ਸਲੋਕੁ

Salok:

ਸਲੋਕ।

ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ

He Himself acts, and causes others to act; He Himself can do everything.

ਸਾਰੀ ਜਗਤ-ਰਚਨਾ ਪ੍ਰਭੂ ਨੇ ਆਪ ਹੀ ਕੀਤੀ ਹੈ, ਆਪ ਹੀ ਕਰਨ ਦੀ ਸਮਰੱਥਾ ਵਾਲਾ ਹੈ। ਆਪਹਿ = ਆਪ ਹੀ।

ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਹੋਗੁ ॥੧॥

O Nanak, the One Lord is pervading everywhere; there has never been any other, and there never shall be. ||1||

ਹੇ ਨਾਨਕ! ਉਹ ਆਪ ਹੀ ਸਾਰੇ ਜਗਤ ਵਿਚ ਵਿਆਪਕ ਹੈ, ਉਸ ਤੋਂ ਬਿਨਾ ਕੋਈ ਹੋਰ ਦੂਸਰਾ ਨਹੀਂ ਹੈ ॥੧॥ ਰਵਿ ਰਹਿਆ = ਵਿਆਪਕ ਹੈ। ਹੋਗੁ = ਹੋਵੇਗਾ ॥੧॥