਖੰ

Holding the sword, the prominent warriors were fragmented and the high-speed horses ran before the Vaitals in the battlefield

(ਵਿਸ਼ੇਸ਼ ਨਸਲ ਦੇ) ਤੇਜ਼ ਘੋੜਿਆਂ ਉਤੇ (ਚੜ੍ਹੇ ਹੋਏ ਹਨ) ਅਤੇ ਭੂਤਾਂ ਵਰਗੇ ਬਣੇ ਹੋਏ ਹਨ।

ਰਣੰ ਰਾਗ ਬਜੇ ਤਿ ਗਜੇ ਭਟਾਣੰ

The war-horns were blown and the warriors thundered

ਰਣ ਵਿਚ (ਮਾਰੂ) ਰਾਗ ਵਜ ਰਿਹਾ ਹੈ ਅਤੇ ਸੂਰਮੇ ਗਜ ਰਹੇ ਹਨ।

ਤੁਰੀ ਤਤ ਨਚੇ ਪਲਟੇ ਭਟਾਣੰ ॥੨੯੮॥

The horses danced and the mighty warriors struck their blows while turning over.71.298.

ਤੁਰੀ ਦੀ ਆਵਾਜ਼ ਉਤੇ (ਸੂਰਮੇ) ਨਚ ਰਹੇ ਹਨ ਅਤੇ ਯੋਧੇ ਉਲਟ ਪੁਲਟ ਹੋਈ ਜਾ ਰਹੇ ਹਨ ॥੨੯੮॥

ਹਿਣੰਕੇਤ ਹੈਵਾਰ ਗੈਵਾਰ ਗਾਜੀ

ਘੋੜੇ ਹਿਣਕਦੇ ਹਨ, ਹਾਥੀ ਚਿੰਘਾੜਦੇ ਹਨ।

ਮਟਕੇ ਮਹਾਬੀਰ ਸੁਟੇ ਸਿਰਾਜੀ

The horses neighed and the bodies of the mighty warriors writhed

ਮਹਾਬੀਰ ਮਟਕਦੇ ਹਨ ਅਤੇ ਸ਼ੀਰਾਜ਼ੀ (ਘੋੜਿਆਂ ਨੂੰ) ਸੁਟੀ ਜਾ ਰਹੇ ਹਨ।

ਕੜਾਕੁਟ ਸਸਤ੍ਰਾਸਤ੍ਰ ਬਜੇ ਅਪਾਰੰ

ਬੇਸ਼ੁਮਾਰ ਅਸਤ੍ਰਾਂ ਸ਼ਸਤ੍ਰਾਂ ਦੇ ਵਜਣ ਨਾਲ ਕੜਕੜਾਹਟ (ਹੋ ਰਹੀ ਸੀ)।

ਨਚੇ ਸੁਧ ਸਿਧੰ ਉਠੀ ਸਸਤ੍ਰ ਝਾਰੰ ॥੨੯੯॥

There was clattering of the arms and weapons and the adepts and Yogis, getting intoxicated began to dance with the tune of the weapons.72.299.

ਨਿਰੋਲ ਸੂਰਮੇ (ਯੁੱਧ ਭੂਮੀ ਵਿਚ) ਨਚ ਰਹੇ ਹਨ ਅਤੇ ਸ਼ਸਤ੍ਰਾਂ (ਦੇ ਵਜਣ ਨਾਲ) ਅੱਗ ਨਿਕਲ ਰਹੀ ਹੈ ॥੨੯੯॥

ਕਿਲੰਕੀਤ ਕਾਲੀ ਕਮਛ੍ਰਯਾ ਕਰਾਲੰ

ਭਿਆਨਕ ਕਾਲੀ ਅਤੇ ਕਮੱਛ੍ਯਾ ਕਿਲਕਾਰੀਆਂ ਮਾਰ ਰਹੀਆਂ ਹਨ।

ਬਕ︀ਯੋ ਬੀਰ ਬੈਤਾਲੰ ਬਾਮੰਤ ਜ੍ਵਾਲੰ

The dreadful goddesses Kali and Kamakhya shrieked violently and the worriors throwing fire-arms and the Vaitals and Vultures terribly shouts

ਬੀਰ ਬੈਤਾਲ ਬੋਲ ਰਿਹਾ ਹੈ ਅਤੇ (ਮੂੰਹ ਵਿਚੋਂ) ਅੱਗ ਨਿਕਲ ਰਹੀ ਹੈ।

ਚਵੀ ਚਾਵਡੀ ਚਾਵ ਚਉਸਠਿ ਬਾਲੰ

ਚੁੜ੍ਹੇਲਾਂ ਬੋਲਦੀਆਂ ਹਨ, ਚੌਂਹਠ ਇਸਤਰੀਆਂ (ਜੋਗਣਾਂ) ਚਾਓ ਨਾਲ (ਫਿਰ ਰਹੀਆਂ ਹਨ)।

ਕਰੈ ਸ੍ਰੋਣਹਾਰੰ ਬਮੈ ਜੋਗ ਜ੍ਵਾਲੰ ॥੩੦੦॥

The sixty-four Yoginis wearing rosaries saturated with blood enthusiastically threw the flames of Yoga.73.300.

(ਉਹ) ਸਾਰੀਆਂ ਜੋਗਣਾਂ ਜਵਾਲਾ ਨੂੰ ਉਗਲਦੀਆਂ ਹੋਈਆਂ ਲਹੂ ਦਾ ਆਹਾਰ ਕਰ ਰਹੀਆਂ ਹਨ ॥੩੦੦॥

ਛੁਰੀ ਛਿਪ੍ਰ ਛੰਡੈਤਿ ਮੰਡੈ ਰਣਾਰੰ

ਰਣ ਨੂੰ ਸ਼ੋਭਿਤ ਕਰਨ ਵਾਲੇ ਤੀਬਰਤਾ ਨਾਲ ਛੁਰੀਆਂ ਨੂੰ ਮਾਰਦੇ ਹਨ।

ਤਮਕੈਤ ਤਾਜੀ ਭਭਕੈ ਭਟਾਣੰ

The sharp knives were thrown in the field, which caused the galloping horses to become furious and the blood of the warriors oozed out and flowed

ਤਾਜੀ ਘੋੜੇ ਤਮਕ ਰਹੇ ਹਨ ਅਤੇ ਯੋਧੇ ਭੜਕ ਰਹੇ ਹਨ।

ਸੁਭੇ ਸੰਦਲੀ ਬੋਜ ਬਾਜੀ ਅਪਾਰੰ

ਅਣਗਿਣਤ ਸ਼ਰਬਤੀ ਰੰਗ ਵਾਲੇ, ਚਿਤ ਮਿਤਾਲੇ ਘੋੜੇ ਅਤੇ ਕੈਲਾ ਨਸਲ ਦੇ ਘੋੜੇ,

ਬਹੇ ਬੋਰ ਪਿੰਗੀ ਸਮੁੰਦੇ ਕੰਧਾਰੰ ॥੩੦੧॥

The horses to good races looked splendid and the Kandhari, Samundari and other types of horses also wandered.74.301.

ਸਮੁੰਦਰੀ ਅਤੇ ਦਰਿਆਈ ਘੋੜੇ ਲਹੂ (ਦੀ ਨਦੀ ਵਿਚ) ਰੁੜ੍ਹੇ ਜਾ ਰਹੇ ਹਨ ॥੩੦੧॥

ਤੁਰੇ ਤੁੰਦ ਤਾਜੀ ਉਠੇ ਕਛ ਅਛੰ

ਤਾਜੀ ਅਤੇ ਤੁਰਕਿਸਤਾਨੀ ਘੋੜੇ,

ਕਛੇ ਆਰਬੀ ਪਬ ਮਾਨੋ ਸਪਛੰ

The speedy horses of Kutch state were running and the horses of Arabia, while running looked like the mounts flying with wings

ਕੱਛ ਦੇਸ਼ ਦੇ ਚੰਗੇ ਘੋੜੇ, ਅਰਬ ਦੇਸ਼ ਦੇ ਘੋੜੇ ਉਛਲਦੇ ਫਿਰਦੇ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਖੰਭਾਂ ਵਾਲੇ ਪਰਬਤ ਹੋਣ।

ਉਠੀ ਧੂਰਿ ਪੂਰੰ ਛੁਹੀ ਐਣ ਗੈਣੰ

(ਬਹੁਤ ਅਧਿਕ) ਧੂੜ ਉਠੀ ਹੈ ਜੋ ਹਰ ਪਾਸੇ ਪਸਰ ਕੇ ਆਕਾਸ਼ ਨੂੰ ਜਾ ਛੋਹੀ ਹੈ।

ਭਯੋ ਅੰਧ ਧੁੰਧੰ ਪਰੀ ਜਾਨੁ ਰੈਣੰ ॥੩੦੨॥

The dust which arose, covered the sky like this and there was so much mist that the night seemed to have fallen.75.302.

ਅੰਧ-ਧੁੰਧ ਛਾ ਗਈ ਹੈ, (ਮਾਨੋ) ਰਾਤ ਪੈ ਗਈ ਹੋਵੇ ॥੩੦੨॥

ਇਤੈ ਦਤ ਧਾਯੋ ਅਨਾਦਤ ਉਤੰ

From one side, the followers of Dutt ran and from the second side other people

ਇਧਰੋਂ 'ਦੱਤ' ਨੇ ਧਾਵਾ ਕੀਤਾ ਹੈ, ਉਧਰੋਂ 'ਅਨਾਦੱਤ' (ਚੜ੍ਹ ਆਇਆ ਹੈ)।

ਰਹੀ ਧੂਰਿ ਪੂਰੰ ਪਰੀ ਕਟਿ ਲੁਥੰ

All atmosphere became dusty and the chopped corpses fell

ਧੂੜ (ਆਕਾਸ਼ ਵਿਚ) ਪੂਰੀ ਤਰ੍ਹਾਂ ਛਾ ਗਈ ਹੈ ਅਤੇ ਕਟੀਆਂ ਵਢੀਆਂ ਲੋਥਾਂ ਪਈਆਂ ਹਨ।

ਅਨਾਵਰਤ ਬੀਰੰ ਮਹਾਬਰਤ ਧਾਰੀ

'ਅਨਾਵਰਤ' ਯੋਧੇ ਨੇ 'ਮਹਾਬਰਤ' (ਨਾਂ ਦੇ ਯੋਧੇ ਨੂੰ) ਢਾਹ ਲਿਆ ਹੈ।

ਚੜ︀ਯੋ ਚਉਪਿ ਕੈ ਤੁੰਦ ਨਚੇ ਤਤਾਰੀ ॥੩੦੩॥

The vows of the great vows-observing warriors broke and they enthusiastically mounted on the horses of Tattar and began to dance.76.303.

(ਉਹ) ਚਾਓ ਨਾਲ ਗੁਸੈਲ ਘੋੜੇ ਉਤੇ ਚੜ੍ਹਿਆ ਹੈ ਅਤੇ ਤਾਤਾਰ ਦੇਸ ਦਾ ਘੋੜਾ ਨਚ ਰਿਹਾ ਹੈ ॥੩੦੩॥

ਖੁਰੰ ਖੇਹ ਉਠੀ ਛਯੋ ਰਥ ਭਾਨੰ

(ਘੋੜਿਆਂ ਦੇ) ਖੁਰਾਂ ਨਾਲ ਧੂੜ ਉਠੀ ਹੈ ਅਤੇ ਸੂਰਜ ਦੇ ਰਥ ਨੂੰ ਢਕ ਲਿਆ ਹੈ।

ਦਿਸਾ ਬੇਦਿਸਾ ਭੂ ਦਿਖ੍ਰਯਾ ਸਮਾਨੰ

The dust from the hoofs of the horses covered the chariot of the sun and it deviated from its path and was not seen on the earth

ਦਿਸ਼ਾ ਵਿਦਿਸ਼ਾ, ਭੂਮੀ ਅਤੇ ਆਕਾਸ਼ ਦਿਸਦਾ ਨਹੀਂ ਹੈ।

ਛੁਟੇ ਸਸਤ੍ਰ ਅਸਤ੍ਰ ਪਰੀ ਭੀਰ ਭਾਰੀ

ਅਸਤ੍ਰ ਅਤੇ ਸ਼ਸਤ੍ਰ ਛੁਟ ਰਹੇ ਹਨ, ਭਾਰੀ ਭੀੜ ਆ ਪਈ ਹੈ।

ਛੁਟੇ ਤੀਰ ਕਰਵਾਰ ਕਾਤੀ ਕਟਾਰੀ ॥੩੦੪॥

There was great stampede and the arms and weapons swords, shears, daggers etc. were struck.77.304.

ਤੀਰ ਛੁਟ ਰਹੇ ਹਨ ਅਤੇ ਤਲਵਾਰ, ਛੁਰੀਆਂ ਅਤੇ ਕਟਾਰਾਂ ਚਲ ਰਹੀਆਂ ਹਨ ॥੩੦੪॥

ਗਹੇ ਬਾਣ ਦਤੰ ਅਨਾਦਤ ਮਾਰ︀ਯੋ

'ਦੱਤ' ਨੇ ਬਾਣ ਪਕੜ ਕੇ 'ਅਨਾਦੱਤ' ਨੂੰ ਮਾਰ ਦਿੱਤਾ ਹੈ।

ਭਜੀ ਸਰਬ ਸੈਣੰ ਨੈਣੰ ਨਿਹਾਰ︀ਯੋ

Holding his arrow, Dutt, discharged it on others and without seeing, the whole army ran away

(ਉਸ ਦੀ) ਸਾਰੀ ਸੈਨਾ ਭਜ ਗਈ ਹੈ ਅਤੇ (ਪਰਤ ਕੇ) ਅੱਖਾਂ ਨਾਲ ਵੇਖਦੀ ਨਹੀਂ ਹੈ।

ਜਿਨ੍ਰਯੋ ਬੀਰ ਏਕੈ ਅਨੇਕੰ ਪਰਾਨੋ

Only one warriors conquered all and many warriors fled

ਇਕ ਸੂਰਮੇ ਦੇ ਜਿਤੇ ਜਾਣ ਨਾਲ ਅਨੇਕਾਂ ਹੀ ਭਜ ਗਏ ਹਨ।

ਪੁਰਾਨੇ ਪਲਾਸੀ ਹਨੇ ਪੌਨ ਮਾਨੋ ॥੩੦੫॥

The feet of the warriors were uprooted like the uprooting of the old Palaash trees by the wind.78.305.

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਪਲਾਸ ਦੇ ਪੁਰਾਣੇ ਪੱਤਰਾਂ ਨੂੰ ਪੌਣ ਨੇ ਨਸ਼ਟ ਕਰ ਦਿੱਤਾ ਹੋਵੇ ॥੩੦੫॥

ਰਣੰ ਰੋਸ ਕੈ ਲੋਭ ਬਾਜੀ ਮਟਕ੍ਰਯੋ

Getting enraged in the war, Lobh (greed) caused his horse to run

'ਲੋਭ' (ਸੂਰਮੇ) ਨੇ ਕ੍ਰੋਧ ਕਰ ਕੇ ਰਣ-ਭੂਮੀ ਵਿਚ ਘੋੜੇ ਨੂੰ ਨਚਾਇਆ ਹੈ।

ਭਜ︀ਯੋ ਬੀਰ ਬਾਚ੍ਰਯੋ ਅਰ੍ਰਯੋ ਸੁ ਝਟਕ︀ਯੋ

Whosoever ran away from him, was saved, he stood there, was killed with a jerk

ਜੋ ਸੂਰਮਾ ਭਜ ਗਿਆ ਹੈ, ਉਹੀ ਬਚਿਆ ਹੈ, ਜੋ ਅੜਿਆ ਹੈ, ਉਸ ਨੂੰ ਝਟਕਾ ਦਿੱਤਾ ਗਿਆ ਹੈ।

ਫਿਰ︀ਯੋ ਦੇਖ ਬੀਰੰ ਅਨਾਲੋਭ ਧਾਯੋ

('ਲੋਭ') ਸੂਰਮੇ ਨੂੰ (ਰਣ-ਭੂਮੀ ਵਿਚ) ਫਿਰਦਾ ਵੇਖ ਕੇ 'ਅਨਾਲੋਭ' ਧਾਵਾ ਕਰ ਕੇ ਆ ਪਿਆ ਹੈ।

ਛੁਟੇ ਬਾਣ ਐਸੇ ਸਬੈ ਬ︀ਯੋਮ ਛਾਯੋ ॥੩੦੬॥

The warrior named Alobh (non-greed), seeing him, returned and Lobha discharged so many arrows, which spread over the sky.79.306.

ਇਸ ਤਰ੍ਹਾਂ ਤੀਰ ਚਲੇ ਹਨ ਕਿ ਸਾਰੇ ਆਕਾਸ਼ ਉਤੇ ਛਾ ਗਏ ਹਨ ॥੩੦੬॥

ਦਸੰ ਬਾਣ ਲੈ ਬੀਰ ਧੀਰੰ ਪ੍ਰਹਾਰੇ

ਦਸ ਤੀਰ ਲੈ ਕੇ 'ਧੀਰਜ' (ਨਾਂ ਦੇ) ਸੂਰਮੇ ਉਤੇ ਚਲਾਏ ਹਨ।

ਸਰੰ ਸਠਿ ਲੈ ਸੰਜਮੈ ਤਾਕਿ ਮਾਰੇ

He attacked with ten arrows on the warrior named Dhairya (patience) and he discharged sixty arrows on, making Sanjam (restraint) as his target

ਸਠ ਤੀਰ ਲੈ ਕੇ 'ਸੰਜਮ' ਨੂੰ ਤਕ ਕੇ ਮਾਰੇ ਹਨ।

ਨਵੰ ਬਾਣ ਸੋ ਨੇਮ ਕੋ ਅੰਗ ਛੇਦ︀ਯੋ

ਨੌਂ ਤੀਰ ਲੈ ਕੇ 'ਨੇਮ' ਦੇ ਅੰਗਾਂ ਨੂੰ ਵਿੰਨ੍ਹ ਸੁਟਿਆ ਹੈ।

ਬਲੀ ਬੀਸਿ ਬਾਣਾਨਿ ਬਿਗ੍ਰਯਾਨ ਬੇਧ੍ਰਯੋ ॥੩੦੭॥

He pierced the limbs of Nem (principle) with his nine arrows and with twenty arrows, he attacked the mighty warrior Vigyan (Science).80.307.

ਵੀਹ ਤੀਰਾਂ ਨਾਲ ਬਲੀ 'ਬਿਗ੍ਯਾਨ' ਨੂੰ ਵਿੰਨ੍ਹ ਦਿੱਤਾ ਹੈ ॥੩੦੭॥

ਪਚਿਸ ਬਾਣ ਪਾਵਿਤ੍ਰਤਾ ਕੋ ਪ੍ਰਹਾਰੇ

ਪੰਝੀ ਤੀਰ 'ਪਵਿਤ੍ਰਤਾ' ਨੂੰ ਮਾਰੇ ਹਨ।

ਅਸੀਹ ਬਾਣ ਅਰਚਾਹਿ ਕੈ ਅੰਗਿ ਝਾਰੇ

He attacked Pavitarta with twenty-five arrows and Arcchana with eighty arrows, whose limbs were chopped by him

ਅਸੀ ਬਾਣ 'ਅਰਚਾ' ਦੇ ਸ਼ਰੀਰ ਵਿਚ ਝਾੜੇ ਹਨ।

ਪਚਾਸੀ ਸਰੰ ਪੂਰਿ ਪੂਜਾਹਿ ਛੇਦ︀ਯੋ

ਪਚਾਸੀ ਤੀਰਾਂ ਨਾਲ 'ਪੂਜਾ' ਨੂੰ ਵਿੰਨ੍ਹ ਸੁਟਿਆ ਹੈ।

ਬਡੋ ਲਸਟਕਾ ਲੈ ਸਲਜਾਹਿ ਭੇਦ︀ਯੋ ॥੩੦੮॥

He destroyed the complete Pooja (worship) with eighty-five arrows he beat Lajja with his big staff.81.308.

ਬਹੁਤ ਵੱਡਾ ਸੋਟਾ ਲੈ ਕੇ 'ਲਜਾ' (ਦਾ ਸਿਰ) ਪਾੜ ਦਿੱਤਾ ਹੈ ॥੩੦੮॥

ਬਿਆਸੀ ਬਲੀ ਬਾਣ ਬਿਦ੍ਰਯਾਹਿ ਮਾਰੇ

ਬਿਆਸੀ ਬਾਣ ਬਲਵਾਨ ਯੋਧੇ 'ਬਿਦ੍ਯਾ' ਨੂੰ ਮਾਰੇ ਹਨ।

ਤਪਸ੍ਰਯਾਹਿ ਪੈ ਤਾਕਿ ਤੇਤੀਸ ਡਾਰੇ

Eighty-two arrows were discharged on Vidya and thirty-three on Tapasya:

'ਤਪਸ੍ਯਾ' ਨੂੰ ਤਕ ਕੇ ਤੇਤੀ (ਬਾਣੁ) ਸੁਟੇ ਹਨ।

ਕਈ ਬਾਣ ਸੋਂ ਕੀਰਤਨੰ ਅੰਗ ਛੇਦ︀ਯੋ

The limbs of Keerti were pierced with innumerable arrows

ਕਈਆਂ ਬਾਣਾਂ ਨਾਲ 'ਕੀਰਤਨ' (ਸੂਰਮੇ) ਦੇ ਸ਼ਰੀਰ ਨੂੰ ਛੇਦਿਆ ਹੈ

ਅਲੋਭਾਦਿ ਜੋਧਾ ਭਲੀ ਭਾਤਿ ਭੇਦ︀ਯੋ ॥੩੦੯॥

The warriors like Alobh etc. were dealt with nicely.82.309.

ਅਤੇ 'ਅਲੋਭ' ਆਦਿ ਯੋਧਿਆਂ ਨੂੰ ਚੰਗੀ ਤਰ੍ਹਾਂ ਨਾਲ ਘਾਇਲ ਕੀਤਾ ਹੈ ॥੩੦੯॥

ਨ੍ਰਿਹੰਕਾਰ ਕੋ ਬਾਨ ਅਸੀਨ ਛੇਦ︀ਯੋ

'ਨਿਰਹੰਕਾਰ' ਨੂੰ ਅਸੀ ਬਾਣਾਂ ਨਾਲ ਵਿੰਨ੍ਹਿਆ ਹੈ।

ਭਲੇ ਪਰਮ ਤਤ੍ਵਾਦਿ ਕੋ ਬਛ ਭੇਦ︀ਯੋ

He pierced Nir-Ahamkara with eighty arrows and also touched with his arms the waist of Pram-Tattva etc.

ਪਰਮ ਤੱਤ ਆਦਿ (ਯੋਧਿਆਂ ਦੀ) ਵਖੀ ਨੂੰ ਚੰਗੀ ਤਰ੍ਹਾਂ ਨਾਲ ਪਾੜਿਆ ਹੈ।

ਕਈ ਬਾਣ ਕਰੁਣਾਹਿ ਕੇ ਅੰਗਿ ਝਾਰੇ

ਕਈ ਬਾਣ 'ਕਰੁਣਾ' ਦੇ ਸ਼ਰੀਰ ਉਤੇ ਝਾੜੇ ਹਨ।

ਸਰੰ ਸਉਕ ਸਿਛਿਆ ਕੇ ਅੰਗਿ ਮਾਰੇ ॥੩੧੦॥

The limbs of Karuna were cast down with many arrows and nearly one hundred arrows were discharged on the limbs of Shiksha.83.310.

'ਸਿਖਿਆ' ਦੇ ਸ਼ਰੀਰ ਵਿਚ ਸੌ ਕੁ ਤੀਰ ਮਾਰੇ ਹਨ ॥੩੧੦॥