ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ ॥
The raindrops of the clouds, the plants of the earth, and the flowers of the spring cannot be counted.
ਬੱਦਲਾਂ ਦੀਆਂ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫੁੱਲ-ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਘਨਹਰ = ਬੱਦਲ। ਬੂੰਦ = ਕਣੀਆਂ। ਘਨਹਰ ਬੂੰਦ = ਬੱਦਲਾਂ ਦੀਆਂ ਕਣੀਆਂ। ਬਸੁਅ = ਬਸੁਧਾ, ਧਰਤੀ। ਰੋਮਾਵਲਿ = ਰੋਮਾਂ ਦੀ ਪੰਕਤੀ। ਬਸੁਅ ਰੋਮਾਵਲਿ = ਧਰਤੀ ਦੀ ਰੋਮਾਵਲੀ, ਬਨਸਪਤੀ। ਕੁਸਮ = ਫੁੱਲ। ਬਸੰਤ = ਬਸੰਤ ਰੁੱਤ ਦੇ। ਗਨੰਤ = ਗਿਣਦਿਆਂ।
ਰਵਿ ਸਸਿ ਕਿਰਣਿ ਉਦਰੁ ਸਾਗਰ ਕੋ ਗੰਗ ਤਰੰਗ ਅੰਤੁ ਕੋ ਪਾਵੈ ॥
Who can know the limits of the rays of the sun and the moon, the waves of the ocean and the Ganges?
ਸੂਰਜ ਤੇ ਚੰਦ੍ਰਮਾ ਦੀਆਂ ਕਿਰਨਾਂ, ਸਮੁੰਦਰ ਦਾ ਪੇਟ ਗੰਗਾ ਦੀਆਂ ਠਿਲ੍ਹਾਂ-ਇਹਨਾਂ ਦਾ ਅੰਤ ਕੌਣ ਪਾ ਸਕਦਾ ਹੈ? ਰਵਿ = ਸੂਰਜ। ਸਸਿ = ਚੰਦ੍ਰਮਾ। ਉਦਰੁ = ਪੇਟ। ਗੰਗ ਤਰੰਗ = ਗੰਗਾ ਦੀਆਂ ਲਹਿਰਾਂ (ਠਿਲ੍ਹਾਂ)। ਕੋ = ਕੌਣ? ਪਾਵੈ = ਪਾ ਸਕਦਾ ਹੈ।
ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲੵ ਉਨਹ ਜੋੁ ਗਾਵੈ ॥
With Shiva's meditation and the spiritual wisdom of the True Guru, says BHALL the poet, these may be counted.
ਸ਼ਿਵ ਜੀ ਵਾਂਗ ਪੂਰਨ ਸਮਾਧੀ ਲਾ ਕੇ ਅਤੇ ਸਤਿਗੁਰੂ ਦੇ ਬਖ਼ਸ਼ੇ ਗਿਆਨ ਦੁਆਰਾ, ਹੇ ਭਲ੍ਯ੍ਯ ਕਵੀ! ਉਹਨਾਂ ਉਪਰ-ਦੱਸੇ ਪਦਾਰਥਾਂ ਨੂੰ ਭਾਵੇਂ ਕੋਈ ਮਨੁੱਖ ਵਰਣਨ ਕਰ ਸਕੇ, ਰੁਦ੍ਰ = ਸ਼ਿਵ। ਰੁਦ੍ਰ ਧਿਆਨ = ਸ਼ਿਵ ਜੀ ਵਾਲੇ ਧਿਆਨ ਨਾਲ (ਭਾਵ, ਪੂਰਨ ਅਡੋਲ ਸਮਾਧੀ ਲਾ ਕੇ)। ਭਲ੍ਯ੍ਯ = ਹੇ ਭਲ੍ਯ੍ਯ! ਉਨਹ = ਬੱਦਲਾਂ ਦੀਆਂ ਕਣੀਆਂ, ਬਨਸਪਤੀ, ਬਸੰਤ ਦੇ ਫੁੱਲ, ਸੂਰਜ ਚੰਦ੍ਰਮਾ ਦੀਆਂ ਕਿਰਨਾਂ, ਸਮੁੰਦਰ ਦੀ ਥਾਹ, ਤੇ ਗੰਗਾ ਦੀਆਂ ਠਿਲ੍ਹਾਂ = ਇਹਨਾਂ ਸਾਰਿਆਂ ਨੂੰ। ਜ ਗਾਵੈ = ਜੇ ਕੋਈ ਵਰਣਨ ਕਰ ਲਏ ਤਾਂ ਭਾਵੇਂ ਕਰ ਲਏ।
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥
O Guru Amar Daas, Your Glorious Virtues are so sublime; Your Praises belong only to You. ||1||22||
ਪਰ ਭੱਲਿਆਂ ਦੀ ਕੁਲ ਵਿਚ ਪ੍ਰਗਟ ਹੋਏ ਹੇ ਗੁਰੂ ਅਮਰਦਾਸ ਜੀ! ਤੇਰੇ ਗੁਣ ਵਰਣਨ ਨਹੀਂ ਹੋ ਸਕਦੇ। ਤੇਰੇ ਜਿਹਾ ਤੂੰ ਆਪ ਹੀ ਹੈਂ ॥੧॥੨੨॥ ਤੋਹਿ = ਤੈਨੂੰ ਹੀ। ਬਨਿ ਆਵੈ = ਫਬਦੀ ਹੈ। ਉਪਮਾ = ਬਰਾਬਰ ਦੀ ਸ਼ੈ। ਤੇਰੀ ਉਪਮਾ ਤੋਹਿ ਬਨਿ ਆਵੈ = ਤੇਰੇ ਜਿਹਾ ਤੂੰ ਆਪ ਹੀ ਹੈਂ ਤੇਰੇ ਬਰਾਬਰ ਦਾ ਤੈਨੂੰ ਹੀ ਦੱਸੀਏ ਤਾਂ ਗੱਲ ਫਬਦੀ ਹੈ। ਜ = (ਅਸਲੀ ਲਫ਼ਜ਼ ਹੈ 'ਜੋ' ਇਥੇ ਪੜ੍ਹਨਾ ਹੈ 'ਜੁ') ॥੧॥੨੨॥