ਸੋਰਠਿ ਮਹਲਾ

Sorat'h, Fifth Mehl:

ਸੋਰਠਿ ਪੰਜਵੀਂ ਪਾਤਿਸ਼ਾਹੀ।

ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ

Sexual desire, anger, greed, falsehood and slander - please, save me from these, O Lord.

ਹੇ ਪ੍ਰਭੂ! ਕਾਮ ਕ੍ਰੋਧ ਲੋਭ ਝੂਠ ਨਿੰਦਾ (ਆਦਿਕ) ਇਹਨਾਂ (ਸਾਰੇ ਵਿਕਾਰਾਂ) ਤੋਂ ਤੂੰ ਮੈਨੂੰ ਆਪ ਛੁਡਾ ਲੈ। ਇਨ ਤੇ = ਇਹਨਾਂ ਪਾਸੋਂ। ਇਹ ਭੀਤਰ ਤੇ = ਇਸ ਮਨ ਦੇ ਭੀਤਰ ਤੋਂ, ਇਸ ਮਨ ਵਿਚੋਂ।

ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥੧॥

Please eradicate these from within me, and call me to come close to You. ||1||

ਮੇਰੇ ਇਸ ਮਨ ਵਿਚੋਂ ਇਹਨਾਂ (ਵਿਕਾਰਾਂ) ਨੂੰ ਕੱਢ ਦੇ, ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ ॥੧॥ ਡਾਰਹੁ = ਕੱਢ ਦੇ। ਨਿਕਟਿ = ਨੇੜੇ ॥੧॥

ਅਪੁਨੀ ਬਿਧਿ ਆਪਿ ਜਨਾਵਹੁ

You alone teach me Your Ways.

ਹੇ ਪ੍ਰਭੂ! ਆਪਣੀ ਭਗਤੀ ਦੀ ਜਾਚ ਤੂੰ ਮੈਨੂੰ ਆਪ ਸਿਖਾ। ਬਿਧਿ = ਜੁਗਤਿ। ਅਪੁਨੀ ਬਿਧਿ = ਆਪਣੀ ਭਗਤੀ ਦੀ ਜਾਚ। ਜਨਾਵਹੁ = ਸਿਖਾ ਦੇ।

ਹਰਿ ਜਨ ਮੰਗਲ ਗਾਵਹੁ ॥੧॥ ਰਹਾਉ

With the Lord's humble servants, I sing His Praises. ||1||Pause||

ਮੈਨੂੰ ਪ੍ਰੇਰਨਾ ਦੇਹ ਕਿ ਮੈਂ ਤੇਰੇ ਸੰਤ ਜਨਾਂ ਨਾਲ ਮਿਲ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰਾਂ ॥੧॥ ਰਹਾਉ ॥ ਗਾਵਹੁ = ਗਵਾਵਹੁ, ਪ੍ਰੇਰਨਾ ਦੇਹ ਕਿ ਮੈਂ ਗਾ ਸਕਾਂ ॥੧॥ ਰਹਾਉ ॥

ਬਿਸਰੁ ਨਾਹੀ ਕਬਹੂ ਹੀਏ ਤੇ ਇਹ ਬਿਧਿ ਮਨ ਮਹਿ ਪਾਵਹੁ

May I never forget the Lord within my heart; please, instill such understanding within my mind.

ਹੇ ਪ੍ਰਭੂ! ਮੇਰੇ ਮਨ ਵਿਚ ਤੂੰ ਇਹੋ ਜਿਹੀ ਸਿੱਖਿਆ ਪਾ ਦੇਹ ਕਿ ਮੇਰੇ ਹਿਰਦੇ ਤੋਂ ਤੂੰ ਕਦੇ ਭੀ ਨਾਹ ਵਿਸਰੇਂ। ਕਬਹੂ = ਕਦੇ ਭੀ। ਹੀਏ ਤੇ = ਹਿਰਦੇ ਵਿਚੋਂ। ਬਿਧਿ = ਜਾਚ। ਪਾਵਹੁ = ਪਾ ਦੇ।

ਗੁਰੁ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਧਾਵਹੁ ॥੨॥੩॥੩੧॥

By great good fortune, servant Nanak has met with the Perfect Guru, and now, he will not go anywhere else. ||2||3||31||

ਹੇ ਦਾਸ ਨਾਨਕ! ਤੈਨੂੰ ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪਿਆ ਹੈ, ਹੁਣ ਤੂੰ ਹੋਰ ਕਿਸੇ ਪਾਸੇ ਨਾਹ ਦੌੜਦਾ ਫਿਰ ॥੨॥੩॥੩੧॥ ਧਾਵਹੁ = ਦੌੜ ॥੨॥੩॥੩੧॥