ਚੌਪਈ

Chaupaee

ਚੌਪਈ:

ਕਬਹੂੰ ਪੈਰਿ ਨਦੀ ਨ੍ਰਿਪ ਜਾਵੈ

ਕਦੇ ਰਾਜਾ ਨਦੀ ਤਰ ਕੇ (ਉਸ ਕੋਲ) ਜਾਂਦਾ ਸੀ

ਕਬਹੂੰ ਤਰਿ ਤਾ ਕੋ ਤ੍ਰਿਯ ਆਵੈ

Some times Raja went across and sometimes she swam over,

ਅਤੇ ਕਦੇ ਇਸਤਰੀ ਨਦੀ ਤਰ ਕੇ (ਉਸ ਪਾਸ) ਆਉਂਦੀ ਸੀ।

ਆਪੁ ਬਿਖੈ ਅਤਿ ਹਿਤ ਉਪਜਾਵੈ

ਉਹ ਆਪਣੇ ਅੰਦਰ (ਰਾਜੇ ਲਈ) ਬਹੁਤ ਹਿਤ ਪੈਦਾ ਕਰਦੀ ਸੀ

ਭਾਤਿ ਭਾਤਿ ਸੋ ਭੋਗ ਕਮਾਵੈ ॥੫॥

They relished each other and enjoyed sex through different postures.(5)

ਅਤੇ ਭਾਂਤ ਭਾਂਤ ਦੀ ਰਤੀ-ਕ੍ਰੀੜਾ ਕਰਦੀ ਸੀ ॥੫॥

ਕੋਕ ਸਾਸਤ੍ਰ ਕੀ ਰੀਤਿ ਉਚਰੈ

(ਉਹ) ਕੋਕ ਸ਼ਾਸਤ੍ਰ ਦੀ ਰੀਤ ਦਸਦੀ ਸੀ

ਭਾਤਿ ਅਨਿਕ ਰਸਿ ਰਸਿ ਰਤਿ ਕਰੈ

Following the Koka Shastras, they indulged in variant stances.

ਅਤੇ ਅਨੇਕ ਪ੍ਰਕਾਰ ਦੀ ਕਾਮ-ਕ੍ਰੀੜਾ ਪੂਰੀ ਮੌਜ ਨਾਲ ਕਰਦੀ ਸੀ।

ਲਪਟਿ ਲਪਟਿ ਕਰਿ ਕੇਲ ਕਮਾਵੈ

ਉਹ ਲਿਪਟ ਲਿਪਟ ਕੇ ਕਾਮ-ਕੇਲ ਕਰਦੀ ਸੀ

ਵੈਸੇ ਹੀ ਪੈਰਿ ਨਦੀ ਘਰਿ ਆਵੈ ॥੬॥

She luxuriated in cuddling lavishly and then would come back.(6)

ਅਤੇ ਉਸੇ ਤਰ੍ਹਾਂ ਨਦੀ ਤਰ ਕੇ ਘਰ ਆ ਜਾਂਦੀ ਸੀ ॥੬॥

ਐਸੀ ਬਿਧਿ ਦੋਊ ਨਿਤ ਬਿਹਾਰੈ

ਇਸ ਤਰ੍ਹਾਂ ਦੋਵੇਂ ਨਿਤ ਰਮਣ ਕਰਦੇ ਸਨ

ਤਾਪ ਚਿਤ ਕੇ ਸਕਲ ਨਿਵਾਰੈ

They often proceeded like this and ridded their afflictions.

ਅਤੇ ਮਨ ਦੀਆਂ ਸਾਰੀਆਂ ਤਲਖ਼ੀਆਂ ਦੂਰ ਕਰ ਦਿੰਦੇ ਸਨ।

ਕਾਮ ਕੇਲ ਬਹੁ ਬਿਧਿ ਉਪਜਾਵੈ

ਕਾਮ-ਕੇਲ ਕਈ ਢੰਗਾਂ ਨਾਲ ਪੈਦਾ ਕਰਦੇ ਸਨ

ਵੈਸੇ ਹੀ ਪੈਰਿ ਨਦੀ ਘਰ ਆਵੈ ॥੭॥

After pampering in sexual plays, she would swim back the river.(7)

ਅਤੇ ਉਸੇ ਤਰ੍ਹਾਂ ਨਦੀ ਪਾਰ ਕਰ ਕੇ ਘਰ ਆ ਜਾਂਦੇ ਸਨ ॥੭॥