ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
ਹਰਿ ਗੁਣ ਜਪਤ ਕਮਲੁ ਪਰਗਾਸੈ ॥
Meditating on the Glories of the Lord, the heart-lotus blossoms radiantly.
(ਹੇ ਭਾਈ!) ਪਰਮਾਤਮਾ ਦੇ ਗੁਣ ਗਾਂਦਿਆਂ (ਹਿਰਦਾ-) ਕੌਲ-ਫੁੱਲ ਖਿੜ ਪੈਂਦਾ ਹੈ, ਜਪਤ = ਜਪਦਿਆਂ। ਕਮਲੁ = ਹਿਰਦਾ ਕੌਲ-ਫੁੱਲ। ਪਰਗਾਸੈ = ਖਿੜ ਪੈਂਦਾ ਹੈ।
ਹਰਿ ਸਿਮਰਤ ਤ੍ਰਾਸ ਸਭ ਨਾਸੈ ॥੧॥
Remembering the Lord in meditation, all fears are dispelled. ||1||
ਪਰਮਾਤਮਾ ਦਾ ਨਾਮ ਸਿਮਰਦਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ॥੧॥ ਤ੍ਰਾਸ = ਡਰ। ਨਾਸੈ = ਦੂਰ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ ॥੧॥
ਸਾ ਮਤਿ ਪੂਰੀ ਜਿਤੁ ਹਰਿ ਗੁਣ ਗਾਵੈ ॥
Perfect is that intellect, by which the Glorious Praises of the Lord are sung.
(ਹੇ ਭਾਈ!) ਉਹੀ ਅਕਲ ਉਕਾਈ ਕਰਨ ਤੋਂ ਬਚੀ ਹੋਈ ਸਮਝੋ, ਜਿਸ ਅਕਲ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ, ਸਾ = ਉਹੀ। ਮਤਿ = ਅਕਲ। ਪੂਰੀ = ਉਕਾਈ-ਹੀਣ। ਜਿਤੁ = ਜਿਸ (ਅਕਲ ਦੀ) ਰਾਹੀਂ।
ਵਡੈ ਭਾਗਿ ਸਾਧੂ ਸੰਗੁ ਪਾਵੈ ॥੧॥ ਰਹਾਉ ॥
By great good fortune, one finds the Saadh Sangat, the Company of the Holy. ||1||Pause||
(ਪਰ ਇਹ ਅਕਲ ਉਸ ਮਨੁੱਖ ਦੇ ਅੰਦਰ ਪੈਦਾ ਹੁੰਦੀ ਹੈ ਜੋ) ਵੱਡੀ ਕਿਸਮਤਿ ਨਾਲ ਗੁਰੂ ਦੀ ਸੰਗਤਿ ਪ੍ਰਾਪਤ ਕਰ ਲੈਂਦਾ ਹੈ ॥੧॥ ਰਹਾਉ ॥ ਸਾਧੂ ਸੰਗੁ = ਗੁਰੂ ਦਾ ਸੰਗ ॥੧॥ ਰਹਾਉ ॥
ਸਾਧਸੰਗਿ ਪਾਈਐ ਨਿਧਿ ਨਾਮਾ ॥
In the Saadh Sangat, the treasure of the Name is obtained.
(ਹੇ ਭਾਈ!) ਗੁਰੂ ਦੀ ਸੰਗਤਿ ਵਿੱਚ ਰਿਹਾਂ ਪਰਮਾਤਮਾ ਦਾ ਨਾਮ ਖ਼ਜ਼ਾਨਾ ਮਿਲ ਜਾਂਦਾ ਹੈ, ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਨਿਧਿ = ਖ਼ਜ਼ਾਨਾ।
ਸਾਧਸੰਗਿ ਪੂਰਨ ਸਭਿ ਕਾਮਾ ॥੨॥
In the Saadh Sangat, all one's works are brought to fruition. ||2||
ਤੇ, ਗੁਰੂ ਦੀ ਸੰਗਤਿ ਵਿੱਚ ਰਿਹਾਂ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥ ਸਭਿ = ਸਾਰੇ ॥੨॥
ਹਰਿ ਕੀ ਭਗਤਿ ਜਨਮੁ ਪਰਵਾਣੁ ॥
Through devotion to the Lord, one's life is approved.
ਪਰਮਾਤਮਾ ਦੀ ਭਗਤੀ ਕੀਤਿਆਂ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ, ਪਰਵਾਣੁ = ਕਬੂਲ।
ਗੁਰ ਕਿਰਪਾ ਤੇ ਨਾਮੁ ਵਖਾਣੁ ॥੩॥
By Guru's Grace, one chants the Naam, the Name of the Lord. ||3||
(ਪਰ ਪਰਮਾਤਮਾ ਦੀ ਭਗਤੀ) ਪਰਮਾਤਮਾ ਦਾ ਨਾਮ ਉਚਾਰਨਾ ਗੁਰੂ ਦੀ ਕਿਰਪਾ ਨਾਲ (ਹੀ) ਮਿਲਦਾ ਹੈ ॥੩॥ ਤੇ = ਤੋਂ, ਨਾਲ। ਵਖਾਣੁ = ਉਚਾਰਨਾ ॥੩॥
ਕਹੁ ਨਾਨਕ ਸੋ ਜਨੁ ਪਰਵਾਨੁ ॥
Says Nanak, that humble being is accepted,
ਨਾਨਕ ਆਖਦਾ ਹੈ- (ਸਿਰਫ਼) ਉਹ ਮਨੁੱਖ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੁੰਦਾ ਹੈ,
ਜਾ ਕੈ ਰਿਦੈ ਵਸੈ ਭਗਵਾਨੁ ॥੪॥੪੭॥੧੧੬॥
within whose heart the Lord God abides. ||4||47||116||
ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਦਾ ਹੈ ॥੪॥੪੭॥੧੧੬॥ ਜਾ ਕੈ ਰਿਦੈ = ਜਿਸ ਦੇ ਹਿਰਦੇ ਵਿਚ ॥੪॥